ਹੈਦਰਾਬਾਦ (ਡੈਸਕ): ਗੈਂਗਸਟਰ ਦਾ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਰੈਂਸ ਦੀ ਜੇਲ੍ਹ ਵਿੱਚੋਂ ਦੂਜੀ ਇੰਟਰਵਿਊ ਹੈ, ਜਿਸ ਵਿੱਚ ਉਸਦਾ ਹੁਲੀਆ ਵੀ ਬਦਲਿਆ ਹੋਇਆ ਹੈ। ਇਕ ਨਿੱਜੀ ਚੈਨਲ ਨੇ ਇਹ ਦਾਅਵਾ ਕੀਤਾ ਹੈ ਕਿ ਆਪਣੀ ਦੂਜੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ। ਜਦਕਿ ਇਸਤੋਂ ਪਹਿਲੇ ਇੰਟਰਵਿਊ ਵਿੱਚ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਕਈ ਖੁਲਾਸੇ ਕੀਤੇ ਸਨ।
ਸਲਮਾਨ ਖਾਨ ਬਾਰੇ ਬੋਲਿਆ ਬਿਸ਼ਨੋਈ: ਇੰਟਰਵਿਊ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਜੋ ਵੀ ਕੀਤਾ ਹੈ ਗੋਲਡੀ ਬਰਾੜ ਨੇ ਕੀਤਾ ਹੈ। ਨਾਲ ਹੀ ਇਹ ਵੀ ਕਿਹਾ ਕਿ ਗੋਲਡੀ ਬਰਾੜ ਦੇ ਅਮਰੀਕਾ ਵਿਚ ਫੜੇ ਜਾਣ ਦੀਆਂ ਖ਼ਬਰਾਂ ਵੀ ਝੂਠੀਆਂ ਹਨ। ਇੰਟਰਵਿਊ ਵਿੱਚ ਲਾਰੈਂਸ ਨੇ ਕਿਹਾ ਕਿ ਮੇਰੇ ਜਿਉਣ ਦਾ ਉਦੇਸ਼ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਨੂੰ ਮਾਰਨਾ ਹੈ। ਸਲਮਾਨ ਖ਼ਾਨ ਨੂੰ ਲੈ ਕੇ ਬਿਸ਼ਨੋਈ ਨੇ ਕਿਹਾ ਕਿ ਉਸਨੂੰ ਮਾਫੀ ਮੰਗਣੀ ਹੀ ਪਵੇਗੀ। ਇਹ ਮਾਫੀ ਵੀ ਬੀਕਾਨੇਰ ਵਿੱਚ ਬਿਸ਼ਨੋਈ ਸਮੁਦਾਇ ਦੇ ਮੰਦਰ ਵਿੱਚ ਜਾ ਕੇ ਮੰਗਣੀ ਪਵੇਗੀ। ਉਸਨੇ ਕਿਹਾ ਕਿ ਅਜੇ ਤਾਂ ਮੈਂ ਗੁੰਡਾ ਨਹੀਂ ਹਾਂ। ਸਲਮਾਨ ਨੂੰ ਮਾਰ ਕੇ ਗੁੰਡਾ ਬਣ ਜਾਵਾਂਗਾ। ਗਾਇਕਾਂ ਨਾਲ ਨਾਂਅ ਜੋੜੇ ਜਾਣੇ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਮਨਕੀਰਤ ਔਲਖ ਨੂੰ ਮੈਂ ਕਾਲਜ ਸਮੇਂ ਇਕ-ਦੋ ਵਾਰੀ ਹੀ ਮਿਲਿਆਂ ਹਾਂ। ਜਦਕਿ ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਕਿ ਉਸ ਕੋਲ ਕੋਈ ਮੁੱਦਾ ਨਹੀਂ ਹੈ।
ਕਿਵੇਂ ਆਉਦੇ ਹਨ ਜੇਲ੍ਹ 'ਚ ਫੋਨ: ਜੇਲ੍ਹ ਵਿੱਚੋਂ ਫੋਨ 'ਤੇ ਗੱਲ ਕਰਨ ਬਾਰੇ ਬਿਸ਼ਨੋਈ ਨੇ ਕਿਹਾ ਕਿ ਕੰਧ ਰਾਹੀਂ ਫੋਨ ਅੰਦਰ ਸੁੱਟੇ ਜਾਂਦੇ ਹਨ। ਮੈਂ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹਾਂ। ਮੈਨੂੰ ਕਿਸੇ ਵੀ ਨੇਤਾ ਜਾਂ ਅਫਸਰ ਦਾ ਆਸਰਾ ਨਹੀਂ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਨਿੱਜੀ ਚੈਨਲ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੀਤੀ ਸੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਜੇਲ੍ਹ ਦੌਰਾਨ ਕੀਤੀ ਗਈ।ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਅਜਿਹਾ ਸੰਭਵ ਨਹੀਂ ਹੈ। ਜ਼ੇਲ੍ਹ ਵਿੱਚ ਫੋਨ ਨਹੀਂ ਜਾ ਸਕਦਾ। ਉਨ੍ਹਾਂ ਜੇਲ੍ਹ ਅੰਦਰ ਜੈਮਰ ਲੱਗੇ ਹੋਣ ਦੀ ਗੱਲ ਵੀ ਕਹੀ ਸੀ।
ਇਹ ਵੀ ਪੜ੍ਹੋ: LG Vs Kejriwal: LG ਸਕਸੈਨਾ ਨੇ ਕਿਹਾ- ਬੋਲਣ ਦੀ ਮਰਿਆਦਾ ਟੁੱਟੀ, CM ਕੇਜਰੀਵਾਲ ਨੇ ਕਿਹਾ- ਲੋਕਤੰਤਰ ਦੀ ਮਰਿਆਦਾ ਦਾ ਪਾਲਣ ਜ਼ਰੂਰੀ