ਨਵੀਂ ਦਿੱਲੀ: ਨਵੀਂ ਖੋਜ ਅਨੁਸਾਰ ਰੈੱਡ ਵਾਈਨ ਕੋਵਿਡ 19 ਨੂੰ ਰੋਕਣ ਵਿੱਚ ਮਦਦ ਕਰ (RED WINE CAN HELP OVERCOME COVID) ਸਕਦੀ ਹੈ। ਡੇਲੀ ਮੇਲ ਨੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਜੋ ਲੋਕ ਹਫ਼ਤੇ ਵਿੱਚ ਪੰਜ ਗਲਾਸ ਤੋਂ ਵੱਧ ਸ਼ਰਾਬ ਪੀਂਦੇ ਹਨ, ਉਨ੍ਹਾਂ ਵਿੱਚ ਵਾਇਰਸ ਹੋਣ ਦਾ ਖ਼ਤਰਾ 17 ਫੀਸਦ ਘੱਟ ਹੁੰਦਾ ਹੈ।
ਇਹ ਵੀ ਪੜੋ: ਓਮੀਕਰੋਨ ਦੇ ਸਬ-ਵੈਰੀਐਂਟ BA.2 ਨੇ ਵਧਾਇਆ ਖ਼ਤਰਾ, ਫਰਵਰੀ ਤੱਕ ਆ ਸਕਦੀ ਹੈ ਇੱਕ ਹੋਰ ਲਹਿਰ !
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੋਲੀਫੇਨੋਲ ਸਮੱਗਰੀ ਦੇ ਕਾਰਨ ਹੈ, ਜੋ ਫਲੂ ਅਤੇ ਸਾਹ ਨਾਲੀ ਨਾਲ ਸਬੰਧਤ ਲਾਗਾਂ ਵਰਗੇ ਵਾਇਰਸਾਂ ਦੇ ਪ੍ਰਭਾਵਾਂ ਨੂੰ ਰੋਕ ਸਕਦਾ ਹੈ। ਵ੍ਹਾਈਟ ਵਾਈਨ ਪੀਣ ਵਾਲੇ ਜੋ ਹਫ਼ਤੇ ਵਿਚ ਇਕ ਤੋਂ ਚਾਰ ਗਲਾਸ ਪੀਂਦੇ ਸਨ, ਉਨ੍ਹਾਂ ਵਿਚ ਨਾ ਪੀਣ ਵਾਲਿਆਂ ਨਾਲੋਂ ਵਾਇਰਸ ਫੜਨ ਦਾ 8 ਫੀਸਦ ਘੱਟ ਖ਼ਤਰਾ ਸੀ।
ਇਹ ਵੀ ਪੜੋ: ਕੋਰੋਨਾ ਦੇ ਖਤਰੇ ਵਿਚਾਲੇ ਖੁੱਲ੍ਹੇ ਮਹਾਰਾਸ਼ਟਰ ’ਚ ਸਕੂਲ, 62% ਮਾਪੇ ਅਜੇ ਵੀ ਨਹੀਂ ਤਿਆਰ
ਬੀਅਰ ਅਤੇ ਸਾਈਡਰ ਪੀਣ ਵਾਲਿਆਂ ਨੂੰ ਕੋਵਿਡ ਹੋਣ ਦੀ ਸੰਭਾਵਨਾ ਲਗਭਗ 28 ਪ੍ਰਤੀਸ਼ਤ ਵੱਧ ਸੀ, ਚਾਹੇ ਉਹ ਕਿੰਨੀ ਵੀ ਖਪਤ ਕਰਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੇ ਸ਼ੇਨਜ਼ੇਨ ਕਾਂਗਿੰਗ ਹਸਪਤਾਲ ਵਿੱਚ ਬ੍ਰਿਟਿਸ਼ ਡੇਟਾਬੇਸ ਯੂਕੇ ਬਾਇਓਬੈਂਕ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।