ਹੈਦਰਾਬਾਦ: ਬਿੱਗ ਬੀ ਅਮਿਤਾਭ ਬੱਚਨ ਨੇ ਰਾਮੋਜੀ ਫਿਲਮ ਸਿਟੀ ਹੈਦਰਾਬਾਦ ਚ ਬੂਟੇ ਲਗਾਏ। ਸਾਂਸਦ ਸੰਤੋਸ਼ ਕੁਮਾਰ ਨੇ ਨਾਗਾਰਜੁਨ ਅਤੇ ਬਿਗ ਬੀ ਅਮਿਤਾਭ ਬੱਚਨ ਨੂੰ ਦੱਸਿਆ ਕਿ ਇਸ ਚੈਲੇਂਜ ਦੇ ਤਹਿਤ ਉਹ 16 ਕਰੋੜ ਬੂਟੇ ਲਗਾਉਣਗੇ।
ਰਾਜ ਸਭਾ ਮੈਂਬਰ ਜੋਗੀਨਨਪੱਲੀ ਸੰਤੋਸ਼ ਦੁਆਰਾ ਸ਼ੁਰੂ ਕੀਤੀ ਗਈ ਗ੍ਰੀਨ ਇੰਡੀਆ ਚੈਲੇਂਜ ਵਿੱਚ ਬਿੱਗ ਬੀ ਅਮਿਤਾਭ ਬੱਚਨ, ਅਦਾਕਾਰ ਨਾਗਰਜੁਨ ਨੇ ਹਿੱਸਾ ਲਿਆ ਅਤੇ ਰਾਮੋਜੀ ਫਿਲਮ ਸਿਟੀ ਦੇ ਸਹਿਸ ਕੈਂਪਸ ਵਿੱਚ ਬੂਟੇ ਲਗਾਏ। ਫਿਲਮ ਸਿਟੀ ਦੇ ਐਮਡੀ ਵਿਜੇਸ਼ਵਰੀ ਨੇ ਰਾਮੋਜੀ ਫਿਲਮ ਸਿਟੀ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ।
ਅਮਿਤਾਭ ਬੱਚਨ ਫਿਲਮ ਪ੍ਰੋਜੈਕਟ ਕੇ ਦੀ ਸ਼ੁਟਿੰਗ ਦੇ ਲਈ ਫਿਲਮ ਸਿਟੀ ਆਏ ਹਨ। ਫਿਲਮ ਸਿਟੀ ਦੀ ਐਮਡੀ ਵਿਜੇਸ਼ਵਰੀ ਨੇ ਮਹਿਮਾਨਾਂ ਨੂੰ ਤੋਹਫੇ ’ਚ ਬੂਟੇ ਭੇਂਟ ਕੀਤੇ। ਐਮਪੀ ਸੰਤੋਸ਼ ਨੇ ਅਮਿਤਾਭ ਅਤੇ ਨਾਗਾਰਜੁਨ ਨੂੰ ਗ੍ਰੀਨ ਇੰਡੀਆ ਚੈਲੇਂਜ ਦੇ ਬਾਰੇ ਵਿਸਤਾਰ ਨਾਲ ਦੱਸਿਆ। ਬਿੱਗ ਬੀ ਨੇ ਇੱਕ ਵਧੀਆ ਪ੍ਰੋਗਰਾਮ ਸ਼ੁਰੂ ਕਰਨ ਲਈ ਸਾਂਸਦ ਸੰਤੋਸ਼ ਦੀ ਕਾਫੀ ਸ਼ਲਾਘਾ ਕੀਤੀ। ਇਸ ਦੌਰਾਨ ਅਮਿਤਾਭ ਬੱਚਨ ਨੇ ਕਿਹਾ ਕਿ ਆਉਣ ਵਾਲੀ ਪੀੜੀ ਦੇ ਲਈ ਇਹ ਚੈਲੇਜ ਨੀਂਹ ਪੱਥਰ ਸਾਬਿਤ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗ੍ਰੀਨ ਇੰਡੀਆ ਚੈਲੇਂਜ ਚ ਵੱਧ ਤੋਂ ਵੱਧ ਲੋਕ ਹਿੱਸਾ ਲੈਣ ਅਤੇ ਆਪਣਾ ਯੋਗਦਾਨ ਪਾਉਣ।
ਸਾਂਸਦ ਸੰਤੋਸ਼ ਨੇ ਅਮਿਤਾਭ ਬੱਚਨ, ਨਾਗਾਰਜੁਨ ਅਤੇ ਅਸ਼ਵਨੀਦਤ ਨੂੰ ਵ੍ਰਿਕਸ਼ ਵੇਦਮ ਨਾਂ ਦੀ ਇੱਕ ਕਿਤਾਬ ਭੇਂਟ ਕੀਤੀ। ਜੋ ਗ੍ਰੀਨ ਇੰਡੀਆ ਚੈਲੇਂਜ ਦੇ ਮਹੱਵਤ ਅਤੇ ਲੋੜ ਨੂੰ ਦਰਸਾਉਂਦੇ ਹਨ। ਬਾਲੀਵੁੱਡ ਅਭਿਨੇਤਾ ਅਜੈ ਦੇਵਗਨ ਅਤੇ ਸੋਨੂ ਸੂਦ ਨੇ ਵੀ ਹਾਲ ਹੀ ਚ ਫਿਲਮ ਸਿਟੀ ਚ ਬੂਟੇ ਲਗਾਏ ਸੀ।
ਇਹ ਵੀ ਪੜੋ: ਪੰਜਾਬੀ ਗਾਇਕ ਸਿੱਪੀ ਗਿੱਲ ਪਿੱਛੇ ਪਸ਼ੂ ਪਾਲਣ ਵਿਭਾਗ ਨੇ ਹੁਣ ਕੁੱਤੇ ਲਾਏ !