ਮੋਹਾਲੀ: ਭਾਰਤੀ ਮਹਿਲਾ ਹਾਕੀ ਟੀਮ ਨੇ ਭਾਵੇਂ ਮੈਡਲ ਨਹੀਂ ਜਿੱਤਿਆ, ਪਰ ਟੋਕੀਓ ਓਲਪਿੰਕ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਉਸ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਲੋਕਾਂ ਦੇ ਦਿਲਾਂ ਅੰਦਰ ਰਾਜ ਕਰ ਲਿਆ ਹੈ, ਕਿਉਂਕਿ ਓਲਪਿੰਕ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ। ਹਾਲਾਂਕਿ ਉਮੀਦਾਂ ਪੂਰੀਆਂ ਨਹੀਂ ਹੋਈਆਂ, ਪਰ ਫਿਰ ਵੀ ਹਰ ਕੋਈ ਟੀਮ ਦੇ ਨਾਲ ਖੜ੍ਹਾ ਹੈ। ਟੋਕੀਓ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਹਿਲਾ ਹਾਕੀ ਟੀਮ ਵਿੱਚ ਖਿਡਾਰੀ ਮੋਨਿਕਾ ਮਲਿਕ ਦੇ ਪਿਤਾ ਤਕਦੀਰ ਸਿੰਘ ਨੇ ਕਿਹਾ ਕਿ ਹਾਰ ਅਤੇ ਜਿੱਤ ਹਮੇਸ਼ਾ ਖੇਡਾਂ ਦਾ ਹਿੱਸਾ ਹਨ, ਪਰ ਭਾਰਤੀ ਖਿਡਾਰੀਆਂ ਨੇ ਆਪਣੀ ਪੂਰੀ ਤਾਕਤ ਦਿਖਾਈ ਜਦਕਿ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਇਹ ਵੀ ਪੜੋ: Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ
ਮੈਚ ਦੀ ਸ਼ੁਰੂਆਤ ਸਵੇਰੇ 7:00 ਵਜੇ ਹੋਈ ਤੇ ਪਰ ਮੋਨਿਕਾ ਮਲਿਕ ਦੇ ਪਰਿਵਾਰ ਵਿੱਚ ਕਿਸੇ ਨੇ ਵੀ ਟੀਵੀ ’ਤੇ ਮੈਚ ਨਹੀਂ ਦੇਖਿਆ। ਮੋਨਿਕਾ ਮਲਿਕ ਦੇ ਪਿਤਾ ਤਕਦੀਰ ਸਿੰਘ ਮੰਦਰ ਵਿੱਚ ਪੂਜਾ ਕਰਦੇ ਰਹੇ ਤੇ ਜਿੱਤ ਦੀ ਪ੍ਰਧਾਨਾ ਕਰਦੇ ਰਹੇ। ਇਸ ਦੇ ਨਾਲ ਹੀ ਉਹ ਮੀਡੀਆ ਕਰਮੀਆਂ ਤੋਂ ਸਕੋਰ ਅਤੇ ਮੈਚ ਦੇ ਹਾਲਾਤ ਬਾਰੇ ਜਾਣਕਾਰੀ ਲੈਂਦੇ ਰਹੇ। ਹਾਲਾਂਕਿ ਮੈਚ ਹਾਰਨ ਤੋਂ ਬਾਅਦ ਨਿਰਾਸ਼ਾ ਹੋਈ, ਪਰ ਫਿਰ ਵੀ ਉਨ੍ਹਾਂ ਨੇ ਕਿਹਾ ਕਿ ਮੋਨਿਕਾ ਦਾ ਪ੍ਰਦਰਸ਼ਨ ਚੰਗਾ ਸੀ, ਉਸਨੇ ਵਧੀਆ ਖੇਡਿਆ, ਪੂਰੀ ਟੀਮ ਚੰਗਾ ਖੇਡੀ।
ਇਹ ਵੀ ਪੜੋ: Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੌਸਲਾ ਅਫ਼ਜਾਈ..