ਚੰਡੀਗੜ੍ਹ: 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ, ਪਰ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਸੀ। ਭਾਰਤ ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਸੀ। ਦੱਸ ਦਈਏ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 21 ਤੋਪਾਂ ਦੀ ਸਲਾਮੀ ਤੋਂ ਬਾਅਦ ਭਾਰਤੀ ਰਾਸ਼ਟਰੀ ਝੰਡਾ ਲਹਿਰਾ ਕੇ ਭਾਰਤੀ ਗਣਰਾਜ ਦੇ ਜਨਮ ਦਾ ਇਤਿਹਾਸ ਐਲਾਨਿਆ ਸੀ। ਆਜ਼ਾਦੀ ਤੋਂ 894 ਦਿਨਾਂ ਬਾਅਦ ਭਾਰਤ ਇੱਕ ਆਜ਼ਾਦ ਰਾਜ ਬਣ ਗਿਆ ਸੀ।
26 ਜਨਵਰੀ 1950 ਨੂੰ ਸੰਵਿਧਾਨ ਹੋਇਆ ਸੀ ਲਾਗੂ: ਆਜ਼ਾਦੀ ਤੋਂ ਲਗਭਗ ਦੋ ਸਾਲਾਂ ਬਾਅਦ 26 ਜਨਵਰੀ 1949 ਨੂੰ ਇੰਤਜ਼ਾਰ ਖ਼ਤਮ ਹੋਇਆ ਜਦੋਂ ਸੰਵਿਧਾਨ ਸਭਾ ਨੇ ਨਵਾਂ ਸੰਵਿਧਾਨ ਤਿਆਰ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ। 2 ਸਾਲ, 11 ਮਹੀਨੇ ਅਤੇ 18 ਦਿਨਾਂ ਬਾਅਦ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ ਤੇ 26 ਜਨਵਰੀ 1950 ਨੂੰ ਦੇਸ਼ 'ਚ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਉਸ ਸਮੇਂ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਨੇ ਦੋ ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ 'ਚ ਹੱਥੀ ਸੰਵਿਧਾਨ ਲਿਖਿਆ ਸੀ। ਉਸ ਸਮੇਂ ਇਸ ਕੰਮ 'ਚ ਟਾਈਪਿੰਗ ਜਾਂ ਪ੍ਰਿੰਟਿੰਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ।
ਗਣਤੰਤਰ ਦਿਵਸ ਨਾਲ ਜੁੜੇ ਹੋਰ ਦਿਲਚਸਪ ਤੱਥ (74th Republic Day)
- ਭਾਰਤ ਦਾ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖ਼ਤੀ ਸੰਵਿਧਾਨ ਹੈ।
- ਸੰਵਿਧਾਨ ਲਈ ਲਗਭਗ ਇੱਕ ਕਰੋੜ ਰੁਪਏ ਖਰਚ ਹੋਏ ਸਨ।
- 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਬੈਠਕ ਵਿੱਚ ਡਾ.ਰਾਜਿੰਦਰ ਪ੍ਰਸਾਦ ਸਥਾਈ ਸਪੀਕਰ ਚੁਣੇ ਗਏ।
- ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਿਤ ਹੈ।
- ਭਾਰਤ ਵਿੱਚ ਦੋਹਰੀ ਨਾਗਰਿਕਤਾ ਦਾ ਕੋਈ ਪ੍ਰਬੰਧ ਨਹੀਂ ਹੈ।
- ਸੂਬੇ ਦਾ ਆਪਣਾ ਕੋਈ ਸੰਵਿਧਾਨ ਨਹੀਂ ਹੁੰਦਾ।
- ਭਾਰਤ ਦਾ ਕੋਈ ਅਧਿਕਾਰਤ ਧਰਮ ਨਹੀਂ ਹੈ।
- 1976 ਦੀ 42 ਵੀਂ ਸੋਧ ਨੇ ਪ੍ਰਸਿੱਧੀ ਸ਼ਬਦ ਨੂੰ ਧਰਮ ਨਿਰਪੱਖਤਾ ਨਾਲ ਜੋੜ ਦਿੱਤਾ।
- 1950 ਤੋਂ 1954 ਤੱਕ ਗਣਤੰਤਰ ਦਿਵਸ ਦੇ ਜਸ਼ਨ ਰਾਜਪੱਥ 'ਤੇ ਨਹੀਂ ਸਗੋਂ ਵੱਖ-ਵੱਖ ਥਾਵਾਂ 'ਤੇ ਹੋਏ ਸਨ। ਇਨ੍ਹਾਂ ਥਾਵਾਂ 'ਚ ਇਰਵਿਨ ਸਟੇਡੀਅਮ, ਕਿੰਗਸਵੇ, ਲਾਲ ਕਿਲ੍ਹਾ ਅਤੇ ਰਾਮਲੀਲਾ ਮੈਦਾਨ ਸ਼ਾਮਲ ਹਨ।
- ਅਸਲ ਸੰਵਿਧਾਨ ਵਿੱਚ 395 ਲੇਖ ਸਨ। ਇਸ ਨੂੰ 22 ਹਿੱਸਿਆਂ ਵਿੱਚ ਵੰਡਿਆ ਗਿਆ ਸੀ।
- ਇਸ ਦੇ 8 ਅਨੁਸੂਚੀਆਂ ਸ਼ਾਮਲ ਸਨ। ਇਸ ਸਮੇਂ ਸੰਵਿਧਾਨ ਵਿੱਚ 465 ਲੇਖ ਅਤੇ 12 ਸੂਚੀਆਂ ਸ਼ਾਮਲ ਹਨ, ਜਿਨ੍ਹਾਂ ਨੂੰ 22 ਹਿੱਸਿਆ 'ਚ ਵੰਡਿਆ ਗਿਆ ਹੈ।
- ਗਣਤੰਤਰ ਦਿਵਸ 'ਤੇ ਦੇਸ਼ ਦੇ ਬਹਾਦਰ ਸਿਪਾਹੀਆਂ ਨੂੰ ਵੀਰ ਚੱਕਰ, ਪਰਮਵੀਰ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ ਅਤੇ ਅਸ਼ੋਕਾ ਚੱਕਰ ਨਾਲ ਸਨਮਾਨਤ ਕੀਤਾ ਜਾਂਦਾ ਹੈ।
ਰਾਸ਼ਟਰਪਤੀ ਗਣਤੰਤਰ ਦਿਵਸ 'ਤੇ ਦੇਸ਼ ਨੂੰ ਸੰਬੋਧਿਤ ਕਰਦੇ ਹਨ। - ਨਵੀਂ ਦਿੱਲੀ ਦੇ ਵਿਜੇ ਚੌਂਕ ਵਿਖੇ ਬੀਟਿੰਗ ਰੀਟਰੀਟ ਦਾ ਆਯੋਜਨ ਕੀਤਾ ਗਿਆ।
- ਇਸ ਸਮੇਂ ਦੌਰਾਨ ਤਿੰਨੋਂ ਫੌਜਾਂ ਵਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
- ਬੀਟਿੰਗ ਰੀਟਰੀਟ ਦੀ ਸਮਾਪਤੀ ਦੇ ਆਖੀਰ 'ਚ ਵਿਸ਼ੇਸ਼ ਅੰਗ੍ਰੇਜ਼ੀ ਧੁਨ " ਅਬਾਇਡ ਵਿੱਦ ਮੀ " ਵਜਾਈ ਜਾਂਦੀ ਹੈ।
- ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਇਹ ਧੁਨ ਬੇਹੱਦ ਪਸੰਦ ਆਈ ਸੀ।
- ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਗਣਤੰਤਰ ਦਿਵਸ ਮੌਕੇ ਅਮਰ ਜਵਾਨ ਜੋਤੀ ਦੀ ਸਥਾਪਨਾ ਵੀ ਕੀਤੀ ਗਈ ਸੀ।
- ਹਿੰਦੀ ਨੂੰ 26 ਜਨਵਰੀ 1965 ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ।
ਇਹ ਵੀ ਪੜੋ: 1950 ਤੋਂ 2020 ਤੱਕ ਗਣਤੰਤਰ ਦਿਵਸ ਮੌਕੇ ਭਾਰਤ ਦੇ ਵਿਦੇਸ਼ੀ ਮਹਿਮਾਨਾਂ ਦੀ ਸੂਚੀ