ETV Bharat / bharat

ਕਿਸਾਨਾਂ ਨੂੰ ਕੁਚਲਣ ਲਈ ਹਿਟਲਰ ਦੀ ਨੀਤੀ ਤੇ ਚੱਲ ਰਹੀ ਭਾਜਪਾ ਸਰਕਾਰ: ਰਾਘਵ ਚੱਡਾ

author img

By

Published : Oct 5, 2021, 7:55 PM IST

ਆਮ ਆਦਮੀ ਪਾਰਟੀ (Aam Aadmi Party) ਦਾ ਵਫਦ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਿੱਚ ਲਖੀਮਪੁਰ ਲਈ ਰਵਾਨਾ ਹੋਇਆ ਸੀ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ (Punjab Leader of Opposition Harpal Cheema) ਅਤੇ ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਦੇ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸੰਧਵਾਂ ਅਤੇ ਅਮਰਜੀਤ ਸੰਧੋਆ ਵੀ ਵਫਦ ਵਿੱਚ ਸ਼ਾਮਲ ਸਨ।

ਕਿਸਾਨਾਂ ਨੂੰ ਕੁਚਲਣ ਲਈ ਹਿਟਲਰ ਦੀ ਨੀਤੀ ਤੇ ਚੱਲ ਰਹੀ ਭਾਜਪਾ ਸਰਕਾਰ

ਲਖਨਊ : ਲਖੀਮਪੁਰ ਖੀਰੀ (Lakhimpur Khiri) ਜਾਣ ਤੋਂ ਪਹਿਲਾ ਆਪ ਦੇ ਵਫਦ ਨੇ ਪ੍ਰੈਸ ਕਾਨਫਰੰਸ (Press conference) ਕੀਤੀ। ਇਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ (Incharge and MLA Raghav Chadha) ਨੇ ਮੀਡੀਆ ਨੂੰ ਸੰਬੋਧਤ ਕਰਦੇ ਕਿਹਾ ਕਿ ਆਪ ਦਾ ਵਫਦ ਲਖਨਊ ਤੋਂ ਲਖੀਮਪੁਰ ਖੀਰੀ (Lucknow to Lakhimpur Khiri) ਜਾ ਕੇ ਪੀੜਤ ਪਰਿਵਾਰਾਂ ਨੂੰ ਮਿਲੇਗਾ।

ਭਾਜਪਾ ਨੂੰ ਆੜੇ ਹੱਥੀਂ ਲੈਂਦੇ ਉਨ੍ਹਾਂ ਕਿਹਾ ਕਿ ਲਖੀਮਪੁਰ ਵਿੱਚ ਭਾਜਪਾ ਦੇ ਨੇਤਾ ਤੇ ਉਨ੍ਹਾਂ ਦੇ ਵਿਗੜੇ ਬੇਟੇ ਨੇ ਜੋ ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਦੀ ਤਰ੍ਹਾਂ ਕੁਚਲਣ ਦੀ ਜੋ ਕਰਤੂਤ ਦਿਖਾਈ, ਉਸ ਤੋਂ ਪਤਾ ਚਲਦਾ ਹੈ ਕਿ ਭਾਜਪਾ ਕਿਵੇਂ ਦੇਸ਼ ਦੇ ਕਿਸਾਨਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ।

ਨਾਜ਼ੀ ਜਰਮਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਜਿਵੇਂ ਹਿਟਲਰ ਨੇ ਲੱਖਾਂ ਲੋਕਾਂ ਨੂੰ ਗੈਸ ਚੈਂਬਰ ਵਿੱਚ ਪਾ ਕੇ ਮਾਰਿਆ, ਉਸ ਤਰੀਕੇ ਨਾਲ ਅੱਜ ਭਾਜਪਾ ਦੇਸ਼ ਵਿੱਚ ਕਿਸਾਨਾਂ ਨੂੰ ਕੁਚਲਣ ਲੱਗੀ ਹੋਈ ਹੈ।

ਆਪ ਦੇ ਵਫਦ ਨੇ ਪ੍ਰੈਸ ਕਾਨਫਰੰਸ ਕੀਤੀ

ਵਾਇਰਲ ਵੀਡਿਓ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਥੋੜੀ-ਬਹੁਤੀ ਸ਼ੰਕਾਂ ਸੀ ਉਹ ਇਸ ਦਿਲ ਦਹਿਲਾਉਣ ਵਾਲੀ ਵੀਡਿਓ ਤੋਂ ਬਾਅਦ ਸਾਫ ਹੋ ਗਈ। ਸ਼ਰੇਆਮ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਜਪਾ ਦੇ ਕੇਂਦਰੀ ਮੰਤਰੀ ਦੇ ਬੇਟੇ ਨੇ ਕਿਸਾਨਾਂ ਦੇ ਪਿੱਛੋਂ ਉਨ੍ਹਾਂ 'ਤੇ ਗੱਡੀ ਚੜਾ ਕੇ ਉਨ੍ਹਾਂ ਨੂੰ ਘੜੀਸਦੇ ਹੋਏ ਉਨ੍ਹਾਂ ਦਾ ਕਤਲ ਕਰ ਦਿੱਤਾ।

ਮੰਤਰੀ ਦੇ ਬੈਟੇ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ 30 ਤੋਂ 35 ਦਿਨ ਹੋ ਗਏ ਹਲੇ ਤੱਕ ਕਿਸਾਨਾਂ ਨੂੰ ਕੁਚਲਣ ਵਾਲਾ ਦਰਿੰਦਾਂ ਗ੍ਰਿਫਤਾਰ ਨਹੀਂ ਕੀਤਾ। ਆਪ ਪੰਜਾਬ ਦਾ ਸਾਰਾ ਵਫਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸੰਘਰਸ਼ ਕਰੇਗਾ।

ਆਮ ਆਦਮੀ ਪਾਰਟੀ ਨੇ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਆਮ ਆਦਮੀ ਪਾਰਟੀ ਦਾ ਵਫਦ ਲਖੀਮਪੁਰ ਲਈ ਰਵਾਨਾ ਹੋਇਆ ਸੀ

ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਿੱਚ ਲਖੀਮਪੁਰ ਲਈ ਰਵਾਨਾ ਹੋਇਆ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸੰਧਵਾਂ ਅਤੇ ਅਮਰਜੀਤ ਸੰਧੋਆ ਵੀ ਵਫਦ ਵਿੱਚ ਸ਼ਾਮਲ ਸਨ।

ਵਫਦ ਲਖੀਮਪੁਰ ਪਹੁੰਚਿਆ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇਗਾ। ਆਮ ਆਦਮੀ ਪਾਰਟੀ ਨੇ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.