ETV Bharat / bharat

ਕਿਸਾਨ ਸੰਸਦ ‘ਚ ਟਿਕੈਤ ਤੋਂ ਇਲਾਵਾ ਕਿਸਾਨਾਂ ਦਾ ਵੱਡਾ ਹਜੂਮ ਜੈਪੁਰ ਪਹੁੰਚਿਆਂ - Mahapanchayats

ਮੁਜ਼ੱਫਰਨਗਰ (Muzaffarnagar) ਤੋਂ ਬਾਅਦ ਕਿਸਾਨਾਂ (Farmers) ਦਾ 'ਸ਼ਕਤੀ ਪ੍ਰਦਰਸ਼ਨ' ਤੋਂ ਬੁੱਧਵਾਰ ਨੂੰ ਜੈਪੁਰ (Jaipur) ਵਿੱਚ ਕੀਤਾ ਜਾ ਰਿਹਾ ਹੈ। ਇਥੇ ਕਿਸਾਨਾਂ ਵੱਲੋਂ ਕਿਸਾਨ ਸੰਸਦ (Farmers Parliament) ਸ਼ੁਰੂ ਹੋ ਗਈ ਹੈ। ਇਸ ਕਿਸਾਨ ਸੰਸਦ ਵਿੱਚ ਤਿੰਨੋਂ ਖੇਤੀਬਾੜੀ ਕਾਨੂੰਨਾਂ (Agricultural laws) ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਕਿਸਾਨ ਸੰਸਦ ‘ਚ ਟਿਕੈਤ ਤੋਂ ਇਲਾਵਾ ਕਿਸਾਨਾਂ ਦਾ ਵੱਡਾ ਹਜੂਮ ਜੈਪੁਰ ਪਹੁੰਚਿਆਂ

author img

By

Published : Sep 15, 2021, 1:49 PM IST

ਜੈਪੁਰ: ਦੇਸ਼ ਵਿੱਚ ਕਿਸਾਨ ਅੰਦੋਲਨ ਆਪਣੇ ਪੂਰੇ ਜ਼ੋਰਾਂ ‘ਤੇ ਹੈ। ਕਿਸਾਨਾਂ(Farmers) ਵੱਲੋਂ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ (Farmers) ਦੀਆਂ ਮਹਾਂਪੰਚਾਇਤਾਂ (Mahapanchayats) ਕੀਤੀਆਂ ਜਾ ਰਹੀਆਂ ਹਨ। ਅੱਜ ਇਸ ਦੇ ਤਹਿਤ ਦੇਸ਼ ਦੇ ਕਿਸਾਨਾਂ ਵੱਲੋਂ ਰਾਜਸਥਾਨ (Rajasthan) ਦੇ ਜੈਪੁਰ (Jaipur) ਵਿੱਚ ਕਿਸਾਨਾਂ ਵੱਲੋਂ ਕਿਸਾਨ ਸੰਸਦ ਦਾ ਲਗਾਈ ਗਈ ਹੈ। ਜਿਸ ਵਿੱਚ ਇਨ੍ਹਾਂ ਕਿਸਾਨਾਂ ਤਿੰਨ ਨਵੇਂ ਖੇਤੀ ਕਾਨੂੰਨਾਂ (Agricultural laws) ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਹਿੰਮਤ ਸਿੰਘ ਨੇ ਕਿਹਾ ਕਿ ਇਹ ਸੰਸਦ ਕਿਸਾਨ ਅੰਦੋਲਨ ਨੂੰ ਮਜ਼ਬੂਤ ​​ਕਰਨ ਲਈ ਰੱਖੀ ਗਈ ਹੈ। ਜਿਸ ਵਿੱਚ ਅਸੀਂ ਦੇਸ਼ ਦੀ ਸਰਕਾਰ ਨੂੰ ਦੱਸਾਂਗੇ ਕਿ ਦੇਸ਼ ਦਾ ਕਿਸਾਨ ਸੰਸਦ ਵੀ ਚਲਾ ਸਕਦਾ ਹੈ।

ਜੈਪੁਰ ਵਿੱਚ ਇਸ ਸੰਸਦ ਤੋਂ ਬਾਅਦ ਹਰ ਇੱਕ ਜ਼ਿਲ੍ਹੇ ਵਿੱਚ ਕਿਸਾਨ ਸੰਸਦ ਬੁਲਾਈ ਜਾਵੇਗੀ ਅਤੇ ਕੇਂਦਰ ਸਰਕਾਰ ਉੱਤੇ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਪਾਇਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਆਯੋਜਿਤ ਕੀਤੀ ਜਾ ਰਹੀ ਇਸ ਕਿਸਾਨ ਸੰਸਦ ਵਿੱਚ ਬਹੁਤ ਸਾਰੇ ਰਾਜਾਂ ਦੇ ਕਿਸਾਨ ਆਗੂ ਅਤੇ ਵੱਖ-ਵੱਖ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਖ਼ਾਸ ਗੱਲ ਇਹ ਹੈ ਕਿ ਕਿਸਾਨ ਸੰਸਦ ਦਾ ਆਯੋਜਨ ਬਿਲਕੁਲ ਸੰਸਦ ਸੈਸ਼ਨ ਦੀ ਤਰਜ਼ 'ਤੇ ਕੀਤਾ ਜਾਵੇਗਾ।

ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਵੀ ਹੋਵੇਗਾ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੈਪੁਰ ਦੇ ਬਿਰਲਾ ਆਡੀਟੋਰੀਅਮ ਵਿਖੇ ਸ਼ੁਰੂ ਹੋਏ ਇਸ ਕਿਸਾਨ ਸੰਸਦ ਦੀ 'ਕਾਰਵਾਈ' ਸੰਸਦ ਦੇ ਸੈਸ਼ਨ ਵਾਂਗ ਹੀ ਚੱਲੇਗੀ। ਇਸ ਵਿੱਚ ਪ੍ਰਸ਼ਨ ਕਾਲ ਤੋਂ ਲੈ ਕੇ ਸਿਫਰ ਆਵਰ ਤੱਕ ਸੰਸਦ ਵਰਗੇ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ

'ਕਿਸਾਨ ਸੰਸਦ' ਵਿੱਚ ਨਾ ਸਿਰਫ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ, ਸਗੋਂ ਇਸ ਤੋਂ ਇਲਾਵਾ ਵਧਦੀ ਮਹਿੰਗਾਈ ਅਤੇ ਜਨਤਕ ਮੁੱਦਿਆ ਨੂੰ ਵੀ ਚੁੱਕਿਆ ਜਾਵੇਗਾ। ਅਤੇ ਲੋਕਾਂ ਨੂੰ ਦੇਸ਼ ਵਿੱਚ ਹੋਰ ਰਹੇ ਨਿੱਜੀ ਕਰਨ ਤੇ ਵੱਧ ਰਹੀ ਮਹਿੰਗਾਈ ਨੂੰ ਲੈਕੇ ਜਾਗਰੂਕ ਕੀਤਾ ਜਾਵੇਗਾ। ਕਿਸਾਨਾਂ ਦੀ ਇਹ ਸੰਸਦ 8 ਘੰਟੇ ਚੱਲੇਗੀ।

ਵੱਖ -ਵੱਖ ਰਾਜਾਂ ਤੋਂ ਕਿਸਾਨ ਇਕੱਠੇ ਹੋਣਗੇ, ਟਿਕੈਤ ਨਹੀਂ ਆਇਆ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਕਿਸਾਨਾਂ ਦੀ ਇਸ ਕਿਸਾਨ ਸੰਸਦ ਵਿੱਚ ਸ਼ਾਮਲ ਨਹੀਂ ਹੋ ਰਹੇ, ਪਰ ਉਨ੍ਹਾਂ ਤੋਂ ਇਲਾਵਾ ਬਾਕੀ ਕਿਸਾਨ ਜਥੇਬੰਦੀਆਂ ਦੇ ਸਾਰੇ ਕਿਸਾਨ ਆਗੂ ਤੇ ਕਿਸਾਨ ਇਸ ਸੰਸਦ ਵਿੱਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ:ਬੀਜੇਪੀ ਆਗੂ ਨੇ ਦਿੱਤੀ ਕਿਸਾਨਾਂ ਨੂੰ ਚਿਤਾਵਨੀ, ਭੜਕੇ ਕਿਸਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.