ਪਾਨੀਪਤ: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ ਦੋ ਅਧਿਕਾਰੀ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਧੌਨਚੱਕ ਅਤੇ ਪੁਲਿਸ ਦੇ ਡੀਐੱਸਪੀ ਹਿਮਾਯੂੰ ਭੱਟ ਸ਼ਹੀਦ ਹੋ ਗਏ। ਜਦੋਂ ਦੇਰ ਸ਼ਾਮ ਪਾਣੀਪਤ ਦੇ ਪਿੰਡ ਬਿੰਜੌਲ ਦੇ ਰਹਿਣ ਵਾਲੇ ਆਸ਼ੀਸ਼ ਧੌਣਚੱਕ ਦੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਪਹਿਲਾਂ ਤਾਂ ਪੂਰੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ, ਫਿਰ ਟੀਵੀ 'ਤੇ ਆਪਣੇ ਬੇਟੇ ਦੀ ਸ਼ਹੀਦੀ ਦੀ ਖਬਰ ਦੇਖ ਕੇ ਉਨ੍ਹਾਂ ਨੇ ਇਸ ਗੱਲ 'ਤੇ ਵਿਸ਼ਵਾਸ ਕੀਤਾ। ਇੱਕ ਪਾਸੇ ਜਿੱਥੇ ਆਸ਼ੀਸ਼ ਦੀ ਸ਼ਹਾਦਤ ਨੂੰ ਲੈ ਕੇ ਪਰਿਵਾਰ ਅਸਹਿ ਸੋਗ ਵਿੱਚ ਹੈ ਤਾਂ ਉਥੇ ਹੀ ਪਰਿਵਾਰ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਕੁਰਬਾਨ ਹੋ ਗਿਆ।
ਜਿੱਥੇ ਪਹਿਲੀ ਪੋਸਟਿੰਗ ਹੋਈ, ਉੱਥੇ ਹੀ ਲਏ ਆਖਰੀ ਸਾਹ: ਪਾਣੀਪਤ ਦੇ ਆਸ਼ੀਸ਼ ਧੌਣਚੱਕ ਨੂੰ 2012 ਵਿੱਚ ਲੈਫਟੀਨੈਂਟ ਵਜੋਂ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਰਾਜੌਰੀ 'ਚ ਹੋਈ ਸੀ, ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਮੇਰਠ, ਬਾਰਾਮੂਲਾ ਭਟਿੰਡਾ ਅਤੇ ਫਿਰ 2018 'ਚ ਮੇਜਰ ਪਦਉੱਨਤ ਹੋ ਕੇ ਰਾਜੌਰੀ 'ਚ ਤਾਇਨਾਤ ਹੋਏ ਅਤੇ 13 ਸਤੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਰਾਜੌਰੀ 'ਚ ਸ਼ਹੀਦੀ ਪ੍ਰਾਪਤ ਕੀਤੀ।
2012 ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਏ ਸੀ ਆਸ਼ੀਸ਼: ਆਸ਼ੀਸ਼ ਦਾ ਜਨਮ 22 ਅਕਤੂਬਰ 1987 ਨੂੰ ਪਿੰਡ ਬਿੰਜੌਲ ਦੇ ਵਸਨੀਕ ਲਾਲਚੰਦ ਅਤੇ ਕਮਲਾ ਦੇਵੀ ਦੇ ਘਰ ਹੋਇਆ ਸੀ। ਆਸ਼ੀਸ਼ ਦਾ ਚਾਚਾ ਦੱਸਦਾ ਹੈ ਕਿ ਸੈਂਟਰਲ ਯੂਨੀਵਰਸਿਟੀ ਵਿਚ ਚੰਗਾ ਵਿਦਿਆਰਥੀ ਹੋਣ ਦੇ ਨਾਲ-ਨਾਲ ਆਸ਼ੀਸ਼ ਖੇਡਾਂ ਵਿਚ ਵੀ ਦਿਲਚਸਪੀ ਰੱਖਦਾ ਸੀ ਅਤੇ ਬੈਡਮਿੰਟਨ ਵਿਚ ਵੀ ਸੋਨ ਤਗਮਾ ਜੇਤੂ ਸੀ। ਆਸ਼ੀਸ਼ ਦੇ ਪਿਤਾ ਐਨਐਫਐਲ ਵਿੱਚ ਕੰਮ ਕਰਦੇ ਸਨ ਅਤੇ ਉਹ ਆਪਣਾ ਪਿੰਡ ਬਿੰਜਲ ਛੱਡ ਕੇ ਐਨਐਫਐਲ ਟਾਊਨਸ਼ਿਪ ਵਿੱਚ ਰਹਿਣ ਲੱਗ ਪਏ ਸੀ। 1998 ਤੋਂ 2020 ਤੱਕ ਆਸ਼ੀਸ਼ ਦਾ ਪੂਰਾ ਪਰਿਵਾਰ NFL ਟਾਊਨਸ਼ਿਪ ਵਿੱਚ ਰਹਿੰਦਾ ਸੀ। 2012 ਵਿੱਚ ਆਸ਼ੀਸ਼ ਲੈਫਟੀਨੈਂਟ ਵਜੋਂ ਭਰਤੀ ਹੋਇਆ ਸੀ।
ਬਚਪਨ ਤੋਂ ਹੀ ਫੌਜੀ ਬਣਨ ਦਾ ਜਨੂੰਨ : ਸ਼ਹੀਦ ਆਸ਼ੀਸ਼ ਦੇ ਚਾਚਾ ਸੁਰਜੀਤ ਦਾ ਕਹਿਣਾ ਹੈ, 'ਆਸ਼ੀਸ਼ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ। ਜਦੋਂ ਉਹ ਛੋਟਾ ਬੱਚਾ ਸੀ ਤਾਂ ਵੀ ਉਹ ਬੰਦੂਕਾਂ ਨਾਲ ਖੇਡਣ ਦੀਆਂ ਗੱਲਾਂ ਕਰਦਾ ਸੀ ਅਤੇ ਆਪਣੇ ਆਪ ਨੂੰ ਫੌਜੀ ਦੱਸ ਕੇ ਦੂਜੇ ਬੱਚਿਆਂ ਨਾਲ ਖੇਡਦਾ ਸੀ।
ਭਰਾ ਨੂੰ ਦੇਖ ਕੇ ਲੈਫਟੀਨੈਂਟ ਬਣਨ ਦਾ ਕੀਤਾ ਫੈਸਲਾ: ਆਸ਼ੀਸ਼ ਤੋਂ ਪਹਿਲਾਂ ਆਸ਼ੀਸ਼ ਦੇ ਦੂਜੇ ਚਾਚੇ ਦਿਲਾਵਰ ਦੇ ਬੇਟੇ ਵਿਕਾਸ ਨੂੰ ਵੀ ਲੈਫਟੀਨੈਂਟ ਦੇ ਅਹੁਦੇ 'ਤੇ ਭਰਤੀ ਕੀਤਾ ਗਿਆ ਸੀ, ਜਿਸ ਨੂੰ ਦੇਖਦੇ ਹੋਏ ਆਸ਼ੀਸ਼ ਨੇ ਵੀ ਲੈਫਟੀਨੈਂਟ ਬਣਨ ਦਾ ਫੈਸਲਾ ਕਰ ਲਿਆ। 2012 ਵਿਚ ਲੈਫਟੀਨੈਂਟ ਦੇ ਅਹੁਦੇ 'ਤੇ ਭਰਤੀ ਹੋਇਆ। ਤਿੰਨ ਵੱਡੀਆਂ ਭੈਣਾਂ ਵਿੱਚੋਂ ਸਭ ਤੋਂ ਛੋਟੇ ਆਸ਼ੀਸ਼ ਦਾ ਵਿਆਹ 2015 ਵਿੱਚ ਜੀਂਦ ਅਰਬਨ ਅਸਟੇਟ ਦੀ ਰਹਿਣ ਵਾਲੀ ਜੋਤੀ ਨਾਲ ਹੋਇਆ ਸੀ। ਤਿੰਨਾਂ ਭੈਣਾਂ ਦੇ ਵਿਆਹ ਤੋਂ ਬਾਅਦ ਆਸ਼ੀਸ਼ ਦੀ ਢਾਈ ਸਾਲ ਦੀ ਬੇਟੀ ਵਾਮਿਕਾ ਵੀ ਹੈ।
- SC On Media Briefing: SC ਨੇ ਗ੍ਰਹਿ ਮੰਤਰਾਲੇ ਨੂੰ ਪੁਲਿਸ ਮੁਲਾਜ਼ਮਾਂ ਦੀ ਮੀਡੀਆ ਬ੍ਰੀਫਿੰਗ 'ਤੇ ਵਿਆਪਕ ਮੈਨੂਅਲ ਤਿਆਰ ਕਰਨ ਦੇ ਦਿੱਤੇ ਨਿਰਦੇਸ਼
- Heritage goods: ਚਾਚੇ ਦੇ ਸ਼ੌਂਕ ਨੂੰ ਭਤੀਜੇ ਨੇ ਬਣਾਇਆ ਕਾਰੋਬਾਰ, ਸਾਂਭ ਰਿਹਾ ਵਿਰਾਸਤ ਨਾਲੇ ਕਰ ਰਿਹਾ ਕਮਾਈ, ਦੇਖੋ ਖਾਸ ਰਿਪੋਰਟ
- Anantnag Encounter: ਅਨੰਤਨਾਗ ਮੁਕਾਬਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਬਾਅਦ ਦੁਪਹਿਰ ਜੱਦੀ ਪਿੰਡ ਪਹੁੰਚੇਗੀ ਮ੍ਰਿਤਕ ਦੇਹ
ਆਸ਼ੀਸ਼ ਦੀ ਸ਼ਹਾਦਤ ਤੋਂ ਦੁਖੀ ਪਿੰਡ ਦੇ ਲੋਕ: ਆਸ਼ੀਸ਼ ਦਾ ਪਰਿਵਾਰ ਕਿਸਾਨ ਪਰਿਵਾਰ ਹੈ। ਆਸ਼ੀਸ਼ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੰਨਾ ਉੱਚਾ ਅਹੁਦਾ ਸੰਭਾਲਣ ਦੇ ਬਾਵਜੂਦ ਉਸ ਨੇ ਆਪਣੀ ਜ਼ਿੰਦਗੀ ਸਾਦਗੀ ਨਾਲ ਬਤੀਤ ਕੀਤੀ। ਜਦੋਂ ਵੀ ਉਹ ਪਿੰਡ ਆਉਂਦਾ ਤਾਂ ਖੇਤਾਂ ਵਿੱਚ ਕੰਮ ਕਰਨਾ ਅਤੇ ਪਿੰਡ ਦੇ ਹਰ ਬਜ਼ੁਰਗ ਦਾ ਸਤਿਕਾਰ ਕਰਨਾ ਅਸ਼ੀਸ਼ ਦਾ ਸੁਭਾਅ ਸੀ।
ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਪਰਿਵਾਰ: ਆਸ਼ੀਸ਼ ਦਾ ਪਰਿਵਾਰ ਪਾਨੀਪਤ ਦੇ ਸੈਕਟਰ 7 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ। ਆਸ਼ੀਸ਼ ਸੈਕਟਰ 7 'ਚ ਹੀ ਆਪਣਾ ਘਰ ਬਣਾ ਰਿਹਾ ਸੀ ਅਤੇ ਲਗਭਗ ਬਣ ਕੇ ਤਿਆਰ ਹੋ ਚੁੱਕਿਆ ਹੈ। 3 ਜੁਲਾਈ ਨੂੰ ਸਾਲੇ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਉਹ ਵਾਪਸ ਡਿਊਟੀ 'ਤੇ ਪਰਤਿਆ ਸੀ ਅਤੇ 13 ਅਕਤੂਬਰ ਨੂੰ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ ਲਈ ਆਸ਼ੀਸ਼ ਨੇ ਛੁੱਟੀ 'ਤੇ ਆਉਣਾ ਸੀ ਪਰ ਅਣਹੋਣੀ ਨੇ ਪਹਿਲਾਂ ਹੀ ਇਸ ਘਰ ਦਾ ਇਕਲੌਤਾ ਚਿਰਾਗ ਖੋਹ ਲਿਆ।