ETV Bharat / bharat

ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਦੀ ਵੀ ਵਧੀਆਂ ਕੀਮਤਾਂ - ਤੇਲ ਕੰਪਨੀਆਂ

ਤੇਲ ਕੰਪਨੀਆਂ ਨੇ ਅੱਜ ਇੱਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਝਟਕਾ ਦਿੱਤਾ ਹੈ। ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਵਾਧਾ ਕੀਤਾ ਹੈ। ਇਸੇ ਦੇ ਨਾਲ ਹੀ ਦਿੱਲੀ ਚ ਸੀਐਨਜੀ ਦੀ ਕੀਮਤਾਂ ’ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਉੱਥੇ ਹੀ ਪੀਐਨਜੀ ਦੀ ਕੀਮਤ ਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ।

ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਦੀ ਵੀ ਵਧੀਆਂ ਕੀਮਤਾਂ

author img

By

Published : Jul 8, 2021, 10:07 AM IST

ਨਵੀਂ ਦਿੱਲੀ: ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਵਧਦੀਆਂ ਕੀਮਤਾਂ ਦੇ ਵਿਚਾਲੇ ਹੁਣ ਸੀਐਨਜੀ ਦੀਆਂ ਕੀਮਤਾਂ ਚ ਵੀ ਵਾਧਾ ਹੋਣ ਲੱਗਾ ਹੈ। ਤੇਲ ਕੰਪਨੀਆਂ ਨੇ ਅੱਜ(ਵੀਰਵਾਰ) ਇੱਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਝਟਕਾ ਦਿੱਤਾ ਹੈ, ਤਾਂ ਦੂਜੇ ਪਾਸੇ ਸੀਐਨਜੀ ਵੀ ਇਸ ਵਾਧੇ ਤੋਂ ਪਿੱਛੇ ਨਹੀਂ ਹਨ।

ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ 9 ਪੈਸਾ ਵਧੀ ਹੈ। ਜਦਕਿ ਪੈਟਰੋਲ ਦੀ ਕੀਮਤ 35 ਪੈਸੇ ਵਧੀ ਹੈ। ਉੱਥੇ ਹੀ ਦਿੱਲੀ ਚ ਸੀਐਨਜੀ ਦੀ ਕੀਮਤ ਚ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਦਿੱਲੀ ਚ ਸੀਐਨਜੀ 43.40 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਹੀ ਸੀ, ਜੋ ਕਿ ਹੁਣ ਵਧਕੇ 44.30 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਇਸੇ ਲੜੀਵਾਰ ਚ ਪੀਐਨਜੀ ਦੀ ਕੀਮਤ 29.66 ਪ੍ਰਤੀ ਐਸਸੀਐਮ ਪਹੁੰਚ ਗਈ ਹੈ। ਨੋਇਡਾ ਚ ਸੀਐਨਜੀ ਦੀ ਕੀਮਤ 49.09 ਰੁਪਏ ਪ੍ਰਤੀ/ਕਿਲੋਗ੍ਰਾਮ ਤੋਂ ਵਧ ਕੇ ਅੱਜ (8 ਜੁਲਾਈ) ਤੋਂ 49.98 ਰੁਪਏ/ਕਿਲੋਗ੍ਰਾਮ ਹੋ ਗਿਆ ਹੈ। ਪੀਐਨਜੀ ਦੀ ਘਰੇਲੂ ਕੀਮਤ 29.61 ਰੁਪਏ ਪ੍ਰਤੀ ਐਸਸੀਐਮ ਹੋਵੇਗੀ।

ਦੱਸ ਦਈਏ ਕਿ ਹੁਣ ਦਿੱਲੀ, ਕੋਲਕਾਤਾ, ਚੇਨਈ ਚ ਵੀ ਪੈਟਰੋਲ ਦੀ ਕੀਮਤ 100 ਰੁਪਏ ਤੋਂ ਜਿਆਦਾ ਹੋ ਗਈ ਹੈ। ਮੁੰਬਈ ਚ ਕਈ ਦਿਨ ਤੋਂ ਪਹਿਲਾਂ ਹੀ ਪੈਟਰੋਲ ਸੈਂਕੜਾ ਲਗਾ ਚੁੱਕਾ ਹੈ। ਇਹੀ ਹਾਲ ਦੂਜੇ ਸ਼ਹਿਰਾਂ ਦਾ ਵੀ ਹੈ।

ਬੁੱਧਵਾਰ ਨੂੰ ਵੀ ਪੈਟਰੋਲ-ਡੀਜ਼ਲ ਦੀ ਕੀਮਤਾਂ ’ਚ ਵਾਧਾ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਚ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਜਿਆਦਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ ਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ’ਚ 17 ਪੈਸੇ ਦਾ ਵਾਧਾ ਕੀਤਾ ਸੀ।

ਵਧਦੀ ਕੀਮਤਾਂ ਦੀ ਵਜ੍ਹਾਂ ਤੋਂ ਇਸ ਸਮੇਂ ਪੈਟਰੋਲ-ਡੀਜ਼ਲ ਦੀ ਕੀਮਤ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਕਾਬਿਲੇਗੌਰ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਜਾਰੀ ਹੁੰਦੀ ਹੈ।

ਜਾਣੋਂ ਪ੍ਰਮੁੱਖ ਮਹਾਨਗਰਾਂ ’ਚ ਪੈਟਰੋਲ-ਡੀਜ਼ਲ ਦੀ ਕੀਮਤ

ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 100.21 89.53
ਮੁੰਬਈ 106.25 97.09
ਚੇਨਈ 101.06 94.06
ਕੋਲਕਾਤਾ 100.23 92.50

ਦੂਜੇ ਵੱਡੇ ਸ਼ਹਿਰਾਂ ’ਚ ਪੈਟਰੋਲ-ਡੀਜ਼ਲ ਦੀ ਕੀਮਤ

  • ਭੋਪਾਲ ’ਚ ਪੈਟਰੋਲ 108.52 ਰੁਪਏ ਅਤੇ ਡੀਜ਼ਲ 98.30 ਰੁਪਏ ਪ੍ਰਤੀ ਲੀਟਰ ਹੈ।
  • ਰਾਂਚੀ ’ਚ ਪੈਟਰੋਲ 95.43 ਰੁਪਏ ਅਤੇ ਡੀਜ਼ਲ 94.48 ਰੁਪਏ ਪ੍ਰਤੀ ਲੀਟਰ ਹੈ।
  • ਬੰਗਲੌਰ ’ਚ ਪੈਟਰੋਲ 103.56 ਰੁਪਏ ਅਤੇ ਡੀਜ਼ਲ 94.89 ਰੁਪਏ ਪ੍ਰਤੀ ਲੀਟਰ ਹੈ।
  • ਪਟਨਾ ’ਚ ਪੈਟਰੋਲ 102.40 ਰੁਪਏ ਅਤੇ ਡੀਜ਼ਲ 94.99 ਰੁਪਏ ਪ੍ਰਤੀ ਲੀਟਰ ਹੈ।
  • ਚੰਡੀਗੜ੍ਹ ’ਚ ਪੈਟਰੋਲ 96.37 ਰੁਪਏ ਅਤੇ ਡੀਜ਼ਲ 89.16 ਰੁਪਏ ਪ੍ਰਤੀ ਲੀਟਰ ਹੈ।
  • ਲਖਨਊ ’ਚ ਪੈਟਰੋਲ 97.33 ਰੁਪਏ ਅਤੇ ਡੀਜ਼ਲ 89.92 ਰੁਪਏ ਪ੍ਰਤੀ ਲੀਟਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.