ਜਲੰਧਰ: ਅੱਜਕੱਲ੍ਹ ਦੀ ਦੁਨੀਆਂ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਹਨ। ਸਮਾਜ ਵਿੱਚ ਹਰ ਕੋਈ ਆਪਣੇ ਲਈ ਹੀ ਦੌੜ ਵਿੱਚ ਲੱਗਿਆ ਹੋਇਆ ਹੈ ਪਰ ਇਸੇ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਕੇ ਲੋਕਾਂ ਨੂੰ ਇਸ ਨੂੰ ਜਾਣੂ ਕਰਾਉਣ ਲਈ ਸੇਵਾ ਵਿਚ ਲੱਗੇ ਹੋਏ ਹਨ। ਫਿਰ ਇਸਦਾ ਰਸਤਾ ਚਾਹੇ ਕੋਈ ਵੀ ਹੋਵੇ। ਜਲੰਧਰ ਵਿਖੇ ਵੀ ਐਸੀ ਹੀ ਇੱਕ ਮਹਿਲਾ ਕਿਮੀ ਜੁਨੇਜਾ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਢੰਗ ਨਾਲ ਕਰ ਰਹੀ ਹੈ ਤਾਂ ਕਿ ਅੱਜ ਦੀ ਪੀੜ੍ਹੀ ਕਿਤੇ ਇਸ ਇਤਿਹਾਸ ਅਤੇ ਸੱਭਿਆਚਾਰ ਨੂੰ ਭੁੱਲ ਹੀ ਨਾ ਜਾਏ। ਪੇਸ਼ ਹੈ ਕਿਮੀ ਜੁਨੇਜਾ/ਮਨਪ੍ਰੀਤ ਕੌਰ ਦੀ ਸਮਾਜ ਦੇ ਪ੍ਰਤੀ ਇਸ ਸੇਵਾ ਦੀ ਇਹ ਖਾਸ ਰਿਪੋਰਟ .....
ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਲੋਕਾਂ ਨੂੰ ਕਰਵਾ ਰਹੀ ਹੈ ਜਾਣੂ: ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਹੁਣ ਤੱਕ ਆਪਣੇ ਹੱਥਾਂ ਨਾਲ ਸੈਂਕੜੇ ਪੇਂਟਿੰਗਜ਼ ਬਣਾ ਚੁੱਕੀ ਹੈ। ਮਨਪ੍ਰੀਤ ਕੌਰ ਦਾ ਇਹ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਕਹਿ ਗਿਆ ਸੀ। ਹੱਥਾਂ ਵਿਚ ਕਲਾਕ੍ਰਿਤੀਆਂ ਬਣਾਉਣ ਦੀ ਇਹ ਕਲਾ ਸ਼ੁਰੂ ਤੋਂ ਹੀ ਰੱਬ ਨੇ ਮਨਪ੍ਰੀਤ ਕੌਰ ਵਿੱਚ ਕੁੱਟ ਕੁੱਟ ਕੇ ਭਰੀ ਸੀ। ਉਹਨਾਂ ਦੇ ਮੁਤਾਬਿਕ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਪੇਂਟਿੰਗ ਇਕ ਐਸੀ ਮਹਿਲਾ ਦੀ ਬਣਾਈ ਸੀ ਜੋ ਅਸਮਾਨ ਵਿੱਚ ਉੱਡ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੇਂਟਿੰਗ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੋ ਗਿਆ ਅਤੇ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਸੈਂਕੜੇ ਪੇਂਟਿੰਗਾਂ ਅਤੇ ਲੋਕਾਂ ਦੇ ਪੋਰਟਰੇਟ ਬਣਾਏ। ਅੱਜ ਉਨ੍ਹਾਂ ਦੀਆਂ ਪੇਂਟਿੰਗਜ਼ ਨਾ ਸਿਰਫ ਪੰਜਾਬ ਬਲਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਉਹਨਾਂ ਕੋਲੋਂ ਮੰਗਵਾਉਂਦੇ ਹਨ। ਅੱਜ ਮਨਪ੍ਰੀਤ ਕੌਰ ਨੂੰ ਦੁਨੀਆਂ ਦੇ ਵੱਖ-ਵੱਖ ਕੋਨੇ ਵਿੱਚ ਰਹਿ ਰਿਹਾ ਹਰ ਉਹ ਪੰਜਾਬੀ ਜਾਣਦਾ ਹੈ ਜੋ ਪੇਂਟਿੰਗਜ਼ ਦਾ ਸ਼ੌਂਕ ਰੱਖਦਾ ਹੈ।ਇੱਕ ਮਹਿਲਾ ਜੋ ਆਪਣੀ ਪੇਂਟਿੰਗ ਜ਼ਰੀਏ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕਰ ਰਹੀ ਹੈ ਜਾਗਰੂਕ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਸ ਬਣਾਉਣਾ ਮਨਪ੍ਰੀਤ ਕੌਰ ਦਾ ਸ਼ੌਕ: ਮਨਪ੍ਰੀਤ ਕੌਰ ਦੱਸਦੇ ਹਨ ਕਿ ਉਹ ਇੱਕ ਵਾਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਇਲਾਕੇ ਵਿੱਚ ਇਕ ਗੁਰਦੁਆਰਾ ਸਾਹਿਬ ਗਏ ਜਿਥੇ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਲਗਾ ਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੇਂਟਿੰਗਜ਼ ਨੂੰ ਬਣਾਇਆ ਜਾਵੇ ਅਤੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ। ਉਹ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਇਹ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਜ਼ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲਗਾਈਆਂ ਗਈਆਂ ਹਨ। ਇਹੀ ਨਹੀਂ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਐਸੀਆਂ ਖੂਬ ਸਾਰੀਆਂ ਪੇਂਟਿੰਗਜ਼ ਲਗਾਤਾਰ ਮੰਗਾਉਂਦੇ ਰਹਿੰਦੇ ਹਨ। ਮਨਪ੍ਰੀਤ ਕੌਰ ਦੱਸਦੇ ਨੇ ਕਿ ਇਨ੍ਹਾਂ ਧਾਰਮਿਕ ਪੇਂਟਿੰਗਜ਼ ਬਣਾ ਕੇ ਦੇਣ ਬਦਲੇ ਉਨ੍ਹਾਂ ਨੇ ਕਦੀ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਮੁਤਾਬਿਕ ਜੇਕਰ ਕੋਈ ਉਨ੍ਹਾਂ ਨੂੰ ਇਸ ਦੀ ਕੀਮਤ ਦਿੰਦਾ ਵੀ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਵਿਖੇ ਚੜ੍ਹਾ ਦਿੰਦੇ ਹਨ ਤਾਂ ਕਿ ਉਹ ਪੈਸੇ ਕਿਸੇ ਦੇ ਕੰਮ ਆ ਸਕਣ। ਮਨਪ੍ਰੀਤ ਕੌਰ ਚਾਹੁੰਦੀ ਹੈ ਕਿ ਉਨ੍ਹਾਂ ਦੀਆਂ ਇਨ੍ਹਾਂ ਪੇਂਟਿੰਗਸ ਦੇ ਜ਼ਰੀਏ ਅੱਜ ਦੀ ਪੀੜ੍ਹੀ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਹੋਵੇ ਕਿਉਂਕਿ ਅੱਜ ਦੇ ਬੱਚੇ ਅਤੇ ਨੌਜਵਾਨ ਮੋਬਾਈਲਾਂ ਅਤੇ ਇੰਟਰਨੈੱਟ ਵਿੱਚ ਕਿਤੇ ਗੁਆਚ ਗਏ ਹਨ। ਘਰ ਦੇ ਵੀ ਮਨਪ੍ਰੀਤ ਦੇ ਇਸ ਕੰਮ ਵਿੱਚ ਕਰਦੇ ਨੇ ਉਨ੍ਹਾਂ ਦੀ ਪੂਰੀ ਸਪੋਰਟ: ਮਨਪ੍ਰੀਤ ਕੌਰ ਦੇ ਸਹੁਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਨੂੰਹ ਨੂੰ ਅੱਜ ਪੇਂਟਿੰਗ ਦੇ ਜ਼ਰੀਏ ਲੋਕੀ ਪਛਾਣਦੇ ਹਨ ਅਤੇ ਇਸ ਤੋਂ ਵੀ ਉੱਪਰ ਇਹ ਕੇ ਉਹ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗ ਬਣਾ ਕੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਦੇ ਰਹੀ ਹੈ। ਉਨ੍ਹਾਂ ਦੇ ਮੁਤਾਬਿਕ ਅੱਜ ਲੋਕ ਆਪਣੀਆਂ ਬਹੂ ਬੇਟੀਆਂ ਨੂੰ ਘਰਾਂ ਤੱਕ ਹੀ ਸੀਮਤ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਔਰਤ ਜ਼ਿਆਦਾਤਰ ਲੋਕਾਂ ਦੀ ਜੋ ਇਹ ਕੋਸ਼ਿਸ਼ ਹੁੰਦੀ ਹੈ ਕੀ ਨੂੰਹਾਂ ਧੀਆਂ ਕਈ ਘਰਾਂ ਦੇ ਚੌਂਕੇ ਅਤੇ ਬੱਚੇ ਸੰਭਾਲਣ ਤੱਕ ਹੀ ਸੀਮਿਤ ਰਹਿਣਾ ਉਨ੍ਹਾਂ ਲੋਕਾਂ ਦੀ ਇਹ ਸੋਚ ਬਿਲਕੁਲ ਗਲਤ ਹੈ। ਉਹ ਕਹਿੰਦੇ ਨੇ ਕਿ ਬਹੂ ਬੇਟੀਆਂ ਨੂੰ ਜ਼ਿੰਦਗੀ ਵਿੱਚ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਵੀ ਪੜ੍ਹੋ: ਭਾਰਤ ਦੀਆਂ ਉਹ ਔਰਤਾਂ ਜਿਨ੍ਹਾਂ ਨੇ ਬਦਲ ਦਿੱਤੀ ਭਾਰਤ ਦੀ ਰਾਜਨੀਤੀ, ਜਾਣੋ ਕੌਣ ਨੇ ਇਹ ਸ਼ੇਰਨੀਆਂ...