ETV Bharat / bharat

3 ਸਾਲਾਂ ਦੀ ਸੌਮਯਾ ਦੀ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ - ਕੋਵਿਡ-19

ਇਹ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ ਹੈ। ਤਿੰਨ ਸਾਲਾ ਸੌਮਯਾ ਨੇ ਮਹਿਜ਼ 1 ਸਾਲ ਦੀ ਉਮਰ 'ਚ ਹੀ ਆਪਣੀ ਮਾਂ ਨੂੰ ਖੋਹ ਦਿੱਤਾ ਸੀ। ਹੁਣ ਕੋਵਿਡ ਦੇ ਕਾਰਨ ਉਸ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ ਹੈ। ਪਿਤਾ ਦੀ ਮੌਤ ਬਾਰੇ ਪਤਾ ਨਾਂ ਹੋਣ ਦੇ ਚਲਦੇ ਸੌਮਯਾ ਰੋਜ਼ਾਨਾ ਆਪਣੇ ਪਿਤਾ ਦੇ ਮੋਬਾਈਲ 'ਤੇ ਫੋਨ ਕਰਦੀ ਹੈ। ਇਸ ਨਿੱਕੀ ਜਿਹੀ ਬੱਚੀ ਨੂੰ ਉਸ ਦੇ ਮ੍ਰਿਤਕ ਪਿਤਾ ਨੂੰ ਬੁਲਾਉਂਦੇ ਹੋਏ ਵੇਖ ਕੇ ਆਪਣੀਆਂ ਭਾਵਨਾਵਾਂ ਨੂੰ ਰੋਕ ਪਾਉਣਾ ਮੁਸ਼ਕਲ ਹੈ। ਹੁਣ ਸੌਮਯਾ ਦੀ ਭੂਆ ਉਸ ਦੀ ਦੇਖਭਾਲ ਕਰ ਰਹੀ ਹੈ।

3 ਸਾਲਾਂ ਦੀ ਸੌਮਯਾ ਦੀ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ

author img

By

Published : Jul 23, 2021, 11:29 AM IST

ਕਰਨਾਟਕ : ਇਹ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ ਹੈ। ਤਿੰਨ ਸਾਲਾ ਸੌਮਯਾ ਨੇ ਮਹਿਜ਼ 1 ਸਾਲ ਦੀ ਉਮਰ 'ਚ ਹੀ ਆਪਣੀ ਮਾਂ ਨੂੰ ਖੋਹ ਦਿੱਤਾ ਸੀ। ਹੁਣ ਕੋਵਿਡ ਦੇ ਕਾਰਨ ਉਸ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ ਹੈ। ਪਿਤਾ ਦੀ ਮੌਤ ਬਾਰੇ ਪਤਾ ਨਾਂ ਹੋਣ ਦੇ ਚਲਦੇ ਸੌਮਯਾ ਰੋਜ਼ਾਨਾ ਆਪਣੇ ਪਿਤਾ ਦੇ ਮੋਬਾਈਲ 'ਤੇ ਫੋਨ ਕਰਦੀ ਹੈ। ਇਸ ਨਿੱਕੀ ਜਿਹੀ ਬੱਚੀ ਨੂੰ ਉਸ ਦੇ ਮ੍ਰਿਤਕ ਪਿਤਾ ਨੂੰ ਬੁਲਾਉਂਦੇ ਹੋਏ ਵੇਖ ਕੇ ਆਪਣੀਆਂ ਭਾਵਨਾਵਾਂ ਨੂੰ ਰੋਕ ਪਾਉਣਾ ਮੁਸ਼ਕਲ ਹੈ। ਹੁਣ ਸੌਮਯਾ ਦੀ ਭੂਆ ਉਸ ਦੀ ਦੇਖਭਾਲ ਕਰ ਰਹੀ ਹੈ।

3 ਸਾਲਾਂ ਦੀ ਸੌਮਯਾ ਦੀ ਕਹਾਣੀ

ਕੋਰੋਨਾ ਨੇ ਖੋਹੀਆਂ ਕਈ ਘਰਾਂ ਦੀਆਂ ਖੁਸ਼ੀਆਂ

ਕੋਵਿਡ ਮਹਾਮਾਰੀ ਨੇ ਸਭ ਦੀ ਜ਼ਿੰਦਗੀ ਚੋਂ ਕੁੱਝ ਨਾਂ ਕੁੱਝ ਖੋਹਿਆ ਹੈ। ਇਸ ਜਾਨਲੇਵਾ ਵਾਇਰਸ ਨੇ ਲੋਕਾਂ ਦੀ ਖੁਸ਼ੀਆਂ ਖੋਹ ਲਈਆਂ ਹਨ। ਕੋਵਿਡ ਦੇ ਕਾਰਨ ਆਪਣੇ ਮਾਤਾ-ਪਿਤਾ ਨੂੰ ਖੋਹ ਦੇਣ ਮਗਰੋਂ ਕਈ ਬੱਚੇ ਅਨਾਥ ਹੋ ਗਏ ਹਨ। ਹਲਾਂਕਿ, ਇੱਕ ਨਿੱਕੀ ਜਿਹੀ ਬੱਚੀ ਆਪਣੇ ਮ੍ਰਿਤਕ ਮਾਤਾ-ਪਿਤਾ ਨੂੰ ਰੋਜ਼ਾਨਾ ਵਾਂਗ ਹੀ ਬੁਲਾਉਂਦੀ ਹੈ। ਉਹ ਕੋਵਿਡ ਕਾਰਨ ਹੋਈ ਆਪਣੇ ਪਿਤਾ ਦੀ ਮੌਤ ਤੋਂ ਅਨਜਾਣ ਹੈ।

ਸੌਮਯਾ ਦੀ ਭੂਆ ਨੇ ਦੱਸਿਆ ਕਿ ਇੱਕ ਮਹੀਨੇ ਪਹਿਲਾਂ ਹੀ ਮੇਰੇ ਭਰਾ ਦੀ ਮੌਤ ਹੋ ਗਈ ਤੇ ਮੇਰੀ ਭਾਭੀ ਦੀ ਦੋ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਸੌਮਯਾ ਮੈਨੂੰ ਆਪਣੀ ਮਾਂ ਕਹਿੰਦੀ ਹੈ। ਉਸ ਨੂੰ ਆਪਣੀ ਮਾਂ ਤੋਂ ਜਿਆਦਾ ਲਗਾਵ ਨਹੀਂ ਸੀ, ਕਿਉਂਕਿ ਜਦੋਂ ਉਹ 1 ਸਾਲ ਦੀ ਸੀ ਉਦੋਂ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਸੀ, ਪਰ ਉਸ ਨੂੰ ਆਪਣੇ ਪਿਤਾ ਨਾਲ ਬੇਹਦ ਲਗਾਵ ਹੈ। ਇਸ ਲਈ ਉਹ ਆਪਣੇ ਪਿਤਾ ਦੇ ਬਾਰੇ ਪੁੱਛਦੀ ਹੈ।

ਪਿਤਾ ਦੀ ਮੌਤ ਤੋਂ ਅਨਜਾਣ ਹੈ ਸੌਮਯਾ

ਇਸ ਨਿੱਕੀ ਜਿਹੀ ਕੁੜੀ ਆਪਣੇ ਪਿਤਾ ਨੂੰ ਅੱਪਾ, ਅੱਪਾ ਕਹਿ ਕੇ ਪੁਕਾਰਦੀ ਹੈ। ਤਿੰਨ ਸਾਲ ਦੀ ਸੌਮਯਾ ਆਪਣੇ ਪਿਤਾ ਨੂੰ ਰੋਜ਼ਾਨਾ ਵਾਂਗ ਬੁਲਾਉਂਦੀ ਰਹੀ ਹੈ। ਉਸ ਦੇ ਪਿਤਾ ਸ਼ਰਨ, ਕਰਨਾਟਕ ਦੇ ਸ਼ਿਵਮੋਗਾ ਦੇ ਹੋਸਕੋਪਾ ਪਿੰਡ ਦੇ ਵਸਨੀਕ ਸਨ। ਜਦੋਂ ਉਹ ਇੱਕ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਉਦੋਂ ਤੋਂ ਹੀ ਉਸ ਦੇ ਪਿਤਾ ਸ਼ਰਨ ਉਸ ਦੀ ਦੇਖਭਾਲ ਕਰਦੇ ਸੀ , ਪਰ ਮਹਾਂਮਾਰੀ ਨੇ ਉਨ੍ਹਾਂ ਦੀ ਵੀ ਜਾਨ ਲੈ ਲਈ ਤੇ ਉਨ੍ਹਾਂ ਦੀ ਨਿੱਕੀ ਧੀ ਅਨਾਥ ਹੋ ਗਈ।

ਸੌਮਯਾ ਦੀ ਭੂਆ ਨੇ ਦੱਸਿਆ ਕਿ ਉਸ ਦੇ ਮਾਤਾ -ਪਿਤਾ ਵੀ ਬਜ਼ੁਰਗ ਹੋ ਰਹੇ ਹਨ। ਸੌਮਯਾ ਦੇ ਨਾਲ-ਨਾਲ ਮੈਂ ਆਪਣੇ ਮਾਤਾ-ਪਿਤਾ ਦੀ ਵੀ ਦੇਖਭਾਲ ਕਰਨੀ ਹੈ।

ਸੌਮਯਾ ਦੇ ਪਿਤਾ ਸਨ ਕੋਰੋਨਾ ਵਾਰਿਅਰ

ਸ਼ਰਨ ਦੇ ਰਿਸ਼ਤੇਦਾਰ ਅਨੂਪ ਨੇ ਦੱਸਿਆ ਕਿ ਸ਼ਰਨ, ਬੈਂਗਲੁਰੂ ਵਿਖੇ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਕੋਵਿਡ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਬੀਤੇ ਸਾਲ ਲੱਗੇ ਲੌਕਡਾਊਣ ਵਿੱਚ ਉਨ੍ਹਾਂ ਨੇ ਬੈਂਗਲੁਰੂ ਛੱਡ ਦਿੱਤਾ ਸੀ। ਸ਼ਿਵਮੋਗਾ 'ਚ ਇੱਕ ਛੋਟੀ ਜਿਹੀ ਨੌਕਰੀ ਮਿਲ ਗਈ। ਉਨ੍ਹਾਂ ਨੇ ਆਪਣੀ ਨੌਕਰੀ ਦੇ ਨਾਲ-ਨਾਲ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਸੰਸਕ੍ਰਿਤੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਕੋਵਿਡ ਮਹਾਮਾਰੀ ਦੇ ਦੌਰਾਨ ਉਨ੍ਹਾਂ ਨੇ ਆਪਣੀ ਸੰਸਕ੍ਰਿਤੀ ਫਾਊਂਡੇਸ਼ਨ ਰਾਹੀਂ ਕੋਵਿਡ ਦੌਰਾਨ ਲੋੜਵੰਦਾਂ ਦੀ ਮਦਦ ਕੀਤੀ। ਅਖਿਲਾ ਹੀ ਸੌਮਯਾ ਦੀ ਦੇਖਭਾਲ ਕਰ ਰਹੀ ਹੈ , ਪਰ ਸੌਮਯਾ ਨੂੰ ਅਜੇ ਵੀ ਵਿਸ਼ਵਾਸ ਹੈ ਕਿ ਉਸ ਦੇ ਪਿਤਾ ਕੰਮ 'ਤੇ ਗਏ ਹਨ ਤੇ ਅਜੇ ਤੱਕ ਘਰ ਨਹੀਂ ਪਰਤੇ।

ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਸ਼ਰਨ ਨੇ ਲੋਕਾਂ ਵਿੱਚ ਕੋਵਿਡ ਬਾਰੇ ਜਾਗਰੂਕਤਾ ਫੈਲਾਈ। ਉਨ੍ਹਾਂ ਨੇ ਲਗਭਗ 10,000 ਲੋਕਾਂ ਨੂੰ ਮੁਫ਼ਤ ਵਿੱਚ N-95 ਫੇਸ ਮਾਸਕ, ਗਰੀਬਾਂ ਨੂੰ ਸੈਨੇਟਾਈਜ਼ ਤੇ ਫੂਡ ਕਿੱਟਾਂ ਵੰਡੀਆਂ। ਇੱਕ ਕੋਰੋਨਾ ਵਾਰੀਅਰ ਦੇ ਤੌਰ 'ਤੇ ਕੰਮ ਕਰਦੇ ਹੋਏ ਸ਼ਰਨ ਕੋਵਿਡ ਤੋਂ ਸੰਕਰਮਿਤ ਹੋ ਗਏ ਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।

ਸ਼ਰਨ ਦੀ ਭੈਣ ਅਖਿਲਾ , ਹੁਣ ਸੌਮਯਾ ਦੀ ਮਾਤਾ ਤੇ ਪਿਤਾ ਦੋਵੇਂ ਹੀ ਹੈ। ਉਹ ਹੀ ਉਸ ਦੀ ਦੇਖਭਾਲ ਕਰ ਰਹੀ ਹੈ। ਇਸ ਔਖੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਸੌਮਯਾ ਚੰਗੀ ਸਿਹਤ ਦੇ ਨਾਲ ਵੱਡੀ ਹੋ ਸਕੇ ਤੇ ਨਾਲ ਹੀ ਮਾਂ-ਪਿਓ ਵਜੋਂ ਆਪਣੀ ਭੂਆ ਦੀ ਦੇਖਭਾਲ ਕਰ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.