ਉੱਤਰ ਪ੍ਰਦੇਸ਼: ਭਾਰਤੀ ਹਵਾਈ ਸੈਨਾ ਦਾ ਮਿਗ -21 ਜਹਾਜ਼ ਪੰਜਾਬ ਦੇ ਮੋਗਾ ਜ਼ਿਲੇ ’ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਲੜਾਕੂ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਿਆ ਜੋ ਕਿ ਮੇਰਠ ਦੇ ਗੰਗਾਸਾਗਰ ਕਲੋਨੀ ਦਾ ਰਹਿਣ ਵਾਲਾ ਸੀ। ਜਾਣਕਾਰੀ ਤੋਂ ਬਾਅਦ ਪਤਾ ਲੱਗਾ ਹੈ ਕਿ ਅਭਿਨਵ ਦਾ ਪਰਿਵਾਰ ਬਾਗਪਤ ਦੇ ਪਿੰਡ ਦਾ ਵਸਨੀਕ ਸੀ ਜੋ ਲੰਬੇ ਸਮੇਂ ਤੋਂ ਮੇਰਠ ਜ਼ਿਲ੍ਹੇ ’ਚ ਰਹਿ ਰਿਹਾ ਹੈ।
ਇਹ ਵੀ ਪੜੋ: ਕਾਂਗਰਸ ਕਲੇਸ਼ 'ਤੇ ਹਾਈਕਮਾਨ ਕਰੇਗਾ ਸਖ਼ਤ ਫੈਸਲਾ ?...ਜਾਖੜ ਨੇ ਕੀਤੀ ਪ੍ਰਤਾਪ ਬਾਜਵਾ ਦੀ ਸ਼ਿਕਾਇਤ...
ਬਿਨਾ ਦਾਜ ਤੋਂ ਕਰਵਾਇਆ ਸੀ ਵਿਆਹ
25 ਦਸੰਬਰ 2019 ਨੂੰ ਅਭਿਨਵ ਦਾ ਵਿਆਹ ਮੇਰਠ ਵਿੱਚ ਬਹੁਤ ਧੂਮਧਾਮ ਨਾਲ ਹੋਇਆ ਸੀ, ਇਸ ਦੌਰਾਨ ਲੜਾਕੂ ਪਾਇਲਟ ਅਤੇ ਕਿਸਾਨੀ ਦੇ ਬੇਟੇ ਅਭਿਨਵ ਨੇ ਸ਼ਗਨ ਵਿੱਚ 1 ਰੁਪਈਆ ਲੈ ਕੇ ਵਿਆਹ ਕਰਵਾ ਦਾਜ ਦੇ ਲਾਲਚੀ ਲੋਕਾਂ ਨੂੰ ਸੇਧ ਦਿੱਤੀ ਸੀ। ਗੁਆਂਢੀਆ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਅਭਿਨਵ ਲਈ ਇੱਕ ਤੋਂ ਇੱਕ ਰਿਸ਼ਤੇ ਆਏ ਸਨ ਜਿਹਨਾਂ ਨੇ ਸਾਰੇ ਮੋੜ ਦਿੱਤੇ ਸਨ। ਇਥੋ ਤਕ ਕਿ ਪਰਿਵਾਰ ਨੇ ਲੜਕੀ ਵਾਲਿਆਂ ਵੱਲੋਂ ਸ਼ਗਨ ’ਚ ਦਿੱਤੇ ਸਾਰੇ ਪੈਸੇ ਵੀ ਮੋੜ ਦਿੱਤੇ ਸਨ।
ਸੋਨਿਕਾ ਉਜਵਲ ਨਾਲ ਹੋਇਆ ਸੀ ਸ਼ਹੀਦ ਅਭਿਨਵ ਵਿਆਹ
ਸ਼ਹੀਦ ਅਭਿਨਵ ਦਾ ਵਿਆਹ ਇੱਕ ਹੈਡਮਾਸਟਰ ਦੀ ਧੀ ਸੋਨਿਕਾ ਉਜਵਲ ਨਾਲ ਹੋਇਆ ਸੀ। ਸੋਨਿਕਾ ਨੇ ਫਰਾਂਸ ਵਿੱਚ ਮਾਸਟਰ ਆਫ਼ ਸਾਇੰਸ ਦੀ ਪੜ੍ਹਾਈ ਕੀਤੀ ਹੋਈ ਹੈ। ਅਭਿਨਵ ਦਾ ਪਰਿਵਾਰ ਮੂਲ ਰੂਪ ਵਿੱਚ ਬਾਗਪਤ ਬੁੜਾਨਾ ਬਰੋਟ ਰੋਡ ਦੇ ਸਥਿਤ ਪੁਸਰ ਪਿੰਡ ਦਾ ਰਹਿਣ ਵਾਲਾ ਹੈ, ਪਰ ਉਹ ਕਾਫ਼ੀ ਸਮੇਂ ਤੋਂ ਗੰਗਾਸਾਗਰ ਕਲੋਨੀ ’ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
2014 ’ਚ ਭਰਤੀ ਹੋਏ ਸਨ ਸ਼ਹੀਦ ਅਭਿਨਵ
ਸ਼ਹੀਦ ਦੇ ਪਿਤਾ ਦਾ ਮੰਨਣਾ ਹੈ ਕਿ ਅਭਿਨਵ ਦੀ ਚੋਣ ਐਨਡੀਏ ਵਿੱਚ 2014 ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਅਭਿਨਵ ਏਅਰ ਫੋਰਸ ਵਿੱਚ ਭਰਤੀ ਹੋਇਆ ਸੀ ਅਤੇ ਉਸਦੀ ਪਹਿਲੀ ਪੋਸਟਿੰਗ ਪੰਜਾਬ ਦੇ ਮੋਗਾ ਵਿੱਚ ਹੋਈ ਸੀ। ਸ਼ਹੀਦ ਅਭਿਨਵ ਚੌਧਰੀ ਨੇ ਆਰਆਈਐਮਸੀ ਦੇਹਰਾਦੂਨ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਸੀ।