ਨਵੀਂ ਦਿੱਲੀ: ਲੋਕ ਸਭਾ 'ਚ ਮਾਨਸੂਨ ਸੈਸ਼ਨ ਦੀ ਜਲਦ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੇ ਚੱਲਦਿਆਂ ਕਾਂਗਰਸ ਵਲੋਂ ਕੁਝ ਫੇਰ ਬਦਲ ਕਰਨ ਦੇ ਅਸਾਰ ਹਨ। ਜਿਸ ਦੇ ਚੱਲਦਿਆਂ ਲੋਕਸਭਾ 'ਚ ਕਾਂਗਰਸੀ ਸਾਂਸਦ ਮੈਂਬਰਾਂ ਦੀ ਅਗਵਾਈ ਕਰਨ ਵਾਲੇ ਅਧੀਰ ਰੰਜਨ ਚੌਧਰੀ ਨੂੰ ਪਾਰਟੀ ਉਨ੍ਹਾਂ ਦੇ ਅਹੁਦੇ ਤੋਂ ਲਾਂਬੇ ਕਰ ਸਕਦੀ ਹੈ।
ਇਹ ਵੀ ਪੜ੍ਹੋ:Punjab Congress crisis: ਦਿੱਲੀ ਤੋਂ ਕੈਪਟਨ ਨੂੰ ਮੁੜ ਆਇਆ ਹਾਈਕਮਾਨ ਦਾ ਸੱਦਾ
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ 'ਚ ਜਲਦ ਹੀ ਕਈ ਬਦਲਾਅ ਹੋਣ ਜਾ ਰਹੇ ਹਨ, ਜਿਸ ਦੇ ਚੱਲਦਿਆਂ ਇਹ ਵੀ ਤੈਅ ਕੀਤਾ ਗਿਆ ਹੈ ਕਿ ਮਾਨਸੂਨ ਸੈਸ਼ਨ ਦੇ ਸ਼ੁਰੂਆਤ ਤੋਂ ਪਹਿਲਾਂ ਕਾਂਗਰਸੀ ਸਾਂਸਦ ਆਗੂ ਵਜੋਂ ਅਧੀਰ ਰੰਜਨ ਚੌਧਰੀ ਦੀ ਥਾਂ ਸੋਨੀਆ ਗਾਂਧੀ ਵਲੋਂ ਕਿਸੇ ਹੋਰ ਨੂੰ ਪਾਰਟੀ ਦੀ ਲੋਕ ਸਭਾ 'ਚ ਕਮਾਨ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਪੰਜਾਬ ਬਿਜਲੀ ਸੰਕਟ: ਕੈਪਟਨ ਦੇਣ ਜਾ ਰਹੇ ਹਨ ਬਾਦਲਾਂ ਨੂੰ ਝਟਕਾ !