ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀ ਅਮਰਨਾਥਜੀ ਸ਼ਾਈਨ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਇਸ ਸਾਲ ਦੀ ਸਲਾਨਾ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਕੀਤੀ ਜਾਏਗੀ।
ਇਹ ਵੀ ਪੜੋ: ਡੇਢ ਸਾਲਾ ਬੱਚੀ ਦੀ ਛੱਪੜ ’ਚ ਡੁੱਬਣ ਕਾਰਨ ਹੋਈ ਮੌਤ
ਦੱਸ ਦਈਏ ਕਿ ਅਮਰਨਾਥ ਯਾਤਰਾ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਰੱਦ ਕੀਤੀ ਗਈ ਸੀ, ਪਰ ਇਹ ਯਾਤਰਾ ਇਸ ਸਾਲ 28 ਜੂਨ ਤੋਂ ਸ਼ੁਰੂ ਹੋਵੇਗੀ। ਇਹ ਫੈਸਲਾ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਵਿੱਚ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਹੈ।
ਇਸ ਸਾਲ ਸਲਾਨਾ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਕੇ ਰੱਖੜੀਆਂ ਤੱਕ ਜਾਰੀ ਰਹੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਭਰ ਤੋਂ ਸ਼ਰਧਾਲੂ ਸਾਰਾ ਸਾਲ ਅਮਰਨਾਥ ਦੀ ਯਾਤਰਾ ਲਈ ਇੰਤਜ਼ਾਰ ਕਰਦੇ ਹਨ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਯਾਤਰੀਆਂ ਲਈ ਇਸ ਯਾਤਰਾ ਨੂੰ ਸੌਖਾ ਬਣਾਉਣ ਲਈ ਵਿਆਪਕ ਪ੍ਰਬੰਧ ਕਰ ਰਿਹਾ ਹੈ।
ਇਹ ਵੀ ਪੜੋ: ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਲਈ ਵੀ ਮਾਸਕ ਜ਼ਰੂਰੀ: ਪੀ.ਜੀ.ਆਈ.