ਉਜੈਨ: ਅਦਾਕਾਰ ਸੰਜੇ ਦੱਤ ਦਾ ਅੱਜ 62ਵਾਂ ਜਨਮਦਿਨ ਹੈ ਤੇ 62 ਸਾਲ ਦੀ ਉਮਰ ਵਿੱਚ ਵੀ ਸੰਜੇ ਦੱਤ ਦੀ ਫੈਨ ਫਾਲੋਇੰਗ ਕਾਫ਼ੀ ਚੰਗੀ ਹੈ, ਹਰ ਕੋਈ ਉਸ ਨੂੰ ਖਲਨਾਇਕ ਵੱਜੋਂ ਜਾਣਦਾ ਹੈ। ਸੰਜੇ ਦੱਤ ਦੀ ਇੱਕ ਫੈਨ ਪੰਜਾਬ ਤੋਂ ਊਜੈਨ ਸੰਜੇ ਦੱਤ ਦੀ ਫੋਟੋ ਹੱਥ ਵਿੱਚ ਲੈ ਕੇ ਪਹੁੰਚੀ ਹੈ ਜੋ ਕਿ ਸੰਜੇ ਦੱਤ ਨੂੰ ਆਪਣਾ ਭਰਾ ਮੰਨਦੀ ਹੈ। ਮੁਟਿਆਰ ਨੇ ਕਿਹਾ ਕਿ ਮੈਂ ਸੰਜੇ ਦੱਤ ਦਾ ਜਨਮਦਿਨ ਸਾਲ 1993 ਤੋਂ ਮਨਾ ਰਿਹਾ ਹਾਂ ਤੇ ਉਹਨਾਂ ਦੀ ਲੰਬੀ ਉਮਰ ਲਈ ਅਰਦਾਸ ਕਰਨ ਲਈ ਊਜੈਨ ਆਈ ਹਾਂ।
ਇਹ ਵੀ ਪੜੋ: ਕੀ ਤੁਸੀਂ ਦੇਖਿਆ ਕੇਜੀਐਫ ਚੈਪਟਰ 2 ’ਚ ਅਧੀਰਾ ਦਾ ਪਹਿਲਾ ਲੁੱਕ ?
28 ਸਾਲਾਂ ਤੋਂ ਮਨਾ ਰਹੀ ਹਾਂ ਸੰਜੇ ਦੱਤ ਦਾ ਜਨਮਦਿਨ
ਦਰਅਸਲ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਬਾਬਾ ਮਹਾਂਕਾਲ ਦੇ ਵਿਹੜੇ ਵਿੱਚ ਆਉਂਦੇ ਹਨ, ਪਰ ਕੁਝ ਅਜਿਹੇ ਹਨ ਜੋ ਵੱਖਰੇ ਹਨ, ਉਨ੍ਹਾਂ ਵਿੱਚੋਂ ਇੱਕ ਹੈ ਪੰਜਾਬ ਦੀ ਰਹਿਣ ਵਾਲੀ ਨੀਤੀ, ਜੋ ਅੱਜ ਅਦਾਕਾਰ ਸੰਜੇ ਦੱਤ ਦੇ ਲਈ ਬਾਬਾ ਮਹਾਂਕਾਲ ਦੇ ਵਿਹੜੇ ਵਿੱਚ ਪੁਹੰਚੀ ਹੈ। ਨੀਤੀ ਦੇ ਹੱਥ ਵਿੱਚ ਸੰਜੇ ਦੱਤ ਦੀ ਤਸਵੀਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਨੀਤੀ ਤੋਂ ਪੁੱਛਗਿੱਛ ਕਰਨ ਲੱਗਾ, ਜਿਸ ਦੇ ਜਵਾਬ ਵਿੱਚ ਨੀਤੀ ਨੇ ਕਿਹਾ ਕਿ ਮੈਂ ਸੰਜੇ ਦੱਤ ਦਾ ਜਨਮ ਦਿਨ ਮਨਾਉਣ ਆਈ ਹਾਂ ਤੇ ਉਹਨਾਂ ਲਈ ਅਰਦਾਸ ਕਰਨ ਲਈ ਇਥੇ ਪਹੁੰਚੀ ਹਾਂ।
ਪੰਜਾਬ ਦੀ ਮੁਟਿਆਰ ਸੰਜੇ ਦੱਤ ਨੂੰ ਮੰਨਦੀ ਹੈ ਭਰਾ
ਨੀਤੀ ਅਦਾਕਾਰ ਸੰਜੇ ਦੱਤ ਨੂੰ ਆਪਣਾ ਭਰਾ ਮੰਨਦੀ ਹੈ ਤੇ ਉਹ 28 ਸਾਲਾਂ ਤੋਂ ਉਹਨਾਂ ਦਾ ਜਨਮ ਦਿਨ ਮਨਾ ਰਹੀ ਹੈ।