ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਦੋ ਦੋਸਤਾਂ ਵਿਚਾਲੇ ਪਿਆਰ ਦਾ ਅਜਿਹਾ ਭੂਤ ਸਵਾਰ ਸੀ ਕਿ ਦੋਵੇਂ ਇਕੱਠੇ ਰਹਿਣ ਅਤੇ ਮਰਨ ਦੀਆਂ ਕਸਮਾਂ ਖਾ ਕੇ ਵਿਆਹ ਕਰਨ ਲਈ ਤਿਆਰ ਹੋ ਗਏ ਹਨ। ਇੰਨਾ ਹੀ ਨਹੀਂ ਇੱਕ ਲੜਕੀ ਨੇ ਵਿਆਹ ਲਈ ਆਪਣਾ ਲਿੰਗ ਬਦਲ ਵੀ ਬਦਲ ਲਿਆ ਹੈ ਤੇ ਦੋਹਾਂ ਨੇ ਐਸਡੀਐਮ ਦੀ ਅਦਾਲਤ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਦਿੱਤੀ ਹੈ। ਐਸਡੀਐਮ ਨੇ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਤੋਂ ਰਾਏ ਮੰਗੀ ਹੈ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।
ਇਹ ਹੈ ਮਾਮਲਾ ?: ਦਰਾਅਸਰ ਬਰੇਲੀ 'ਚ ਪ੍ਰਾਈਵੇਟ ਨੌਕਰੀ ਕਰ ਰਹੀਆਂ ਦੋ ਲੜਕੀਆਂ ਦੀ ਦੋਸਤੀ ਪਿਆਰ 'ਚ ਬਦਲ ਗਈ ਅਤੇ ਫਿਰ ਦੋਹਾਂ ਨੇ ਪਤੀ-ਪਤਨੀ ਦੇ ਰੂਪ 'ਚ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਬਦਾਯੂੰ ਅਤੇ ਦੂਜੀ ਬਰੇਲੀ ਦੀ ਰਹਿਣ ਵਾਲੀ ਹੈ। ਬਦਾਯੂੰ ਦੀ ਕੁੜੀ ਬਰੇਲੀ ਦੀ ਕੁੜੀ ਨੂੰ ਮਿਲੀ ਤੇ ਦੋਵਾਂ ਦੀ ਮੁਲਾਕਾਤ ਦੋਸਤੀ ਵਿੱਚ ਬਦਲ ਗਈ ਅਤੇ ਇਹ ਦੋਸਤੀ ਹੌਲੀ-ਹੌਲੀ ਪਿਆਰ ਦੀ ਹੱਦ ਤੱਕ ਪਹੁੰਚ ਗਈ, ਜਿੱਥੇ ਦੋਵਾਂ ਨੇ ਪਤੀ-ਪਤਨੀ ਦੇ ਰੂਪ ਵਿੱਚ ਇਕੱਠੇ ਰਹਿਣ ਦਾ ਫੈਸਲਾ ਕੀਤਾ ਤੇ ਇਸ ਲਈ ਇੱਕ ਲੜਕੀ ਨੇ ਆਪਣਾ ਲਿੰਗ ਵੀ ਬਦਲ ਲਿਆ ਹੈ। ਦੋਵਾਂ ਦੋਸਤਾਂ ਵਿੱਚ ਪਿਆਰ ਇੰਨਾ ਵੱਧ ਗਿਆ ਕਿ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵੇਂ ਪਤੀ-ਪਤਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਇੱਕ ਲੜਕੀ ਨੇ ਬਦਲਿਆ ਲਿੰਕ: ਦੱਸਿਆ ਜਾ ਰਿਹਾ ਹੈ ਕਿ ਦੋ ਲੜਕੀਆਂ 'ਚੋਂ ਇੱਕ ਨੇ ਮੈਡੀਕਲ ਦੀ ਪੜਾਈ ਕੀਤੀ ਹੋਈ ਹੈ ਤੇ ਪੜਾਈ ਪੂਰੀ ਕਰਨ ਤੋਂ ਬਾਅਦ ਆਪਣਾ ਲਿੰਗ ਬਦਲ ਕੇ ਉਹ ਲੜਕੀ ਤੋਂ ਲੜਕਾ ਬਣਾ ਗਈ ਹੈ। ਇਸ ਤੋਂ ਬਾਅਦ ਦੋਵਾਂ ਨੇ ਐਸਡੀਐਮ ਸਦਰ ਦੀ ਅਦਾਲਤ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ। ਵਿਆਹ ਰਜਿਸਟ੍ਰੇਸ਼ਨ ਲਈ ਅਰਜ਼ੀ ਮਿਲਣ ਤੋਂ ਬਾਅਦ ਐਸਡੀਐਮ ਸਦਰ ਪ੍ਰਤਿਊਸ਼ ਪਾਂਡੇ ਨੇ ਇਸ ਮਾਮਲੇ ਵਿੱਚ ਸਰਕਾਰੀ ਵਕੀਲਾਂ ਤੋਂ ਕਾਨੂੰਨੀ ਰਾਏ ਮੰਗੀ ਹੈ।
- ISRO Scientist Recruitment: ਮੂਨ ਮਿਸ਼ਨ ਤਹਿਤ ਭਲਕੇ ਲਾਂਚ ਹੋਵੇਗਾ ਚੰਦਰਯਾਨ-3, ਆਓ ਜਾਣਦੇ ਹਾਂ ਕਿਵੇਂ ਹੁੰਦੀ ਐ ਈਸਰੋ ਵਿਗਿਆਨੀ ਦੀ ਭਰਤੀ
- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਰੀਵਿਊ ਮੀਟਿੰਗ
- ਪੰਜਾਬ 'ਚ ਹੜ੍ਹਾਂ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ 5 ਲਾਪਤਾ, ਪ੍ਰਭਾਵਿਤ ਇਲਾਕਿਆਂ ਲਈ ਸਰਕਾਰ ਨੇ ਬਣਵਾਏ ਫੂਡ ਤੇ ਮੈਡੀਕਲ ਪੈਕੇਟ
ਐਸਡੀਐਮ ਦਾ ਬਿਆਨ: ਐਸਡੀਐਮ ਸਦਰ ਪ੍ਰਤਿਊਸ਼ ਪਾਂਡੇ ਨੇ ਦੱਸਿਆ ਕਿ ਸਪੈਸ਼ਲ ਮੈਰਿਜ ਐਕਟ ਤਹਿਤ ਇੱਕ ਅਰਜ਼ੀ ਆਈ ਸੀ। ਉਸ ਅਨੁਸਾਰ ਜੇਕਰ ਕੋਈ ਆਪਣਾ ਵਿਆਹ ਇੱਥੇ ਰਜਿਸਟਰਡ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਐਸ.ਡੀ.ਐਮ ਨੂੰ ਅਰਜ਼ੀ ਦੇ ਸਕਦਾ ਹੈ। ਕਿਉਂਕਿ ਇਸ ਮਾਮਲੇ ਵਿੱਚ ਅਰਜ਼ੀ ਲਿੰਗ ਬਦਲਣ ਤੋਂ ਬਾਅਦ ਆਈ ਹੈ, ਇਸ ਲਈ ਕਾਨੂੰਨੀ ਰਾਏ ਮੰਗੀ ਗਈ ਹੈ। ਕਿਉਂਕਿ ਇਸ ਤਰ੍ਹਾਂ ਦਾ ਮਾਮਲਾ ਪਹਿਲੀ ਵਾਰ ਸਾਡੇ ਸਾਹਮਣੇ ਆਇਆ ਹੈ, ਇਸ ਲਈ ਜਾਣਨਾ ਚਾਹੁੰਦੇ ਹਾਂ ਕਿ ਇਸ 'ਚ ਕਾਨੂੰਨੀ ਨਿਯਮ ਕੀ ਹੈ ਅਤੇ ਜੋ ਵੀ ਹੋਵੇਗਾ ਉਸ ਨਿਯਮ ਮੁਤਾਬਕ ਹੀ ਹੋਵੇਗਾ। ਇਸ ਮਾਮਲੇ ਵਿੱਚ ਇੱਕ ਲੜਕੀ ਬਰੇਲੀ ਦੀ ਹੈ ਅਤੇ ਇੱਕ ਬਾਹਰੀ ਬਰੇਲੀ ਦੀ ਹੈ।