ETV Bharat / bharat

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ

author img

By

Published : Aug 20, 2021, 6:46 AM IST

Updated : Aug 20, 2021, 11:37 AM IST

ਸੰਤ ਹਰਚੰਦ ਸਿੰਘ ਲੌਂਗੋਵਾਲ (Sant Harchand Singh Longowal) ਦਾ ਜਨਮ 2 ਜਨਵਰੀ 1932 ਨੂੰ ਪਿੰਡ ਗਿਦੜਿਆਣੀ ਸੰਗਰੂਰ ਵਿਖੇ ਹੋਇਆ। ਰਾਜੀਵ-ਲੌਂਗੋਵਾਲ ਸਮਝੌਤਾ ਇਤਿਹਾਸਕ ਘਟਨਾ ਸੀ। ਜਿਸ ਕਾਰਨ ਇਨ੍ਹਾਂ ਨੂੰ 20 ਅਗਸਤ 1985 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ

ਚੰਡੀਗੜ੍ਹ: ਸੰਤ ਹਰਚੰਦ ਸਿੰਘ ਲੌਂਗੋਵਾਲ (Sant Harchand Singh Longowal) ਦਾ ਜਨਮ 2 ਜਨਵਰੀ 1932 ਨੂੰ ਪਿੰਡ ਗਿਦੜਿਆਣੀ ਸੰਗਰੂਰ ਵਿਖੇ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਮਨਸ਼ਾ ਸਿੰਘ ਅਤੇ ਮਾਤਾ ਦਾ ਨਾਂ ਮਾਨ ਕੌਰ ਸੀ। ਆਪ ਨੇ ਮੁਢਲੀ ਸਿੱਖਿਆ ਸੰਤ ਜੋਧ ਸਿੰਘ ਮੋਜੋ ਦੇ ਗੁਰਮਤਿ ਵਿਦਿਆਲੇ ਵਿਚੋਂ ਲਈ। ਆਪ ਨੇ 10 ਸਾਲ ਬਾਅਦ ਸੰਤ ਜੋਧ ਸਿੰਘ ਤੋਂ ਪੰਥਕ ਸੇਵਾ ਕਰਨ ਦੀ ਆਗਿਆ ਲੈ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।

ਗੁਰਮਤਿ ਪ੍ਰਚਾਰ ਦੀ ਸ਼ੁਰੂਆਤ

ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਮਨੋਹਰ ਕੀਰਤਨ ਦੀਆਂ ਧੁੰਮਾਂ ਨੇੜਲੇ ਪਿੰਡਾਂ ਤੋਂ ਦੂਰ-ਦੂਰ ਤਕ ਪੈ ਗਈਆਂ ਸਨ। ਕੀਰਤਨ ਦੀ ਕਦਰ ਕਰਨ ਵਾਲੇ ਗੁਰਬਾਣੀ ਦੇ ਵਿਆਖਿਆਕਾਰ ਗਿਆਨੀ ਹਰਨਾਮ ਸਿੰਘ ਹੀਰੋ ਕਲਾਂ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੰਤ ਬਾਬਾ ਬੱਗਾ ਸਿੰਘ ਤਪੱਸਵੀ ਦੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਸੰਨ 1948 ਵਿੱਚ ਲੈ ਆਏ। ਉਹ ਆਪਣਾ ਜਥਾ ਬਣਾ ਕੇ ਪਿੰਡਾਂ ਵਿੱਚ ਦੂਰ-ਦੂਰ ਤਕ ਕੀਰਤਨ ਕਰਨ ਲਈ ਜਾਂਦੇ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ।

ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ

ਉਸ ਸਮੇਂ ਗਿਆਨ ਸਿੰਘ ਰਾੜੇਵਾਲਿਆਂ ਦੀ ਅਗਵਾਈ ਵਿੱਚ ਬਣੀ ਪੈਪਸੂ ਸਰਕਾਰ ਨੂੰ ਕੇਂਦਰ ਵੱਲੋਂ ਤੋੜ ਦਿੱਤਾ ਗਿਆ ਸੀ ਅਤੇ ਮਾਸਟਰ ਤਾਰਾ ਸਿੰਘ ਨੇ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਸੀ। ਆਪ ਨੇ ਪਹਿਲੀ ਵਾਰ ਹੀਰੋ ਕਲਾਂ ਤੋਂ ਭਾਰੀ ਜਥਾ ਲੈ ਕੇ ਗ੍ਰਿਫ਼ਤਾਰੀ ਦਿੱਤੀ। ਉਹ ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿੱਚ ਵੀ ਰਹੇ। ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਰਗਰਮ ਮੈਂਬਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ।

ਪੰਜਾਬੀ ਸੂਬੇ ਦਾ ਮੋਰਚਾ

ਸੰਨ 1955 ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ। ਜਿਸ ਵਿੱਚ ਜਥਾ ਲੈ ਕੇ ਆਪ ਨੇ ਸੰਗਰੂਰ ਵਿਖੇ ਗ੍ਰਿਫ਼ਤਾਰੀ ਦਿੱਤੀ ਅਤੇ ਦੋ ਮਹੀਨੇ ਹਿਸਾਰ ਜੇਲ੍ਹ ’ਚ ਰਹੇ। ਸੰਨ 1957 ਵਿੱਚ ਕਮਿਊਨਿਸਟ ਪਾਰਟੀ ਵੱਲੋਂ ਖ਼ੁਸ਼ ਹੈਸੀਅਤ ਟੈਕਸਾਂ ਖ਼ਿਲਾਫ਼ ਮੋਰਚਾ ਲਗਾਇਆ ਗਿਆ। ਉਦੋਂ ਵੀ ਇਨ੍ਹਾਂ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੋਂ ਆਗਿਆ ਲੈ ਕੇ 500 ਅਕਾਲੀ ਵਰਕਰਾਂ ਦਾ ਜਥਾ ਲੈ ਕੇ ਸੰਗਰੂਰ ਵਿੱਚ ਗ੍ਰਿਫ਼ਤਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸੰਨ 1960 ਵਿੱਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤੀਆਂ।

1962 ਵਿੱਚ ਜਥੇਦਾਰ ਥਾਪਿਆ

ਸੰਨ 1962 ਵਿੱਚ ਆਪ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ਸੰਨ 1964 ਵਿੱਚ ਆਪ ਪਾਉਂਟਾ ਸਾਹਿਬ ਨੂੰ ਸਰਕਾਰੀ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀ ਦਲ ਵੱਲੋਂ ਜਥਾ ਲੈ ਕੇ ਗਏ ਅਤੇ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ। ਸੰਨ 1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦਾ ਹੁਕਮ ਮੰਨ ਕੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ। ਆਪ ਨੇ ਸੰਨ 1975-77 ਤਕ ਪ੍ਰਧਾਨ ਵਜੋਂ ਐਮਰਜੈਂਸੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਮੋਰਚਾ ਸਫ਼ਲਤਾ ਨਾਲ ਚਲਾਇਆ।

ਧਰਮ ਯੁੱਧ ਮੋਰਚਾ

1980 ਵਿਚ ਪੰਜਾਬ ਨੂੰ ਵੱਡਾ ਸੰਤਾਪ ਹੰਢਾੳਣਾ ਪਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਇਤਿਹਾਸਕ ਹੈ। ਉਹ ਸਤਿਕਾਰੇ ਵੀ ਬੇਹੱਦ ਗਏ ਤੇ ਪੰਜਾਬ ਵਿਚ ਸ਼ਾਂਤੀ ਲਈ ਵੱਡਾ ਜੋਖ਼ਮ ਲੈਣ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ। ਇਕ ਧਿਰ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪੰਜਾਬ ਨਾਲ ਗ਼ੱਦਾਰੀ ਸਮਝਦੀ ਰਹੀ। 24 ਜੁਲਾਈ 1985 ਨੂੰ ਹੋਏ ਪੰਜਾਬ ਸਮਝੌਤੇ ਤੋਂ ਇਕ ਮਹੀਨੇ ਦੇ ਅੰਦਰ ਹੀ 20 ਅਗਸਤ 1985 ਨੂੰ ਉਹ ਖਾੜਕੂ ਧਿਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਵਿਚਾਰ ਕੋਈ ਵੀ ਹੋਵੇ ਪਰ ਨਿਰਸੰਦੇਹ ਨਾਜ਼ੁਕ ਮਾਹੌਲ ਦੌਰਾਨ ਰਾਜੀਵ-ਲੌਂਗੋਵਾਲ ਸਮਝੌਤਾ ਇਤਿਹਾਸਕ ਘਟਨਾ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ ਕਿ ਸੰਤ ਹਰਚਰਨ ਸਿੰਘ ਲੌਂਗੋਵਾਲ ਸ਼ਾਂਤੀ, ਸਦਭਾਵਨਾ ਅਤੇ ਕਦਰਾਂ -ਕੀਮਤਾਂ 'ਤੇ ਅਧਾਰਤ ਰਾਜਨੀਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਸੰਤ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਉਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸਿੱਖ ਸਿਆਸਤ ਦੇ ਮਜ਼ਬੂਤ ਥੰਮ੍ਹ, ਅਮਰ ਸ਼ਹੀਦ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਦਿਲੋਂ ਸਤਿਕਾਰ।ਸਮੁੱਚਾ ਜੀਵਨ ਸਿੱਖ ਪੰਥ ਦੀ ਚੜ੍ਹਦੀਕਲਾ ਅਤੇ ਪੰਜਾਬ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਅਰਪਿਤ ਕਰਨ ਵਾਲੇ ਸੰਤ ਜੀ ਸਦਾ ਸਾਡੇ ਪ੍ਰੇਰਨਾ ਸ੍ਰੋਤ ਰਹਿਣਗੇ।

  • ਸਿੱਖ ਸਿਆਸਤ ਦੇ ਮਜ਼ਬੂਤ ਥੰਮ੍ਹ, ਅਮਰ ਸ਼ਹੀਦ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਦਿਲੋਂ ਸਤਿਕਾਰ।ਸਮੁੱਚਾ ਜੀਵਨ ਸਿੱਖ ਪੰਥ ਦੀ ਚੜ੍ਹਦੀਕਲਾ ਅਤੇ ਪੰਜਾਬ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਅਰਪਿਤ ਕਰਨ ਵਾਲੇ ਸੰਤ ਜੀ ਸਦਾ ਸਾਡੇ ਪ੍ਰੇਰਨਾ ਸ੍ਰੋਤ ਰਹਿਣਗੇ। #SantHarchandSinghLongowalJi pic.twitter.com/7s80ikx1Xe

    — Sukhbir Singh Badal (@officeofssbadal) August 20, 2021 " class="align-text-top noRightClick twitterSection" data=" ">

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ, ਅਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਨੇ ਲਿਖਿਆ ਹੈ ਕਿ ਸੰਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

  • ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ, ਅਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ। ਪੰਥਪ੍ਰਸਤੀ, ਸਿੱਖ ਕੌਮ ਦੀ ਬਿਹਤਰੀ ਅਤੇ ਬੇਮਿਸਾਲ ਅਗਵਾਈ ਲਈ ਸਿੱਖ ਸਿਆਸਤ ਵਿੱਚ ਸੰਤ ਜੀ ਦਾ ਨਾਂਅ ਸਦਾ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ। #SantHarchandSinghLongowalJi pic.twitter.com/Ygc97ew8iv

    — Harsimrat Kaur Badal (@HarsimratBadal_) August 20, 2021 " class="align-text-top noRightClick twitterSection" data=" ">

ਇਹ ਵੀ ਪੜੋ: ਪੰਜਾਬੀ ਗਾਇਕ ਸਿੰਗਾ ਨੂੰ ਮਿਲੀ ਜ਼ਮਾਨਤ

Last Updated : Aug 20, 2021, 11:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.