ETV Bharat / bharat

Anand Mahindra Tweets : ਵੇਟਰ ਦੀ ਕਲਾ ਤੋਂ ਪ੍ਰਭਾਵਿਤ ਹੋਏ ਆਨੰਦ ਮਹਿੰਦਰਾ, ਟਵੀਟ ਕਰ ਕੇ ਕਿਹਾ...

ਆਨੰਦ ਮਹਿੰਦਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਮੇਂ-ਸਮੇਂ ਉਤੇ ਕੋਈ ਨਾ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਲੋਕਾਂ ਵੱਲੋਂ ਉਸ ਨੂੰ ਪਸੰਦ ਵੀ ਕੀਤਾ ਜਾਂਦਾ ਹੈ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇਕ ਵੇਟਰ ਦੀ ਵੀਡੀਓ ਟਵਿੱਟਰ ਉਤੇ ਸਾਂਝੀ ਕੀਤੀ ਗਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਵੇਟਰ ਇਕੱਲਾ 16 ਪਲੇਟਾਂ ਨੂੰ ਕਿਵੇਂ ਇਕੋ ਵਾਰ ਵਿਚ ਗਾਹਕਾਂ ਅੱਗੇ ਪਰੋਸ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ

Anand Mahindra Tweets  : Anand Mahindra impressed with waiter's skills
Anand Mahindra Tweets : ਵੇਟਰ ਦੀ ਕਲਾ ਤੋਂ ਪ੍ਰਭਾਵਿਤ ਹੋਏ ਆਨੰਦ ਮਹਿੰਦਰਾ, ਟਵੀਟ ਕਰ ਕੇ ਕਿਹਾ...
author img

By

Published : Feb 1, 2023, 9:49 AM IST

Updated : Feb 1, 2023, 10:20 AM IST

ਚੰਡੀਗੜ੍ਹ : ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਵੱਲੋਂ ਇਕ ਟਵੀਟ ਜਾਰੀ ਕਰਦਿਆਂ ਇਕ ਵੇਟਰ ਦੀ ਕਲਾ ਦੀ ਪ੍ਰਸ਼ੰਸਾਂ ਕੀਤਾ ਹੈ। ਇਸ ਟਵੀਟ ਰਾਹੀਂ ਉਨ੍ਹਾਂ ਨੇ ਵੇਟਰ ਦੀ ਵੀਡੀਓ ਅਪਲੋਡ ਕਰ ਕੇ ਲਿਖਿਆ ਹੈ ਕਿ 'ਵੇਟਰਜ਼ ਦੇ ਹੁਨਰ' ਨੂੰ ਓਲੰਪਿਕ ਖੇਡ ਵਜੋਂ ਮਾਨਤਾ ਦਿਵਾਉਣ ਦੀ ਲੋੜ ਹੈ। ਇਹ ਸੱਜਣ ਗੋਲਡ ਮੈਡਲ ਦਾ ਦਾਅਵੇਦਾਰ ਹੋ ਸਕਦਾ ਹੈ। ਆਨੰਦ ਮਹਿੰਦਰਾ ਵੱਲੋਂ ਟਵਿੱਟਰ 'ਤੇ ਇਸ ਦੀ ਇਕ ਕਲਿੱਪ ਸ਼ੇਅਰ ਕੀਤੀ ਗਈ ਹੈ।

ਟਵੀਟ ਨੂੰ ਹੁਣ ਤਕ ਇੰਨੇ ਵਿਊਜ਼ : ਟਵਿੱਟਰ ਉਤੇ ਸਾਂਝੀ ਕੀਤੀ ਗਈ ਵੀਡੀਓ ਨੂੰ 38 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਆਨੰਦ ਮਹਿੰਦਰਾ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਇੱਕ ਵੇਟਰ ਦਾ ਇੱਕ ਵੀਡੀਓ ਸਾਂਝਾ ਕੀਤਾ। ਖੈਰ, ਉਹ ਕੋਈ ਆਮ ਵੇਟਰ ਨਹੀਂ ਸੀ। ਉਸਨੇ ਇੱਕ ਜਾਂ ਦੋ ਨਹੀਂ ਸਗੋਂ ਇੱਕ ਵਾਰ ਵਿੱਚ ਡੋਸੇ ਦੀਆਂ 16 ਪਲੇਟਾਂ ਲੈ ਕੇ ਗਾਹਕਾਂ ਅੱਗੇ ਪਰੋਸਿਆ ਗਿਆ ਹੈ। ਆਨੰਦ ਮਹਿੰਦਰਾ ਵੱਲੋਂ ਅਪਲੋਡ ਕੀਤੀ ਗਈ ਇਹ ਕਲਿੱਪ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਟਵੀਟ ਤੋਂ ਬਾਅਦ ਕਾਫੀ ਲੋਕਾਂ ਨੇ ਆਨੰਦ ਮਹਿੰਦਰਾ ਨੂੰ ਟਵੀਟ ਰਾਹੀਂ ਜਵਾਬ ਤੇ ਕੁਮੈਂਟ ਦਿੱਤੇ ਹਨ।

ਇਹ ਵੀ ਪੜ੍ਹੋ : BJP targeted Aam Aadmi clinics: ਮੁਹੱਲਾ ਕਲੀਨਿਕਾਂ 'ਤੇ ਪਿਆ ਰੌਲਾ, ਭਾਜਪਾ ਨੇ ਕਿਹਾ-ਕੇਂਦਰ ਦੇ ਕਰੋੜਾਂ ਰੁਪਏ ਪੰਜਾਬ ਸਰਕਾਰ ਨੇ ਵਰਤੇ, 'ਪੰਜਾਬੀਆਂ ਨੂੰ ਵੀ ਬਣਾਇਆ ਮੂਰਖ'

ਸੋਸ਼ਲ ਮੀਡੀਆ ਉਤੇ ਸਰਗਰਮ ਰਹਿੰਦੇ ਨੇ ਆਨੰਦ ਮਹਿੰਦਰਾ : ਮਸ਼ਹੂਰ ਉਦਯੋਗਪਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ, ਜੋ ਵਾਇਰਲ ਹੋ ਜਾਂਦੀ ਹੈ। ਆਨੰਦ ਮਹਿੰਦਰਾ ਆਪਣੇ ਟਵਿਟਰ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਪੋਸਟਾਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਨਾਲ ਹੀ, ਅਜਿਹਾ ਕਈ ਵਾਰ ਹੋਇਆ ਹੈ ਜਦੋਂ ਉਨ੍ਹਾਂ ਨੇ ਟਵੀਟ ਰਾਹੀਂ ਲੋਕਾਂ ਨੂੰ ਮਹਿੰਦਰਾ ਦੀ ਕਾਰ ਗਿਫਟ ਕੀਤੀ ਹੈ।

ਜੇਕਰ ਅਸੀਂ ਉਨ੍ਹਾਂ ਦੇ ਬਿਜ਼ਨੈੱਸ ਐਂਪਾਇਰ ਦੀ ਗੱਲ ਕਰੀਏ ਤਾਂ ਮਹਿੰਦਰਾ ਗਰੁੱਪ ਹੁਣ ਸੌ ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਹ ਐਰੋਸਪੇਸ ਤੋਂ ਲੈ ਕੇ ਖੇਤੀਬਾੜੀ ਕਾਰੋਬਾਰ ਵਿੱਚ ਵੀ ਸਰਗਰਮ ਹੈ। ਇਸ ਦੇ ਸੰਸਥਾਪਕ ਮੈਂਬਰ ਗੁਲਾਮ ਮੁਹੰਮਦ, ਜਗਦੀਸ਼ ਚੰਦਰ ਮਹਿੰਦਰਾ ਅਤੇ ਕੈਲਾਸ਼ ਚੰਦਰ ਮਹਿੰਦਰਾ ਸਨ। ਆਨੰਦ ਮਹਿੰਦਰਾ ਨੇ 9 ਅਗਸਤ 2012 ਤੋਂ ਇਸ ਕੰਪਨੀ ਵਿੱਚ ਸੀਈਓ ਦਾ ਅਹੁਦਾ ਸੰਭਾਲਿਆ ਸੀ। ਉਦੋਂ ਤੋਂ ਇਸ ਕੰਪਨੀ ਨੇ ਨਵੀਆਂ ਉਚਾਈਆਂ ਦੇਖੀਆਂ ਹਨ।

Last Updated : Feb 1, 2023, 10:20 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.