ਤੁਮਾਕੁਰੂ/ਕਰਨਾਟਕ: ਤੁਮਾਕੁਰੂ ਜ਼ਿਲ੍ਹੇ ਦੇ ਸ਼ਿਰਾ ਤਾਲੁਕ ਵਿੱਚ ਬਾਲੇਨਹੱਲੀ ਗੇਟ ਨੇੜੇ ਅੱਜ ਦੇਰ ਰਾਤ ਇੱਕ ਲਾਰੀ ਅਤੇ ਇੱਕ ਕਰੂਜ਼ਰ ਵਿਚਕਾਰ ਇੱਕ ਭਿਆਨਕ ਸੜਕ ਹਾਦਸਾ (Karnataka Road accident) ਵਾਪਰਿਆ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਤੁਮਕੁਰ ਦੇ ਜ਼ਿਲ੍ਹਾਂ ਸਰਕਾਰੀ ਹਸਪਤਾਲ 'ਚ ਭਰਤੀ (Lorry Cruiser accident in Tumakuru) ਕਰਵਾਇਆ ਗਿਆ ਹੈ।
ਸਾਰੇ ਮ੍ਰਿਤਕ ਰਾਏਚੂਰ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਕਰੂਜ਼ਰ ਵਿੱਚ 20 ਲੋਕ ਸਵਾਰ ਸਨ। ਇਹ ਹਾਦਸਾ ਲਾਰੀ ਅਤੇ ਕਰੂਜ਼ਰ ਦੀ ਟੱਕਰ (9 People Killed in Lorry Cruiser accident) ਕਾਰਨ ਵਾਪਰਿਆ। ਕਾਲੇਬੇਲਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਡਰੈੱਸ ਪਾ ਕੇ ਸਕੂਲ ਨਹੀਂ ਗਿਆ ਵਿਦਿਆਰਥੀ ਤਾਂ ਮੈਨੇਜਰ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ