ਖਰਗੋਨ: ਆਦਿਵਾਸੀ ਅੰਚਲ ਝਿਰਨੀਆਂ ਵਿਕਾਸਖੰਡ ਵਿਚ ਇਕ ਅਜੀਬੋ-ਗਰੀਬ ਵਾਕਿਆ ਹੋਇਆ ਹੈ।ਇੱਥੇ ਇਕ ਅਦਭੁਤ ਬੱਚੇ ਦਾ ਜਨਮ ਹੋਇਆ ਜਿਸ ਨੂੰ ਵੇਖਣ ਦੇ ਲਈ ਲੋਕਾਂ ਦਾ ਤਾਂਤਾ ਲੱਗ ਗਿਆ।ਨਵਜਾਤ ਆਪਣੇ ਜਨਮ ਦੇ ਨਾਲ 32 ਦੰਦ ਲੈ ਕੇ ਆਇਆ ਪਰ ਚੰਦ ਘੰਟਿਆਂ ਬਾਅਦ ਹੀ ਬੱਚੇ ਨੇ ਦਮ ਤੋੜ ਦਿੱਤਾ।
ਬੱਚੇ ਨੇ 11ਘੰਟੇ ਬਾਅਦ ਤੋੜਿਆ ਦਮ
ਜਾਣਕਾਰੀ ਦੇ ਮੁਤਾਬਿਕ ਖਰਗੋਨ ਜ਼ਿਲ੍ਹੇ ਦੇ ਆਦਿਵਾਸੀ ਅੰਚਲ ਝਿਰਨੀਆਂ ਵਿਕਾਸਖੰਡ ਦੇ ਸਰਹੱਦੀ ਪਿੰਡ ਕੋਡੀਖਾਲ (ਪੁਤਲਾ) ਦੇ ਇਕ ਸਥਾਨਕ ਹਸਪਤਾਲ ਵਿਚ ਇਕ ਅਦਭੁਤ ਨਵਜਾਤ ਬੱਚੇ ਨੂੰ ਜਨਮ ਦਿੱਤਾ ਹੈ।ਇਸ ਪੂਰਨ ਵਿਕਸਿਤ ਬੱਚੇ ਦੇ ਕਰੀਬ 32 ਦੰਦ ਸਨ ਅਤੇ ਉਸਨੇ ਜਨਮ ਲੈਣ ਤੋਂ 11 ਘੰਟੇ ਬਾਅਦ ਹੀ ਦਮ ਤੋੜ ਦਿੱਤਾ ਹੈ।
ਮੂੰਹ ਵਿਚ ਸਨ 32 ਦੰਦ
ਸ਼ੁਕਰਵਾਰ ਨੂੰ ਰੂਪਬਾਈ ਨਾਮ ਦੀ ਔਰਤ ਨੇ ਸਵੇਰੇ 8:20 ਵਜੇ ਬੱਚੇ ਨੂੰ ਜਨਮ ਦਿੱਤਾ।ਉਸੇ ਦਿਨ 2.30 ਵਜੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਪਰ ਬੱਚੇ ਨੇ ਸ਼ਾਮ 7:30 ਵਜੇ ਘਰ ਵਿਚ ਦਮ ਤੋੜ ਦਿੱਤਾ।ਪਰਿਵਾਰ ਨੇ ਦੱਸਿਆ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਅਸੀਂ ਉਸਦਾ ਮੂੰਹ ਖੋਲ ਕੇ ਵੇਖਿਆ ਤਾਂ ਉਸਦੇ 32 ਦੰਦ ਸਨ।ਇਸ ਤੋਂ ਪਹਿਲਾਂ ਇਸ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਸੀ।
ਮਹਿਲਾ ਦਾ ਦੂਜਾ ਬੱਚਾ ਸੀ
ਸਟਾਫ ਨਰਸ ਸੀਮਾ ਸੇਂਗਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਹਿਲਾ ਦਾ ਇਹ ਦੂਜਾ ਬੱਚਾ ਹੈ ਅਤੇ ਉਸਦਾ 2 ਸਾਲ ਦਾ ਬੱਚਾ ਵੀ ਹੈ।ਸਥਾਨਕ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ ਦੀਪਕ ਸ਼ਾਸਤਰ ਨੇ ਦੱਸਿਆ ਹੈ ਕਿ ਅਜਿਹੇ ਬੱਚਿਆ ਦਾ ਜਨਮ ਨੂੰ ਦੁਰਲ਼ਭ ਘਟਨਾਵਾਂ ਵਿਚ ਸ਼ਾਮਿਲ ਕੀਤਾ ਜਾ ਸਕਾਦ ਹੈ ਪਰ ਇਹ ਅਸੰਭਵ ਨਹੀਂ ਹੈ।
ਜਨਮ ਤੋਂ 32 ਦੰਦ ਹੋਣ ਦੇ ਕਈ ਕਾਰਨ
ਉਹਨਾਂ ਦਾ ਕਹਿਣਾ ਹੈ ਅਨੁਵੰਸ਼ਿਕੀ ਭਾਵ ਹੋਰ ਕਈ ਕਾਰਨਾਂ ਕਰਕੇ ਨਵਜਾਤ ਬੱਚੇ ਵਿਚ ਪਾਏ ਜਾਣ ਵਾਲੇ ਦੰਦ ਨੂੰ ਨੇਟਲ ਕਹਿੰਦੇ ਹਨ।ਇਸ ਸਥਿਤੀ ਵਿਚ ਕਰੀਬ 2 ਹਜ਼ਾਰ ਬੱਚਿਆਂ ਵਿਚੋਂ ਸਿਰਫ ਇਕ ਨੂੰ ਹੁੰਦੀ ਹੈ।ਇਸ ਸਥਿਤੀ ਵਿਚ ਬੱਚਾ ਰੋਗ ਮਾਹਿਰ ਜ਼ਰੂਰਤ ਪੈਣ ਉਤੇ ਦੰਦ ਕੱਢਣ ਜਾਂ ਨਾ ਕੱਢਣ ਦੀ ਸਲਾਹ ਦਿੰਦੇ ਹਨ।ਇਸ ਤਰ੍ਹਾਂ ਦੇ ਮਾਮਲੇ ਕਾਫੀ ਜੋਖਿਮ ਭਰੇ ਹੁੰਦੇ ਹਨ ਅਤੇ ਇਹਨਾਂ ਖਾਸ ਨਿਗਰਾਨੀ ਰੱਖਣ ਦੀ ਜਰੂਰਤ ਹੁੰਦੀ ਹੈ।
ਇਹ ਵੀ ਪੜੋ:1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਜਲਦ ਪੂਰਾ ਕਰਾਂਗੇ : ਮੁੱਖਮੰਤਰੀ