ETV Bharat / bharat

17 ਸਾਲ ਦੀ ਕੁੜੀ ਨੇ ਯੂ-ਟਿਊਬ ਦੇਖ ਕੇ ਦਿੱਤਾ ਬੱਚੇ ਨੂੰ ਜਨਮ - ਮੱਲਾਪੁਰਮ

17 ਸਾਲਾ ਲੜਕੀ ਨੇ ਆਪਣੇ ਘਰ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕੀ ਨੇ ਯੂ-ਟਿਊਬ ਦੇਖ ਹੀ ਕੇ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਕਿ ਉਸ ਦੇ ਮਾਤਾ-ਪਿਤਾ ਨੂੰ ਵੀ ਉਸ ਦੇ ਗਰਭਵਤੀ ਹੋਣ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਪੁਲਿਸ ਨੇ ਉਸ ਦੇ 21 ਸਾਲਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

17 ਸਾਲ ਦੀ ਕੁੜੀ ਨੇ ਯੂ-ਟਿਊਬ ਦੇਖ ਕੇ ਦਿੱਤਾ ਬੱਚੇ ਨੂੰ ਜਨਮ

author img

By

Published : Oct 28, 2021, 6:29 PM IST

ਕੇਰਲਾ: ਕੇਰਲਾ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 17 ਸਾਲਾ ਲੜਕੀ ਨੇ ਆਪਣੇ ਘਰ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕੀ ਨੇ ਯੂ-ਟਿਊਬ ਦੇਖ ਹੀ ਕੇ ਬੱਚੇ ਨੂੰ ਜਨਮ ਦਿੱਤਾ ਹੈ। ਜਦੋਂ ਕਿ ਉਸ ਦੇ ਮਾਤਾ-ਪਿਤਾ ਨੂੰ ਵੀ ਉਸ ਦੇ ਗਰਭਵਤੀ ਹੋਣ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਪੁਲਿਸ ਨੇ ਉਸ ਦੇ 21 ਸਾਲਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਮਾਮਲਾ ਕੇਰਲ ਦੇ ਮੱਲਾਪੁਰਮ ਜ਼ਿਲ੍ਹੇ ਦਾ ਹੈ, ਜਿਸ ਵਿੱਚ 20 ਅਕਤੂਬਰ ਨੂੰ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਬੱਚੀ ਦੀ ਅੰਨ੍ਹੀ ਮਾਂ ਨੂੰ ਬੱਚਾ ਹੋਣ ਤੋਂ ਤਿੰਨ ਦਿਨ੍ਹਾਂ ਬਾਅਦ ਬਾਰੇ ਪਤਾ ਲੱਗਿਆ। ਬੱਚਾ ਹੋਣ ਤੋਂ ਬਾਅਦ ਲੜਕੀ ਤਿੰਨ ਦਿਨ੍ਹਾਂ ਤੱਕ ਆਪਣੇ ਕਮਰੇ ਵਿੱਚ ਹੀ ਬੰਦ ਰਹੀ। ਬੱਚਾ ਹੋਣ ਤੋਂ ਬਾਅਦ ਇਨਫੈਕਸ਼ਨ ਕਾਰਨ ਉਸ ਨੂੰ ਬੱਚੇ ਦੇ ਨਾਲ ਕਮਰੇ ਤੋਂ ਬਾਹਰ ਆਉਣਾ ਪਿਆ, ਜਿੱਥੋਂ ਮਾਂ ਅਤੇ ਬੱਚੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ।

ਗੁਆਂਢੀ ਹੀ ਨਿਕਲਿਆ ਬੱਚੇ ਦਾ ਪਿਤਾ

ਚਾਇਲਡ ਵੈਲਫੇਅਰ ਕਮੇਟੀ (CWC) ਨੇ ਇਸ ਗਰਭ ਅਵਸਥਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੀ ਦੇ 21 ਸਾਲਾ ਗੁਆਂਢੀ ਲੜਕੇ ਨੇ ਉਸ ਨੂੰ ਗਰਭਵਤੀ ਕਰ ਦਿੱਤਾ ਅਤੇ ਇਸ ਨੇ ਹੀ ਲੜਕੀ ਨੂੰ ਡਿਲੀਵਰੀ ਦੇ ਸਮੇਂ ਯੂ-ਟਿਊਬ ਦੇਖ ਕੇ ਗਰਭਨਾਲ ਕੱਟਣ ਲਈ ਕਿਹਾ ਸੀ।

ਮਾਤਾ-ਪਿਤਾ ਨੂੰ ਨਹੀਂ ਸੀ ਲੜਕੀ ਬਾਰੇ ਪਤਾ

CWC ਨੇ ਹੈਰਾਨੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਹੀ ਘਰ 'ਚ ਰਹਿੰਦਿਆਂ ਮਾਂ ਨੂੰ ਲੜਕੀ ਦੇ ਗਰਭਵਤੀ ਹੋਣ ਬਾਰੇ ਪਤਾ ਕਿਵੇਂ ਨਹੀਂ ਲੱਗਿਆ। ਪੁਲਿਸ ਨੇ ਕਿਹਾ ਕਿ ਮਾਂ ਦੇਖ ਨਹੀਂ ਸਕਦੀ ਅਤੇ ਪਿਤਾ ਸੁਰੱਖਿਆ ਗਾਰਡ ਹਨ, ਇਸ ਲਈ ਉਹ ਰਾਤ ਨੂੰ ਘਰ ਤੋਂ ਬਾਹਰ ਰਹਿੰਦੇ ਹਨ। ਮਾਂ ਸੋਚਦੀ ਰਹੀ ਕਿ ਧੀ ਆਨਲਾਈਨ ਕਲਾਸਾਂ ਵਿੱਚ ਪੜ੍ਹਨ ਲਈ ਕਮਰੇ ਦਾ ਦਰਵਾਜ਼ਾ ਬੰਦ ਰੱਖਦੀ ਹੈ। ਪੁਲਿਸ ਨੇ ਦੱਸਿਆ ਕਿ ਗੁਆਂਢ ਦੇ ਹੀ ਦੋਸ਼ੀ ਲੜਕੇ ਨੇ ਲੜਕੀ ਦੇ ਘਰ ਦੀ ਸਥਿਤੀ ਦਾ ਫਾਇਦਾ ਉਠਾਇਆ ਹੈ ਅਤੇ ਇਸ ਤਰ੍ਹਾਂ ਦਾ ਘਿਨੌਣਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਪਤੀ ਕੋਲ ਸਿਰਫ 24 ਘੰਟੇ, ਪਤਨੀ ਨੇ ਆਈ.ਵੀ.ਐਫ ਰਾਹੀਂ ਬੱਚਾ ਪੈਦਾ ਕਰਨ ਜਤਾਈ ਇੱਛਾ

ETV Bharat Logo

Copyright © 2025 Ushodaya Enterprises Pvt. Ltd., All Rights Reserved.