ETV Bharat / bharat

Visakhapatnam As New Capital of AP: ਆਂਧਰਾ ਪ੍ਰਦੇਸ਼ ਦੇ ਸੀਐਮ ਦਾ ਐਲਾਨ, ਵਿਸ਼ਾਖਾਪਟਨਮ ਜਲਦ ਹੀ ਹੋਵੇਗੀ ਅਧਿਕਾਰਤ ਰਾਜਧਾਨੀ - ANDHRA PRADESH CM YS JAGAN MOHAN REDD

ਵਿਸ਼ਾਖਾਪਟਨਮ ਅਧਿਕਾਰਤ ਤੌਰ 'ਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੋਵੇਗੀ। ਇਹ ਐਲਾਨ ਅੱਜ ਦਿੱਲੀ ਵਿੱਚ ਸੀਐਮ ਵਾਈਐਸ ਜਗਨ ਮੋਹਨ ਰੈੱਡੀ ਨੇ ਕੀਤਾ।

ANDHRA PRADESH CM YS JAGAN MOHAN REDDY
ANDHRA PRADESH CM YS JAGAN MOHAN REDDY
author img

By

Published : Jan 31, 2023, 6:30 PM IST

ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਹੈ। ਜਲਦੀ ਹੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਵਿਸ਼ਾਖਾਪਟਨਮ ਹੋਵੇਗੀ। ਸੀਐਮ ਰੈੱਡੀ ਨੇ ਦਿੱਲੀ ਵਿੱਚ ਅੰਤਰਰਾਸ਼ਟਰੀ ਡਿਪਲੋਮੈਟਿਕ ਅਲਾਇੰਸ ਦੀ ਮੀਟਿੰਗ ਵਿੱਚ ਇਹ ਐਲਾਨ ਕੀਤਾ। ਉਹ ਮਾਰਚ ਵਿੱਚ ਵਿਸ਼ਾਖਾਪਟਨਮ ਵਿੱਚ ਹੋਣ ਵਾਲੇ ‘ਗਲੋਬਲ ਇਨਵੈਸਟਰਸ ਸਮਿਟ’ ਦੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਰੈੱਡੀ ਨੇ ਇਹ ਵੀ ਕਿਹਾ ਕਿ ਉਹ ਵਿਸ਼ਾਖਾਪਟਨਮ ਸ਼ਿਫਟ ਹੋ ਜਾਣਗੇ।

ਸੀਐਮ ਰੈਡੀ ਨੇ ਕਿਹਾ ਕਿ ਰਾਜ ਸਰਕਾਰ ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਗਲੋਬਲ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣਾ ਦਫ਼ਤਰ ਬੰਦਰਗਾਹ ਵਾਲੇ ਸ਼ਹਿਰ ਵਿੱਚ ਤਬਦੀਲ ਕਰ ਦੇਣਗੇ। ਉਨ੍ਹਾਂ ਉਦਯੋਗ ਜਗਤ ਦੇ ਲੋਕਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸੂਬੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਨਿਵੇਸ਼ਕ ਸੰਮੇਲਨ ਲਈ ਡੈਲੀਗੇਟਾਂ ਨੂੰ ਸੱਦਾ ਦਿੰਦੇ ਹੋਏ, ਉਨ੍ਹਾਂ ਕਿਹਾ, "ਇੱਥੇ ਮੈਂ ਤੁਹਾਨੂੰ ਵਿਸ਼ਾਖਾਪਟਨਮ ਲਈ ਸੱਦਾ ਦੇ ਰਿਹਾ ਹਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਾਡੀ ਰਾਜਧਾਨੀ ਹੋਵੇਗੀ। ਮੈਂ ਵੀ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ਾਖਾਪਟਨਮ ਵਿੱਚ ਸ਼ਿਫਟ ਹੋਵਾਂਗਾ। ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਨਿਵੇਸ਼ਕ ਕਾਨਫਰੰਸ ਹੋਵੇਗੀ ਜਿੱਥੇ ਤੁਹਾਨੂੰ ਦੁਬਾਰਾ ਮਿਲਣ ਦੀ ਉਮੀਦ ਹੈ। ”

ਜ਼ਿਕਰਯੋਗ ਹੈ ਕਿ ਅਮਰਾਵਤੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ। ਪਿਛਲੇ ਸਾਲ ਨਵੰਬਰ ਵਿੱਚ, ਜਗਨ ਮੋਹਨ ਰੈਡੀ ਸਰਕਾਰ ਨੇ ਵਿਵਾਦਗ੍ਰਸਤ ਆਂਧਰਾ ਪ੍ਰਦੇਸ਼ ਵਿਕੇਂਦਰੀਕਰਣ ਅਤੇ ਸਾਰੇ ਖੇਤਰਾਂ ਦੇ ਸੰਮਲਿਤ ਵਿਕਾਸ ਐਕਟ, 2020 ਨੂੰ ਰੱਦ ਕਰ ਦਿੱਤਾ ਸੀ। ਉਸਦਾ ਉਦੇਸ਼ ਰਾਜ ਲਈ ਤਿੰਨ ਰਾਜਧਾਨੀਆਂ ਸਥਾਪਤ ਕਰਨਾ ਹੈ। ਰਾਜ ਸਰਕਾਰ ਨੇ ਵਿਸ਼ਾਖਾਪਟਨਮ (ਕਾਰਜਕਾਰੀ ਰਾਜਧਾਨੀ), ਅਮਰਾਵਤੀ (ਵਿਧਾਇਕ ਰਾਜਧਾਨੀ) ਅਤੇ ਕੁਰਨੂਲ (ਨਿਆਂਇਕ ਰਾਜਧਾਨੀ) ਨੂੰ ਤਿੰਨ ਰਾਜਧਾਨੀਆਂ ਬਣਾਉਣ ਦਾ ਪ੍ਰਸਤਾਵ ਕੀਤਾ ਹੈ।

ਇਹ ਵੀ ਪੜ੍ਹੋ:- Audio Viral In Bathinda: ਨਸ਼ੀਲੀਆਂ ਗੋਲੀਆਂ ਨਾਲ ਫੜ੍ਹੇ ਗਏ ਦੋ ਨੌਜਵਾਨ, ਫੋਨ ਰਿਕਾਰਡਿੰਗ ਹੋਈ ਵਾਇਰਲ ਤਾਂ ਹੋ ਗਿਆ ਹੋਰ ਹੀ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.