ETV Bharat / bharat

1984 ਸਿੱਖ ਕਤਲੇਆਮ: SIT ਨੇ 36 ਸਾਲ ਤੋਂ ਬੰਦ ਕਮਰੇ ਨੂੰ ਖੋਲ ਕੇ ਇਕੱਠਾ ਕੀਤੇ ਸਬੂਤ - ਯੋਗੀ ਆਦਿੱਤਯਨਾਥ ਸਰਕਾਰ

ਐਸਆਈਟੀ ਨੇ ਕਾਨਪੁਰ ਦੇ ਗੋਵਿੰਦ ਨਗਰ ਖੇਤਰ ਵਿੱਚ ਇੱਕ ਮਕਨ ਦੇ 36 ਸਾਲ ਬੰਦ ਕਮਰੇ ਨੂੰ ਖੋਲ ਕੇ ਮਨੁੱਖੀ ਅਵਸ਼ੇਸ਼ ਅਤੇ ਹੋਰ ਮਹੱਤਵਪੂਰਣ ਸਬੂਤ ਇਕੱਠਾ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਇਸ ਕਮਰੇ 'ਚ ਕਥਿਤ ਤੌਰ 'ਤੇ 2 ਲੋਕਾਂ ਦਾ ਕਤਲ ਕਰਕੇ ਉਥੇ ਹੀ ਸਾੜ ਦਿੱਤਾ ਗਿਆ ਸੀ।

1984 ਸਿੱਖ ਕਤਲੇਆਮ
1984 ਸਿੱਖ ਕਤਲੇਆਮ
author img

By

Published : Aug 13, 2021, 9:10 AM IST

ਲਖਨऊ: 1984 ਵਿੱਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਕਾਨਪੁਰ ਦੇ ਗੋਵਿੰਦ ਨਗਰ ਖੇਤਰ ਵਿੱਚ ਇੱਕ ਮਕਨ ਦੇ 36 ਸਾਲ ਬੰਦ ਕਮਰੇ ਨੂੰ ਖੋਲ ਕੇ ਮਨੁੱਖੀ ਅਵਸ਼ੇਸ਼ ਅਤੇ ਹੋਰ ਮਹੱਤਵਪੂਰਣ ਸਬੂਤ ਇਕੱਠਾ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਇਸ ਕਮਰੇ 'ਚ ਕਥਿਤ ਤੌਰ 'ਤੇ 2 ਲੋਕਾਂ ਦਾ ਕਤਲ ਕਰਕੇ ਉਥੇ ਹੀ ਸਾੜ ਦਿੱਤਾ ਗਿਆ ਸੀ।

ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਯਨਾਥ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਮਗਰੋਂ ਇਸ ਐਸਆਈਟੀ ਦਾ ਗਠਨ ਕੀਤਾ ਜਿਸਨੇ ਮੰਗਲਵਾਰ ਨੂੰ ਗੋਵਿੰਦ ਨਗਰ ਇਲਾਕੇ ਵਿੱਚ ਇਹ ਸਬੂਤ ਇਕੱਠਾ ਕੀਤੇ।

ਐਸਆਈਟੀਆਈ ਦੇ ਪੁਲਿਸ ਅਧਿਕਾਰੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਗੋਵਿੰਦ ਨਗਰ ਵਿੱਚ ਸਥਿਤ ਮਕਾਨ ਦੇ ਜਿਸ ਕਮਰੇ ਨੂੰ ਖੋਲ ਕੇ ਸਬੂਤ ਇਕੱਠਾ ਕੀਤੇ ਗਏ ਹਨ ਉਹ 36 ਸਾਲਾਂ ਤੋਂ ਬੰਦ ਸੀ। ਫੌਰੈਂਸਿਕ ਟੀਮ ਦੀ ਜਾਂਚ 'ਚ ਪਤਾ ਚੱਲਿਆ ਹੈ ਕਿ ਮੌਕਾ-ਏ-ਵਾਰਦਾਤ ਤੋਂ ਜੋ ਖੂਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ, ਉਹ ਮਨੁੱਖ ਦੇ ਹੀ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਇੱਕ ਨਵੰਬਰ 1984 ਨੂੰ ਗੋਵਿੰਦ ਨਗਰ ਉਸਦੇ ਘਰ ਵਿੱਚ ਤਾਜ ਸਿੰਘ (45) ਉਰਫ ਤੇਜਾ ਤੇ ਉਨ੍ਹਾਂ ਦੇ ਬੇਟੇ ਸੱਤਪਾਲ ਸਿੰਘ (22) ਦਾ ਕਤਲ ਕਰਕੇ ਸਾੜ ਦਿੱਤਾ ਗਿਆ ਸੀ।

ਭੂਸ਼ਨ ਨੇ ਦੱਸਿਆ ਕਿ ਤਾਜ ਸਿੰਘ ਦੇ ਦੂਜੇ ਬੇਟੇ ਚਰਨਜੀਤ ਸਿੰਘ (61) ਹੁਣ ਦਿੱਲੀ ਵਿੱਚ ਰਹਿੰਦੇ ਹਨ। ਉਨ੍ਹਾਂ ਖਾਸ ਤੌਰ 'ਤੇ ਮੈਜੀਸਟਰੇਟ ਸਾਹਮਣੇ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ 1 ਨਵੰਬਰ 1984 ਨੂੰ ਕਿਸ ਦਰਦਨਾਕ ਤਰੀਕੇ ਨਾਲ ਉਸ ਦੇ ਪਿਤਾ ਅਤੇ ਭਰਾ ਦੀਆਂ ਮ੍ਰਿਤਕ ਦੇਹਾਂ ਸਾੜ ਦਿੱਤੀਆਂ ਗਈਆਂ ਸਨ।

ਚਰਨਜੀਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਲੋਕਾਂ ਦੀ ਪਛਾਣ ਵੀ ਦੱਸੀ। ਉਸ ਵਾਰਦਾਤ ਵਿੱਚ ਪਰਿਵਾਰ ਦੇ ਜੋ ਮੈਂਬਰ ਜ਼ਿੰਦਾ ਬਚੇ, ਉਹ ਆਪਣਾ ਘਰ ਵੇਚ ਕੇ ਪਹਿਲਾਂ ਸ਼ਰਨਾਰਥੀ ਸ਼ਿਵਿਰਾਂ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਚਲੇ ਗਏ।

ਪੁਲਿਸ ਦੇ ਸੂਤਰਾਂ ਨੇ ਦੱਸਿਆ ਜਦੋਂ ਤਾਜ ਸਿੰਘ ਦੀ ਪਤਨੀ ਅਤੇ ਪਰਿਵਾਰ ਦੇ ਮੈਂਬਰ ਕਾਨਪੁਰ ਛੱਡ ਕੇ ਜਾ ਰਹੇ ਸੀ, ਇੱਕ ਪੁਲਿਸ ਅਧਿਕਾਰੀ ਨੇ ਅਣਜਾਣ ਲੋਕਾਂ ਖਿਲਾਫ ਡਕੈਤੀ ਤੇ ਕਤਲ, ਘਰ ਨੂੰ ਢਾਹੁਣ ਤੇ ਸਬੂਤ ਮਿਟਾਉਣ ਦੇ ਇਲਜ਼ਾਮ 'ਚ ਮੁਕੱਦਮਾ ਦਰਜ ਕੀਤਾ ਸੀ।

ਭੂਸ਼ਨ ਨੇ ਦੱਸਿਆ ਕਿ ਜਿਨ੍ਹਾਂ ਨੇ ਇਹ ਮਕਾਨ ਖਰੀਦਿਆ ਸੀ, ਉਨ੍ਹਾਂ ਇਬ 2 ਕਮਰੇ ਕਦੇ ਨਹੀਂ ਖੋਲੇ, ਇਸਲਈ ਸਬੂਤ ਇਕੱਠਾ ਕਰਨ 'ਚ ਦਿਕੱਤ ਨਹੀਂ ਆਈ।

ਸੁਬਤ ਇਕੱਠੇ ਕਰਨ ਲਈ ਐਸਆਈਟੀ ਨੇ ਡਾਕਟਰ ਪ੍ਰਵੀਨ ਕੁਮਾਰ ਸ਼੍ਰੀਵਾਸਤਵ ਦੀ ਫਾਰੈਂਸਿਕ ਟੀਮ ਦੇ ਨਾਲ-ਨਾਲ ਕੇਸ ਦੇ ਵਿਵੇਚਨਾ ਅਧਿਕਾਰੀ ਪੁਨੀਤ ਕੁਮਾਰ ਨੂੰ ਮੌਕਾ-ਏ-ਵਾਰਦਾਤ ਦੀ ਬਿਹਤਰ ਜਾਂਚ ਲਈ ਬੁਲਾਇਆ।

ਭੂਸ਼ਨ ਨੇ ਦੱਸਿਆ ਕਿ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਵਿੱਚ ਸਾਰੇ ਮਾਮਲਿਆਂ ਦੀ ਮੁੜ ਜਾਂਚ ਲਈ ਐਸਆਈਟੀ ਸਥਾਪਿਤ ਕੀਤੀ ਗਈ। ਕਾਨਪੁਰ ਪੁਲਿਸ ਵੱਲੋਂ ਗੰਭੀਰ ਕਿਸਮ ਦੇ 40 ਮਾਮਲਿਆਂ ਦੀ ਸੂਚੀ ਉਪਲੱਬਧ ਕਰਵਾਈ ਗਈ ਜਿਨ੍ਹਾਂ ਵਿਚ 127 ਸਿਖਾਂ ਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ 40 ਮਾਮਲਿਆਂ ਵਿੱਚ 11 ਵਿੱਚ ਆਖਰੀ ਰਿਪੋਰਟ ਦਿੱਤੀ ਅਤੇ ਬਾਕੀ 29 ਮਾਮਲਿਆਂ ਨੂੰ ਵਿੱਚ ਸਬੂਤਾਂ ਦੀ ਕਮੀ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ।

ਗੌਰਤਬਲ ਹੈ ਕਿ ਸਾਲ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਕਾਨਪੁਰ ਵਿੱਚ ਵੀ ਸਿੱਖ ਵਿਰੋਧੀ ਦੰਗੇ ਹੋਏ ਸਨ। ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਯੋਗੀ ਆਦਿੱਤਯਨਾਥ ਸਰਕਾਰ ਨੇ ਐਸਆਈਟੀ ਗਠਿਤ ਕਰਕੇ ਉਸਨੂੰ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 1251 ਮਾਮਲਿਆਂ ਵਿੱਚ ਮੁੜ ਜਾਂਚ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ : ਮੁੜ ਖੁਲ੍ਹੀਆਂ ਫਾਇਲਾਂ, ਐਕਸ਼ਨ 'ਚ ਯੂਪੀ ਪੁਲਿਸ ਦੀ SIT ਟੀਮ

ETV Bharat Logo

Copyright © 2025 Ushodaya Enterprises Pvt. Ltd., All Rights Reserved.