ETV Bharat / bharat

Union Budget 2022: ਨੌਜਵਾਨਾਂ ਲਈ ਬਜਟ 'ਚ ਵੱਡਾ ਐਲਾਨ, 60 ਲੱਖ ਨਵੀਆਂ ਨੌਕਰੀਆਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸੰਸਦ 'ਚ ਕੇਂਦਰੀ ਬਜਟ 2022 ਪੇਸ਼ ਕੀਤਾ। ਬਜਟ 'ਚ ਨੌਜਵਾਨਾਂ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 60 ਲੱਖ ਨਵੀਆਂ ਨੌਕਰੀਆਂ ਦਾ ਐਲਾਨ ਕੀਤਾ ਹੈ।

Youths In Budget 2022, 60 Lakh Jobs will Produce
60 ਲੱਖ ਨਵੀਆਂ ਨੌਕਰੀਆਂ
author img

By

Published : Feb 2, 2022, 8:40 AM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸੰਸਦ 'ਚ ਕੇਂਦਰੀ ਬਜਟ 2022 ਪੇਸ਼ ਕੀਤਾ ਹੈ। ਇਸ ਦੌਰਾਨ ਸੀਤਾਰਮਨ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਤਹਿਤ 16 ਲੱਖ ਨੌਕਰੀਆਂ ਆਉਣਗੀਆਂ, ਜਦਕਿ ਮੇਕ ਇਨ ਇੰਡੀਆ ਤਹਿਤ 60 ਲੱਖ ਨੌਕਰੀਆਂ ਆਉਣਗੀਆਂ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਅਰ 2-3 ਸ਼ਹਿਰਾਂ ਦੇ ਵਿਕਾਸ ਲਈ ਕੰਮ ਚੱਲ ਰਿਹਾ ਹੈ। 2047 ਤੱਕ ਦੇਸ਼ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹੇਗੀ। EVs ਲਈ ਬੈਟਰੀ ਸਵੈਪਿੰਗ ਨੀਤੀ ਲਿਆਂਦੀ ਜਾਵੇਗੀ। ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਬੈਟਰੀਆਂ ਲਈ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰੇਗਾ। ਕਾਰੋਬਾਰ ਕਰਨ ਵਿੱਚ ਅਸਾਨੀ ਲਈ ਕਾਗਜ਼ ਰਹਿਤ ਈ-ਬਿੱਲ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਮੰਤਰਾਲਿਆਂ ਦੇ ਵੈਂਡਰਾਂ ਲਈ ਈ-ਬਿੱਲ ਲਿਆਂਦਾ ਗਿਆ ਹੈ।

ਕੇਂਦਰੀ ਬਜਟ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਦਾ ਬਲੂ ਪ੍ਰਿੰਟ ਹੈ। ਕੌਮੀ ਰਾਜ ਮਾਰਗ ਦਾ 2022-23 ਵਿੱਚ 25, 000 ਕਿਲੋਮੀਟਰ ਵਿਸਤਾਰ ਕੀਤਾ ਜਾਵੇਗਾ। ਇਸ ਇਲਾਵਾ ਹੋਰ ਵੀ ਕਈ ਤਕਨੀਕੀ ਪੱਧਰ ਉੱਤੇ ਵਿਕਾਸ ਦਰ ਨੂੰ ਉੱਚਾ ਚੁੱਕਣ ਦੇ ਐਲਾਨ ਇਸ ਵਾਰ ਦੇ ਬਜਟ ਵਿੱਚ ਕੀਤੇ ਗਏ ਹਨ।

ਇਹ ਵੀ ਪੜ੍ਹੋ: Union Budget 2022: ਵਿਦਿਆਰਥਾਈਆਂ ਅਤੇ ਨੌਜਵਾਨਾਂ ਦੇ ਲਈ ਕੀ ਕੁਝ ਰਿਹਾ ਖ਼ਾਸ ?

ETV Bharat Logo

Copyright © 2024 Ushodaya Enterprises Pvt. Ltd., All Rights Reserved.