ETV Bharat / bharat

74th Republic Day 2023 : ਭਾਰਤ ਵਾਸੀ ਮਨਾ ਰਹੇ ਗਣਤੰਤਰ ਦਿਵਸ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, PM ਮੋਦੀ ਸਣੇ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਟਵੀਟ

Republic Day 2023 : ਗਣਤੰਤਰ ਦਿਵਸ ਦੀ ਪਰੇਡ ਸਾਢੇ ਦੱਸ ਵਜੇ ਸ਼ੁਰੂ ਹੋਵੇਗੀ। ਦੇਸ਼ ਦੀ ਫੌਜ ਸ਼ਕਤੀ ਅਤੇ ਸੰਸਕ੍ਰਿਤੀ ਵਿਭੰਨਤਾ ਦਾ ਅਨੋਖਾ ਮਿਸ਼ਰਨ ਹੋਵੇਗਾ, ਜੋ ਭਾਰਤ ਦੇਸ਼ ਦੀ ਅਨੋਖੀ ਦਿੱਖ ਪੇਸ਼ ਕਰੇਗੀ। ਇਸ ਮੌਕੇ ਪੀਐਮ ਨਰਿੰਦਰ ਮੋਦੀ ਸਣੇ ਕਈ ਦਿੱਗਜ ਨੇਤਾਵਾਂ ਨੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਦੇਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਹੋਰ ਨੇਤਾਵਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਸਖ਼ਤ ਨਿੰਦਾ ਕੀਤੀ।

Republic Day 2023, Repubic day celebrate in india,74th Republic Day 2023
Republic Day
author img

By

Published : Jan 26, 2023, 7:28 AM IST

Updated : Jan 26, 2023, 9:47 AM IST

ਹੈਦਰਾਬਾਦ ਡੈਸਕ: ਸਾਲ 2023, 74ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਦੇਸ਼ ਦੀ ਫੌਜੀ ਸ਼ਕਤੀ, ਸੱਭਿਆਚਾਰਕ ਵਿਭਿੰਨਤਾ ਅਤੇ ਕਈ ਹੋਰ ਵਿਲੱਖਣ ਪਹਿਲਕਦਮੀਆਂ ਦੇਖਣ ਨੂੰ ਮਿਲਣਗੀਆਂ। ਪਿਛਲੇ ਸਾਲ ਦੇਸ਼ ਭਰ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ 'ਆਜ਼ਾਦੀ ਦੇ ਅੰਮ੍ਰਿਤ ਮਹੋਤਸਵ' ਵਜੋਂ ਮਨਾਇਆ ਗਿਆ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਲਪਨਾ ਕੀਤੀ ਗਈ ਸੀ, ਇਸ ਸਾਲ ਦੇ ਜਸ਼ਨ ਉਤਸ਼ਾਹ, ਦੇਸ਼ ਭਗਤੀ ਦੇ ਜਜ਼ਬੇ ਅਤੇ 'ਜਨਤਕ ਭਾਗੀਦਾਰੀ' 'ਤੇ ਕੇਂਦਰਿਤ ਹੋਣਗੇ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ 26 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਡਿਊਟੀ ਮਾਰਗ ਤੋਂ 74ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਪਰੇਡ ਦੀ ਸਲਾਮੀ ਲਵੇਗੀ। ਇਸ ਦੇ ਨਾਲ ਹੀ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਪਰੇਡ 'ਚ ਮੁੱਖ ਮਹਿਮਾਨ ਹੋਣਗੇ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਦੇਸ਼ ਨੂੰ ਸੰਬੋਧਨ: 74ਵੇਂ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ, "ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤ ਵਾਸੀਆਂ ਨੂੰ ਮੈਂ ਦਿਲੋਂ ਵਧਾਈਆਂ ਦਿੰਦਾ ਹਾਂ। ਸੰਵਿਧਾਨ ਲਾਗੂ ਹੋਣ ਦੇ ਦਿਨ ਤੋਂ ਲੈ ਕੇ ਅੱਜ ਤੱਕ ਦੀ ਸਾਡੀ ਯਾਤਰਾ ਸ਼ਾਨਦਾਰ ਰਹੀ ਹੈ ਅਤੇ ਕਈ ਹੋਰ ਦੇਸ਼ਾਂ ਨੂੰ ਪ੍ਰੇਰਿਤ ਕੀਤਾ ਹੈ। ਹਰ ਨਾਗਰਿਕ ਭਾਰਤ ਦੀ ਸ਼ਾਨ ਗਾਥਾ 'ਤੇ ਮਾਣ ਮਹਿਸੂਸ ਕਰਦਾ ਹੈ। ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ, ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਮਿਲ ਕੇ ਜੋ ਪ੍ਰਾਪਤ ਕੀਤਾ ਹੈ ਉਸ ਦਾ ਜਸ਼ਨ ਮਨਾਉਂਦੇ ਹਾਂ।"

PM ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ ਸੰਦੇਸ਼ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆ ਲਿਖਿਆ ਕਿ "ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਵਾਰ ਇਹ ਮੌਕਾ ਇਸ ਲਈ ਵੀ ਖਾਸ ਹੈ ਕਿਉਂਕਿ ਅਸੀਂ ਇਸ ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਮਨਾ ਰਹੇ ਹਾਂ। ਅਸੀਂ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੁੰਦੇ ਹਾਂ।"

  • गणतंत्र दिवस की ढेर सारी शुभकामनाएं। इस बार का यह अवसर इसलिए भी विशेष है, क्योंकि इसे हम आजादी के अमृत महोत्सव के दौरान मना रहे हैं। देश के महान स्वतंत्रता सेनानियों के सपनों को साकार करने के लिए हम एकजुट होकर आगे बढ़ें, यही कामना है।

    Happy Republic Day to all fellow Indians!

    — Narendra Modi (@narendramodi) January 26, 2023 " class="align-text-top noRightClick twitterSection" data=" ">

ਪੰਜਾਬ ਦੇ ਸੀਐਮ ਮਾਨ ਨੇ ਦਿੱਤੀ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੀ ਵਧਾਈ: ਅੱਜ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਦੇ 74ਵੇਂ RepublicDay ਦੀਆਂ ਵਧਾਈਆਂ। ਸਾਡਾ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਹੱਕ-ਹਕੂਕਾਂ ਦੀ ਰਾਖੀ ਕਰਦਾ ਹੈ। ਪਰਮਾਤਮਾ ਕਰੇ ਸੰਵਿਧਾਨ ਦੀ ਮਰਿਆਦਾ ਇਸੇ ਤਰ੍ਹਾਂ ਕਾਇਮ ਰਹੇ। ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ।"

  • ਦੁਨੀਆ ਦੇ ਵੱਡੇ ਲੋਕਤੰਤਰਾਂ ‘ਚ ਸ਼ੁਮਾਰ ਸਾਡਾ ਭਾਰਤ…
    ਅੱਜ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਦੇ 74ਵੇਂ #RepublicDay ਦੀਆਂ ਵਧਾਈਆਂ…

    ਸਾਡਾ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਹੱਕ-ਹਕੂਕਾਂ ਦੀ ਰਾਖੀ ਕਰਦਾ ਹੈ…ਪਰਮਾਤਮਾ ਕਰੇ ਸੰਵਿਧਾਨ ਦੀ ਮਰਿਆਦਾ ਇਸੇ ਤਰ੍ਹਾਂ ਕਾਇਮ ਰਹੇ…ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ pic.twitter.com/ucvxOzMLVd

    — Bhagwant Mann (@BhagwantMann) January 26, 2023 " class="align-text-top noRightClick twitterSection" data=" ">
  • ਬਸੰਤ ਪੰਚਮੀ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ…

    ਆਓ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਵਰਜੋ…ਧਾਗੇ ਵਾਲੀਆਂ ਡੋਰਾਂ ਨਾਲ ਹੀ ਪਤੰਗ ਉਡਾਓ…ਚਾਈਨਾ ਡੋਰ ਖਿਲਾਫ਼ ਪ੍ਰਸ਼ਾਸਨ ਦਾ ਸਾਥ ਦਿਓ…ਆਪਾਂ ਖੁਸ਼ੀਆਂ ਵੰਡਣੀਆਂ ਤੇ ਵਧਾਉਣੀਆਂ ਨੇ…ਨਾ ਕਿ ਕਿਸੇ ਦੀ ਖੁਸ਼ੀ ਘਟਾਉਣੀ ਹੈ… pic.twitter.com/P9vErxnojR

ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦਿਆ ਸੀਐ ਮਾਨ ਨੇ ਟਵੀਟ ਕੀਤਾ ਕਿ "ਬਸੰਤ ਪੰਚਮੀ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ। ਆਓ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਵਰਜੋ। ਧਾਗੇ ਵਾਲੀਆਂ ਡੋਰਾਂ ਨਾਲ ਹੀ ਪਤੰਗ ਉਡਾਓ। ਚਾਈਨਾ ਡੋਰ ਖਿਲਾਫ਼ ਪ੍ਰਸ਼ਾਸਨ ਦਾ ਸਾਥ ਦਿਓ। ਆਪਾਂ ਖੁਸ਼ੀਆਂ ਵੰਡਣੀਆਂ ਤੇ ਵਧਾਉਣੀਆਂ ਨੇ…ਨਾ ਕਿ ਕਿਸੇ ਦੀ ਖੁਸ਼ੀ ਘਟਾਉਣੀ ਹੈ।"

  • 26Jan ਦੀ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਾ ਦੇਕੇ ਬੀਜੇਪੀ ਸਰਕਾਰ ਨੇ ਪੰਜਾਬ ਤੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ https://t.co/yh45aTiEon

    — Bhagwant Mann (@BhagwantMann) January 25, 2023 " class="align-text-top noRightClick twitterSection" data=" ">

ਪੰਜਾਬ ਦੀ ਝਾਕੀ ਨੂੰ ਪਰੇਡ 'ਚ ਸ਼ਾਮਲ ਨਾ ਕਰਨ ਦੇ ਫੈਸਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਪੰਜਾਬੀਆਂ ਦਾ 90 ਫੀਸਦੀ ਯੋਗਦਾਨ ਰਿਹਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਝਾਂਕੀ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਮੈਂ ਕੇਂਦਰ ਦੇ ਇਸ ਫੈਸਲੇ ਦੀ ਡੂੰਘੇ ਅਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਤੇ ਬਿਲਕੁਲ ਵੀ ਸਿਆਸਤ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ : Republic Day 2023 : ਜਾਣੋ ਕਿਵੇਂ ਬਣਿਆ ਭਾਰਤੀ ਸੰਵਿਧਾਨ, ਪੰਜਾਬ ਅਤੇ ਹਰਿਆਣਾ ਨੇ ਵੀ ਨਿਭਾਇਆ ਸੀ ਅਹਿਮ ਰੋਲ

Last Updated : Jan 26, 2023, 9:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.