ETV Bharat / bharat

ਆਮ ਆਦਮੀ ਪਾਰਟੀ ਦੇ ਐੱਮਪੀ ਸੰਜੇ ਸਿੰਘ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ

author img

By

Published : Oct 6, 2021, 11:37 AM IST

ਸੀਤਾਪੁਰ ਦੇ ਬਿਸਵਾਨ 'ਚ ਕਰੀਬ ਦੋ ਦਿਨਾਂ ਤੋਂ ਨਜ਼ਰਬੰਦ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਵੀ ਮੰਗਲਵਾਰ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਆਮ ਆਦਮੀ ਪਾਰਟੀ ਦੇ ਐੱਮਪੀ ਸੰਜੇ ਸਿੰਘ ਗ੍ਰਿਫਤਾਰ

ਸੀਤਾਪੁਰ: ਆਮ ਆਦਮੀ ਪਾਰਟੀ (AAP) ਦੇ ਐਮਪੀ ਸੰਜੇ ਸਿੰਘ (MP Sanjay Singh) ਸੀਤਾਪੁਰ ਦੇ ਗੈਸਟ ਹਾਊਸ (Guest House of Sitapur) ਵਿੱਚ ਲਗਭਗ ਦੋ ਦਿਨਾਂ ਤੋਂ ਘਰ ਵਿੱਚ ਨਜ਼ਰਬੰਦ ਸਨ। ਉਨ੍ਹਾਂ ਨੂੰ ਕੱਲ੍ਹ ਰਾਤ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਯੂਪੀ ਪੁਲਿਸ ਨੇ ਅਖ਼ੀਰ ਵਿੱਚ ਆਈਪੀਸੀ ਦੀ ਧਾਰਾ 151/107 ਦੇ ਤਹਿਤ ਸੰਜੇ ਸਿੰਘ ਤੇ 15 ਹੋਰਾਂ 'ਤੇ ਚਾਰਜ ਲਗਾਏ ਅਤੇ ਬੀਤੇ ਕੱਲ੍ਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਗੈਸਟ ਹਾਊਸ ਤੋਂ ਬੋਲਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ "ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕੁਚਲਦਾ ਇੱਕ ਵਾਹਨ ਦਿਖਾਉਂਦਾ ਵੀਡੀਓ ਇਹ ਦੱਸਦਾ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ, ਕਿਸਾਨ ਸਰਕਾਰ ਲਈ ਕੀੜਿਆਂ ਤੋਂ ਵੱਧ ਨਹੀਂ ਹਨ।।" ਵੀਡਿਓ ਵਿੱਚ ਸਪਸ਼ਟ ਤੌਰ 'ਤੇ ਮੰਤਰੀ ਦੀ ਗੱਡੀ ਕਿਸਾਨਾਂ ਨੂੰ ਕੁਚਲਦੀ ਅਤੇ ਮਾਰਦੀ ਦਿਖਾਈ ਦੇ ਰਹੀ ਹੈ। "

'ਆਪ' ਸੰਸਦ ਮੈਂਬਰ ਨੇ ਨਵੇਂ ਵੀਡੀਓ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Chief Minister Yogi Adityanath) ਦੀ ਚੁੱਪੀ' ਤੇ ਵੀ ਸਵਾਲ ਉਠਾਏ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ:- ਕੀ ਰਾਹੁਲ ਗਾਂਧੀ ਲਖੀਮਪੁਰ ਖੀਰੀ ਜਾ ਸਕਣਗੇ? ਯੋਗੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਕਰ ਦਿੱਤਾ ਇਨਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.