ETV Bharat / bharat

ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ: ਯੂਪੀ ਗ੍ਰਹਿ ਵਿਭਾਗ

ਯੂਪੀ ਗ੍ਰਹਿ ਵਿਭਾਗ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ, ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਤੱਕ ਮੁਖ਼ਤਾਰ ਨੂੰ ਪਹੁੰਚਾਉਣਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ। ਲਿਹਾਜ਼ਾ ਜੇਕਰ ਪੰਜਾਬ ਪੁਲਿਸ ਕਿਸੇ ਤਰ੍ਹਾਂ ਦੀ ਮਦਦ ਚਾਹੁੰਦੀ ਹੈ ਤਾਂ ਯੂਪੀ ਪੁਲਿਸ ਪੂਰੀ ਤਿਆਰੀ ਕਰ ਚੁਕੀ ਹੈ। ਬਾਕੀ ਯੂਪੀ ਸਰਕਾਰ ਦੇ ਨਿਰਦੇਸ਼ ਅਨੁਸਾਰ ਯੂਪੀ ਪੁਲਿਸ ਕੰਮ ਕਰੇਗੀ।

ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ: ਯੂਪੀ ਗ੍ਰਹਿ ਵਿਭਾਗ
ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ: ਯੂਪੀ ਗ੍ਰਹਿ ਵਿਭਾਗ
author img

By

Published : Mar 31, 2021, 6:18 PM IST

ਲਖਨਊ (ਯੂਪੀ): ਮਾਫੀਆ ਡੌਨ ਅਤੇ ਯੂਪੀ ਦੇ ਬਾਹੂਬਲੀ ਵਿਧਾਇਕ ਮੁਖ਼ਤਾਰ ਅੰਸਾਰੀ ਦੀ ਯੂਪੀ ਵਾਪਸੀ ਸਬੰਧੀ ਇੱਕ ਵਾਰੀ ਫਿਰ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਆ ਗਈ ਹੈ। ਦਰਅਸਲ, ਯੂਪੀ ਸਰਕਾਰ ਦੇ ਪ੍ਰਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਦਾ ਕਹਿਣਾ ਹੈ ਕਿ ਯੂਪੀ ਸਰਕਾਰ ਨੇ ਮੁਖ਼ਤਾਰ ਦੀ ਸੁਰੱਖਿਆ ਲਈ ਪੁਖ਼ਤਾ ਇੰਤਜਾਮ ਕਰ ਰੱਖੇ ਹਨ, ਪਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਦੋ ਹਫ਼ਤਿਆਂ ਅੰਦਰ ਮੁਖ਼ਤਾਰ ਨੂੰ ਯੂਪੀ ਸੌਂਪਿਆ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਮੁਖ਼ਤਾਰ ਨੂੰ ਪਹਿਲਾਂ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਰੱਖਿਆ ਜਾਵੇ।

ਮੁਖ਼ਤਾਰ ਦੇ ਬਾਂਦਾ ਜੇਲ ਪਹੁੰਚਣ ਤੋਂ ਤੋਂ ਪਹਿਲਾਂ ਕੀ ਹਨ ਤਿਆਰੀਆਂ?

ਏਡੀਜੀ ਜੇਲ ਆਨੰਦ ਕੁਮਾਰ ਦਾ ਕਹਿਣਾ ਹੈ ਕਿ ਉਂਝ ਤਾਂ ਸਾਡੇ ਕੋਲ ਪ੍ਰੋਟੋਕਲ ਤਹਿਤ ਹਮੇਸ਼ਾ ਪੁਖ਼ਤਾ ਪ੍ਰਬੰਧ ਰਹਿੰਦੇ ਹਨ ਪਰ ਮੁਖ਼ਤਾਰ ਦੇ ਮਾਮਲੇ ਵਿੱਚ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਇੰਤਜ਼ਾਮ ਕੀਤੇ ਗਏ ਹਨ। ਮੁਖ਼ਤਾਰ ਨੂੰ ਰੱਖਣ ਲਈ ਬਾਂਦਾ ਵਿੱਚ ਇੱਕ ਸੁਰੱਖਿਅਤ ਸੈਲ ਦੀ ਚੋਣ ਕੀਤੀ ਗਈ ਹੈ। ਜਿਥੇ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਖ਼ਤਰਾ ਨਾ ਹੋਵੇ। ਯੂਪੀ ਵਿੱਚ ਆਉਣ ਤੋਂ ਬਾਅਦ ਇਥੇ ਦਰਜ ਮੁਕੱਦਮਿਆਂ ਦੇ ਆਧਾਰ 'ਤੇ ਸੁਣਵਾਈ ਲਈ ਇਸੇ ਜੇਲ੍ਹ ਵਿੱਚ ਵਿਵਸਥਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੁਰੱਖਿਅਤ ਕੋਵਿਡ ਪ੍ਰੋਟੋਕੋਲ ਦੇ ਚਲਦਿਆਂ ਸੰਭਵ ਹੈ ਕਿ ਮੁਖ਼ਤਾਰ ਦੀ ਅਦਾਲਤ ਵਿੱਚ ਪੇਸ਼ੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੀਤੀ ਜਾਵੇਗੀ। ਉਸ ਪਿੱਛੋਂ ਅਦਾਲਤ ਦੇ ਆਦੇਸ਼ 'ਤੇ ਉਸ ਨੂੰ ਯੂਪੀ ਵਿੱਚ ਦਰਜ ਮਾਮਲਿਆਂ ਲਈ ਪੁਲਿਸ ਨੂੰ ਪੁੱਛਗਿੱਛ ਲਈ ਸੌਂਪਿਆ ਜਾ ਸਕਦਾ ਹੈ।

ਗ੍ਰਹਿ ਵਿਭਾਗ ਦੇ ਮੁਖੀਆ ਨੇ ਕਿਹਾ, ਮੁਖ਼ਤਾਰ ਨੂੰ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ

ਗ੍ਰਹਿ ਵਿਭਾਗ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ, ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਤੱਕ ਮੁਖ਼ਤਾਰ ਨੂੰ ਪਹੁੰਚਾਉਣਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ। ਲਿਹਾਜ਼ਾ ਜੇਕਰ ਪੰਜਾਬ ਪੁਲਿਸ ਕਿਸੇ ਤਰ੍ਹਾਂ ਦੀ ਮਦਦ ਚਾਹੁੰਦੀ ਹੈ ਤਾਂ ਯੂਪੀ ਪੁਲਿਸ ਪੂਰੀ ਤਿਆਰੀ ਕਰ ਚੁਕੀ ਹੈ। ਬਾਕੀ ਯੂਪੀ ਸਰਕਾਰ ਦੇ ਨਿਰਦੇਸ਼ ਅਨੁਸਾਰ ਯੂਪੀ ਪੁਲਿਸ ਕੰਮ ਕਰੇਗੀ।

ਯੂਪੀ ਆਉਣ ਤੋਂ ਬਾਅਦ ਹੋਵੇਗਾ ਮੁਖ਼ਤਾਰ ਅੰਤਸਾਰੀ ਦਾ ਕੋਰੋਨਾ ਟੈਸਟ

ਯੂਪੀ ਵਿੱਚ ਆਉਣ ਤੋਂ ਬਾਅਦ ਮੁਖ਼ਤਾਰ ਦੀ ਸਿਹਤ ਅਤੇ ਕੋਰੋਨਾ ਚੈਕਅਪ ਕਰਵਾਇਆ ਜਾਵੇਗਾ ਅਤੇ ਕੋਰੋਨਾ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਯੂਪੀ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਮੁਖ਼ਤਾਰ ਦੀ ਬੈਰਕ ਦੀ ਸੁਰੱਖਿਆ ਸਖ਼ਤ ਕੀਤੀ ਜਾਵੇਗੀ। ਮੁਖ਼ਤਾਰ ਦੇ ਪਰਿਵਾਰਕ ਮੈਂਬਰ ਪਹਿਲਾਂ ਖਦਸ਼ਾ ਜ਼ਾਹਰ ਕਰ ਚੁੱਕੇ ਹਨ ਕਿ ਯੂਪੀ ਵਿੱਚ ਮੁਖ਼ਾਰ ਦੀ ਜਾਨ ਨੂੰ ਖ਼ਤਰਾ ਹੈ।

ਯੋਗੀ ਸਰਕਾਰ ਵਿੱਚ ਕਈ ਮੁਲਜ਼ਮ ਮੰਗ ਰਹੇ ਹਨ ਜਾਨ ਸਲਾਮਤੀ

ਜ਼ਿਕਰਯੋਗ ਹੈ ਕਿ ਯੂਪੀ ਜੇਲ੍ਹ ਅੰਦਰ ਮੁਖ਼ਤਾਰ ਦੇ ਕਰੀਬੀ ਮੁੰਨਾ ਬਜਰੰਗ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ, ਜਿਸ ਪਿੱਛੋਂ ਮੁਖ਼ਤਾਰ ਅੰਸਾਰੀ, ਅਤੀਕ ਅਹਿਮਦ ਸਮੇਤ ਕਈ ਮੁਲਜ਼ਮਾਂ ਨੇ ਆਪਣੀ ਜਾਨ ਦੀ ਸਲਾਮਤੀ ਲਈ ਆਵਾਜ਼ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.