ETV Bharat / bharat

ਆਨੰਦ ਮਹਿੰਦਰਾ ਨੇ ਦਿਵਿਆਂਗ ਰਿਕਸ਼ਾ ਚਾਲਕ ਨੂੂੰ ਕੀਤਾ ਹੈਰਾਨ ਜਦੋਂ ਕੀਤੀ... - Anand Mahindra awestruck by disabled rickshaw puller

ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਨੇ ਇੱਕ ਦਿਵਿਆਂਗ ਰਿਕਸ਼ਾ ਚਾਲਕ ਨੂੰ ਨੌਕਰੀ ਦਿੰਦੇ ਆਪਣੇ ਸੋਸ਼ਲ ਖਾਤੇ ਤੇ ਲਿਖਿਆ ਹੈ ਕਿ 'ਇੱਕ ਬ੍ਰੇਕ ਦਾ ਹਰ ਕੋਈ ਹੱਕਦਾਰ' ਹੈ।

ਆਨੰਦ ਮਹਿੰਦਰਾ ਨੇ ਦਿਵਿਆਂਗ ਰਿਕਸ਼ਾ ਚਾਲਕ ਨੂੂੰ ਕੀਤਾ ਹੈਰਾਨ

author img

By

Published : Feb 2, 2022, 6:58 PM IST

ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਵੱਲੋਂ ਇੱਕ ਦਿਵਿਆਂਗ ਰਿਕਸ਼ਾ ਚਾਲਕ ਨੂੰ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਦਿਵਿਆਂਗ ਬਿਰਜੂ ਰਾਮ ਨੂੰ ਨੌਕਰੀ ਦਿੰਦੇ ਹੋਏ ਆਪਣੇ ਸੋਸ਼ਲ ਖਾਤੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਹੈ, ਇੱਕ ਬ੍ਰੇਕ ਦਾ ਹਰ ਕੋਈ ਹੱਕਦਾਰ।

ਅਜਿਹਾ ਪਹਿਲਾ ਮੌਕਾ ਨਹੀਂ ਜਦੋਂ ਉਨ੍ਹਾਂ ਵੱਲੋਂ ਕੋਈ ਅਜਿਹਾ ਉਪਰਾਲਾ ਕੀਤਾ ਗਿਆ ਹੈ। ਉਹ ਆਪਣੀਆਂ ਅਜਿਹੀਆਂ ਪਹਿਲ ਕਦਮੀਆਂ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਨੌਕਰੀ ਮਿਲਣ ਦੇ ਚੱਲਦੇ ਬਿਰਜੂ ਰਾਮ ਵਿੱਚ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

  • Received this on my timeline today. Don’t know how old it is or where it’s from, but I’m awestruck by this gentleman who’s not just faced his disabilities but is GRATEFUL for what he has. Ram, can @Mahindralog_MLL make him a Business Associate for last mile delivery? pic.twitter.com/w3d63wEtvk

    — anand mahindra (@anandmahindra) December 27, 2021 " class="align-text-top noRightClick twitterSection" data=" ">

ਦਰਅਸਲ ਕਈ ਯੂਟਿਊਬ ਚੈਲਨਜ ਦੇ ਵੱਲੋਂ ਬਿਰਜੂ ਰਾਮ ਬਾਰੇ ਨੈਗੇਟੀਵਿਟੀ ਫੈਲਾਈ ਗਈ ਸੀ ਕਿ ਉਹ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਭੀਖ ਮੰਗਦਾ ਹੈ। ਆਨੰਦ ਮਹਿੰਦਰਾ ਨੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਬਿਰਜੂ ਰਾਮ ਨੂੰ ਦਿੱਲੀ ਦੇ ਇਲੈਕਟਰੀਕਲ ਵਹੀਕਲ ਯਾਰਡ ਵਿੱਚ ਨੌਕਰੀ ਮਿਲ ਗਈ ਹੈ। ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਹਰ ਕੋਈ ਬ੍ਰੇਕ ਦਾ ਹੱਕਦਾਰ ਹੈ।

ਬਿਰਜੂ ਰਾਮ ਦੀ ਆਨੰਦ ਮਹਿੰਦਰਾ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸਨੂੰ ਕਿਸੇ ਰਾਹਗੀਰ ਵੱਲੋਂ ਰੋਕਿਆ ਗਿਆ ਹੈ। ਰਾਹਗੀਰ ਵੱਲੋਂ ਬਿਰਜੂ ਰਾਮ ਨੂੰ ਆਪਣਾ ਵਹੀਕਲ ਚਲਾਉਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਬਿਰਜੂ ਦੇ ਕੰਮ ਨੂੰ ਵੇਖ ਕੇ ਹੈਰਾਨ ਹੋ ਰਿਹਾ ਸੀ।

ਬਿਰਜੂ ਰਾਮ ਦੇ ਹੱਥ ਅਤੇ ਪੈਰ ਕੰਮ ਨਾ ਕਰਨ ਦੇ ਬਾਵਜੂਦ ਵੀ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਗਾ ਕਰ ਰਿਹਾ ਹੈ। ਇਸ ਦੌਰਾਰ ਬਿਰਜੂ ਰਾਮ ਵੱਲੋਂ ਆਪਣਾ ਵਹੀਕਲ ਉਸ ਰਾਹਗੀਰ ਨੂੰ ਚਲਾ ਕੇ ਵੀ ਵਿਖਾਇਆ ਗਿਆ। ਇਹੀ ਵੀਡੀਓ ਆਨੰਦ ਮਹਿੰਦਰਾ ਵੱਲੋਂ ਬਿਰਜੂ ਰਾਮ ਦੀ ਸਾਂਝੀ ਕੀਤੀ ਗਈ ਅਤੇ ਦਿੱਤੀ ਨੌਕਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ: ਕਾਰਤੂਸ ਸਮੇਤ ਦਿੱਲੀ ਏਅਰਪੋਰਟ ਪਹੁੰਚੀ ਵਿਦੇਸ਼ੀ ਔਰਤ, ਗ੍ਰਿਫਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.