ETV Bharat / bharat

ਪੁੱਤ ਦੀ ਚਾਹਤ ਰੱਖਣ ਵਾਲੇ ਪਿਉ ਨੇ ਆਪਣੀ ਨਵ-ਜਨਮੀ ਧੀ ਨੂੰ ਜ਼ਿੰਦਾ ਦਫ਼ਨਾਇਆ - ਬਾਪ ਨੇ ਆਪਣੀ ਨਵ-ਜਨਮੀ ਬੱਚੀ ਨੂੰ ਜ਼ਮੀਨ ਵਿੱਚ ਜਿੰਦਾਂ ਦਫ਼ਨਾ

ਪਾਕਿਸਤਾਨ ਦੇ ਰਾਜ ਪੰਜਾਬ ਦੇ ਸ਼ਹਿਰ ਗੁਜ਼ਰਾਵਾਲਾ ਤੋਂ ਆ ਰਹੀ ਹੈ। ਦੱਸ ਦਈਏ ਕਿ ਇਹ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ, ਜਿਸ ਵਿੱਚ ਬਾਪ ਨੇ ਆਪਣੀ ਨਵ-ਜਨਮੀ ਬੱਚੀ ਨੂੰ ਜ਼ਮੀਨ ਵਿੱਚ ਜਿੰਦਾਂ ਦਫ਼ਨਾ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ।

ਪੁੱਤ ਦੀ ਚਾਹਤ ਰੱਖਣ ਵਾਲੇ ਪਿਉ ਨੇ ਆਪਣੀ ਨਵ-ਜਨਮੀ ਧੀ ਨੂੰ ਜ਼ਿੰਦਾ ਦਫ਼ਨਾਇਆ

author img

By

Published : Apr 7, 2022, 7:27 PM IST

ਹੈਦਰਾਬਾਦ/ਗੁਜ਼ਰਾਵਾਲਾ : ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਆਪਣੇ ਮਾਂ-ਬਾਪ ਦੀ ਸੇਵਾ ਤੇ ਧਿਆਨ ਰੱਖਦੀਆਂ ਹਨ, ਪਰ ਅੱਜ ਵੀ ਇਸ ਸਦੀ ਵਿੱਚ ਕੁੜੀਆਂ ਮੁੁੰਡਿਆਂ ਨਾਲੋਂ ਘੱਟ ਨਹੀ ਹਨ, ਪਰ ਫਿਰ ਵੀ ਦੇਸ਼ ਵਿਦੇਸ਼ਾਂ ਵਿੱਚ ਭਰੂਣ ਹੱਤਿਆ ਦੇ ਮਾਮਲੇ ਨਜ਼ਰ ਆਉੇਦੇ ਰਹਿੰਦੇ ਹਨ।

ਅਜਿਹਾ ਹੀ ਇੱਕ ਖ਼ਬਰ ਸੋਸ਼ਲ ਮੀਡਿਆ ਤੇ ਬਹੁਤ ਜ਼ਿਆਦਾ ਫੈਲ ਰਹੀ ਹੈ, ਜੋ ਕਿ ਪਾਕਿਸਤਾਨ ਦੇ ਰਾਜ ਪੰਜਾਬ ਦੇ ਸ਼ਹਿਰ ਗੁਜ਼ਰਾਵਾਲਾ ਤੋਂ ਆ ਰਹੀ ਹੈ। ਦੱਸ ਦਈਏ ਕਿ ਇਹ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ, ਜਿਸ ਵਿੱਚ ਜਿਸ ਵਿੱਚ ਬਾਪ ਨੇ ਆਪਣੀ ਉਸ ਦੀ ਨਵ-ਜਨਮੀ ਬੱਚੀ ਨੂੰ ਜ਼ਮੀਨ ਵਿੱਚ ਜਿੰਦਾਂ ਦਫ਼ਨਾ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ।

ਮੀਡਿਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਗੁਜ਼ਰਾਵਾਲਾ ਵਿੱਚ ਅਤੀਕ ਮੁਹੰਮਦ ਨਾਂ ਦੇ ਵਿਅਕਤੀ ਦੀ ਪਤਨੀ ਜੋ ਕਿ ਗਰਭਵਤੀ ਸੀ, ਜਿਸ ਕੋਲ ਪਹਿਲਾ ਵੀ 2 ਕੁੜੀਆਂ ਸਨ। ਪਰ ਅਤੀਕ ਮੁਹੰਮਦ ਤੇ ਉਸ ਦੀ ਪਤਨੀ ਨੇ ਕਿਸੇ ਸਾਧੂ ਦੇ ਕਹੇ ਅਨੁਸਾਰ ਨਵ ਜਨਮੀ ਲੜਕੀ ਨੂੰ ਬੁਰੀਂ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਤੋਂ ਇਲਾਵਾਂ ਮੀਡਿਆ ਜਾਣਕਾਰੀ ਮੁਤਾਬਕ ਅਤੀਕ ਨੂੰ ਇੱਕ ਸਾਧੂ ਨੇ ਮੁੰਡਾ ਹੋਣ ਦੀ ਗਰੰਟੀ ਦਿੱਤੀ ਸੀ, ਪਰ ਸਾਧੂ ਦੀ ਭਵਿੱਖਬਾਨੀ ਗਲਤ ਨਿਕਲੀ ਤੇ ਅਤੀਕ ਦੇ ਘਰ ਲੜਕੀ ਨੇ ਜਨਮ ਲਿਆ, ਜਿਸ ਤੋਂ ਬਾਅਦ ਅਤੀਕ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਪਤਨੀ ਨੂੰ ਬੇਹੋਸ਼ ਕਰਕੇ ਆਪਣੀ ਨਵ-ਜਨਮੀ ਧੀ ਨੂੰ ਘਰ ਦੇ ਪਿੱਛੇ ਪਾਸੇ ਜੀਉਂਦਾ ਦਫ਼ਨਾ ਦਿੱਤਾ।

ਇਸ ਤੋਂ ਬਾਅਦ ਬਸ਼ੀਰਾ ਨੂੰ ਇਹ ਸਭ ਪਤਾ ਨਹੀ ਸੀ ਕਿ ਉਸ ਦੀ ਨਵ-ਜਨਮੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਿਸ ਤੋਂ ਬਾਅਦ ਬਸ਼ੀਰਾ ਨੇ ਆਪਣੇ ਪੇਕੇ ਘਰ ਬੱਚੀ ਦੇ ਗੁੰਮ ਹੋਣ ਦੀ ਗੱਲ ਦੱਸੀ ਤੇ ਬਸ਼ੀਰਾ ਦੇ ਘਰ ਵਾਲਿਆ ਨੇ ਪੁਲਿਸ ਰਿਪੋਰਟ ਕਰਵਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਨਵ-ਜਨਮੀ ਲੜਕੀ ਲਾਸ਼ ਨੂੰ ਬਸ਼ੀਰਾ ਦੇ ਘਰ ਦੇ ਪਿੱਛੇ ਇੱਕ ਟੋਏ ਵਿੱਚ ਪ੍ਰਾਪਤ ਕੀਤੀ।

ਜਿਸ ਤੋਂ ਬਾਅਦ ਪੁਲਿਸ ਨੇ ਅਤੀਕ ਮੁਹੰਮਦ ਅਤੇ ਬੇਲਾ ਬੀਬੀ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਮੀਡੀਆ ਜਾਣਕਾਰੀ ਅਨੁਸਾਰ ਅਤੀਕ ਮੁਹੰਮਦ ਤੇ ਉਸ ਦੀ ਮਾਂ ਘਰ ਤੋਂ ਫਰਾਰ ਹਨ। ਦੱਸ ਦਈਏ ਕਿ ਇਹ ਮੀਡਿਆ ਰਿਪੋਰਟਾਂ ਅਨੁਸਾਰ ਖ਼ਬਰ ਹੈ, ਫਿਲਹਾਲ ਈ.ਟੀ.ਵੀ ਭਾਰਤ ਇਸ ਖ਼ਬਰ ਦੀ ਪੁਸ਼ਟੀ ਨਹੀ ਕਰਦਾ ਹੈ।

ਇਹ ਵੀ ਪੜੋ:- ਸੈਕਸ ਲਈ ਫ਼ੂਕ ਦਿੱਤੇ ਪਿਓ ਦੇ 17 ਲੱਖ ਰੁਪਏ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.