ਨਾਗਪੁਰ (ਮਹਾਰਾਸ਼ਟਰ) : ਨਾਗਪੁਰ ਦੇ ਇਕ ਸਰਕਾਰੀ ਮੈਡੀਕਲ ਕਾਲਜ Government Medical College of Nagpur ਦੇ 6 ਐਮਬੀਬੀਐਸ ਇੰਟਰਨਜ਼ ਨੂੰ ਇਕ ਜੂਨੀਅਰ ਵਿਦਿਆਰਥੀ ਨਾਲ ਕਥਿਤ ਤੌਰ 'ਤੇ ਰੈਗਿੰਗ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਰੈਗਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਰੈਗਿੰਗ ਕਮੇਟੀ ਦੇ ਹੁਕਮਾਂ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਰੈਗਿੰਗ ਦੇ ਆਰੋਪੀ 6 ਵਿਦਿਆਰਥੀਆਂ ਦੀ ਇੰਟਰਨਸ਼ਿਪ ਰੱਦ ਕਰ ਦਿੱਤੀ ਗਈ ਹੈ। 6 inter doctors in the case in Nagpur.
ਕਾਲਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਿੱਚ ਐਮਬੀਬੀਐਸ ਕੋਰਸ ਦੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਵੱਲੋਂ ਕੇਂਦਰੀ ਐਂਟੀ-ਰੈਗਿੰਗ ਕਮੇਟੀ ਨੂੰ ਕਥਿਤ ਰੈਗਿੰਗ ਦਾ ਇੱਕ ਵੀਡੀਓ ਭੇਜਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮੁਅੱਤਲ ਕੀਤੇ ਵਿਦਿਆਰਥੀ ਕਾਲਜ ਵਿੱਚ ਸਿਖਲਾਈ ਲੈ ਰਹੇ ਸਨ।
ਅਧਿਕਾਰੀ ਨੇ ਦੱਸਿਆ ਕਿ ਕਥਿਤ ਰੈਗਿੰਗ ਦੀ ਇਹ ਘਟਨਾ ਛੇ ਮਹੀਨੇ ਪੁਰਾਣੀ ਹੈ। ਸ਼ਿਕਾਇਤਕਰਤਾ ਨੇ ਗੁਪਤ ਤਰੀਕੇ ਨਾਲ ਘਟਨਾ ਦੀ ਵੀਡੀਓ ਬਣਾ ਲਈ ਸੀ। ਵਿਦਿਆਰਥੀ ਦੀ ਸ਼ਿਕਾਇਤ ਅਤੇ ਵੀਡੀਓ ਮਿਲਣ ਤੋਂ ਬਾਅਦ ਕੇਂਦਰੀ ਕਮੇਟੀ ਨੇ ਕਾਲਜ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਕਾਲਜ ਦੇ ਡੀਨ ਡਾ: ਰਾਜ ਗਾਜਭੀਏ ਨੇ ਆਰੋਪੀ ਵਿਦਿਆਰਥੀਆਂ ਦੀ ਸਿਖਲਾਈ ਤੁਰੰਤ ਮੁਅੱਤਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਸਟਲ ਖਾਲੀ ਕਰਨ ਦੇ ਹੁਕਮ ਵੀ ਦਿੱਤੇ ਹਨ। ਕੇਂਦਰੀ ਰੈਗਿੰਗ ਕਮੇਟੀ ਨੇ ਇਸ ਸਾਰੀ ਘਟਨਾ ਨੂੰ ਕਾਲਜ ਪ੍ਰਸ਼ਾਸਨ ਕੋਲ ਉਠਾਉਂਦਿਆਂ ਰੈਗਿੰਗ ਦੇ ਦੋਸ਼ੀ ਛੇ ਵਿਦਿਆਰਥੀਆਂ ਦੀ ਇੰਟਰਨਸ਼ਿਪ ਰੱਦ ਕਰ ਦਿੱਤੀ ਹੈ। ਮੁਲਜ਼ਮ ਵਿਦਿਆਰਥੀਆਂ ਖ਼ਿਲਾਫ਼ ਅਜਨੀ ਥਾਣੇ ਵਿੱਚ ਐਂਟੀ ਰੈਗਿੰਗ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:- ਪ੍ਰੋਫੈਸਰ ਉੱਤੇ ਵਿਦਿਆਰਥਣ ਨਾਲ ਛੇੜਛਾੜ ਦੇ ਇਲਜ਼ਾਮ, ਥਾਈਲੈਂਡ ਦੀ ਵਸਨੀਕ ਹੈ ਪੀੜਤ ਵਿਦਿਆਰਥਣ