ਨਵੀਂ ਦਿੱਲੀ: ਆਪ ਪਾਰਟੀ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਨੇ ਰਾਮ ਮੰਦਰ ਨਿਰਮਾਣ ਚ ਘੁਟਾਲੇ ਤੋਂ ਲੈ ਕੇ ਗੁਜਰਾਤ ਚ ਪਾਰਟੀ ਦੇ ਵਿਸਤਾਰ ਤੱਕ ਕਈ ਮੁੱਦਿਆ ’ਤੇ ਈਟੀਵੀ ਭਾਰਤ ਪੱਤਰਕਾਰ ਨਿਰੰਜਨ ਕੁਮਾਰ ਮਿਸ਼ਰਾ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਜੇਪੀ ਅਤੇ ਰਾਮ ਮੰਦਰ ਟਰਸੱਟ ਨਾਲ ਜੁੜੇ ਲੋਕਾਂ ’ਤੇ ਸਵਾਲਾਂ ਦੇ ਘੇਰੇ ’ਚ ਖੜਾ ਕੀਤਾ।
ਸੰਜੇ ਸਿੰਘ ਨੇ ਕਿਹਾ ਕਿ ਆਮ ਲੋਕਾਂ ਤੋਂ ਚੰਦਾ ਲਿਆ ਸੀ, ਫਿਰ ਵੀ ਭਾਜਪਾ ਰਾਮ ਮੰਦਰ ਨਿਰਮਾਣ ਚ ਘੁਟਾਲੇ ਦਾ ਮੁੱਦਾ ਕਿਉਂ ਨਹੀਂ ਚੁੱਕ ਰਿਹਾ। ਉਨ੍ਹਾਂ ਨੇ ਕਿਹਾ ਕਿ ਭਾਸ਼ਣਬਾਜ਼ੀ ਨਾਲ ਕੰਮ ਨਹੀਂ ਚਲੇਗਾ। ਕਾਗਜ਼ ਚੀਖ ਚੀਖ ਕੇ ਬੋਲ ਰਹੇ ਹਨ ਕਿ 5 ਮਿੰਟ ਚ ਹੀ 2 ਕਰੋੜ ਚ ਖਰੀਦੀ ਗਈ ਜਮੀਨ, ਸਾਢੇ 10 ਕਰੋੜ ਚ ਵੇਚੀ ਗਈ। ਉਸਦੀ ਸਰਕਾਰੀ ਕੀਮਤ ਵੀ ਯੂਪੀ ਸਰਕਾਰ ਨੇ 5 ਕਰੋੜ 80 ਲੱਖ ਰੁਪਏ ਤੈਅ ਕੀਤੀ ਸੀ, ਫਿਰ ਇਹ ਸਾਢੇ 18 ਕਰੋੜ ਕਿਵੇਂ ਹੋ ਗਈ। ਇਸ ਕਾਗਜ਼ ਚ ਲਿਖਿਆ ਹੈ ਕਿ ਇਹ ਰਜਿਸਟ੍ਰੀ ਕਿਸੇ ਵੀ ਤਰ੍ਹਾਂ ਦੇ ਭਾਰ ਤੋਂ ਮੁਕਤ ਹੈ, ਫਿਰ ਇਹ ਗੱਲਾਂ ਕਿੱਥੇ ਆ ਗਈ ਕਿ ਇਸਦਾ ਐਗ੍ਰੀਮੇਂਟ ਪਹਿਲਾਂ ਹੋਇਆ ਸੀ।
ਆਪ ਨੇਤਾ ਨੇ ਅੱਗੇ ਕਿਹਾ ਕਿ ਇੰਤਜਾਰ ਕਰ ਰਹੇ ਹਨ ਕਿ ਪ੍ਰਧਾਨਮੰਤਰੀ ਇਸਨੂੰ ਲੈ ਕੇ ਕੋਈ ਕਦਮ ਚੁੱਕਣਗੇ। ਅਜੇ ਇਹ ਭ੍ਰਿਸ਼ਟਾਚਾਰ ਦਾ ਮੁੱਦਾ ਹੈ। ਇਸਨੂੰ ਚੋਣ ਦੀਆਂ ਨਜਰਾ ਨਾਲ ਅਸੀਂ ਨਹੀਂ ਦੇਖ ਰਹੇ। ਪੂਰੇ ਦੇਸ਼ ਚ ਆਮ ਆਦਮੀ ਪਾਰਟੀ ਦਾ ਵਿਸਤਾਰ ਹੋ ਰਿਹਾ ਹੈ। ਇਸੇ ਕ੍ਰਮ ਚ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ’ਤੇ ਹਨ। ਸੂਰਤ ਦੇ ਨਾਗਰਿਕ ਚੋਣਾਂ ’ਚ ਅਸੀਂ ਵੱਡੀ ਜਿੱਤ ਹਾਸਿਲ ਕੀਤੀ ਸੀ। ਇੱਕ ਸੀਨੀਅਰ ਪੱਤਰਕਾਰ ਆਮ ਆਦਮੀ ਪਾਰਟੀ ਚ ਸ਼ਾਮਲ ਵੀ ਹੋਏ। 2022 ਦੇ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਆਮ ਆਦਮੀ ਪਾਰਟੀ 5 ਰਾਜਾਂ ਚ ਆਪਣੀ ਜਮੀਨ ਮਜ਼ਬੂਤ ਕਰਨ ’ਚ ਜੁੱਟਿਆ ਹੈ।
ਇਹ ਵੀ ਪੜੋ: AAP ਸਾਂਸਦ ਸੰਜੇ ਸਿੰਘ ਦਾ ਇਲਜ਼ਾਮ- ਭਾਜਪਾ ਨੇ ਮੇਰੇ ਘਰ ਉੱਤੇ ਕਰਵਾਇਆ ਹਮਲਾ