ETV Bharat / bharat

ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ - ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ

ਅਮੇਠੀ ’ਚ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਦੇਰ ਰਾਤ ਟਰੱਕ ਅਤੇ ਬੋਲੈਰੋ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ 6 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਬੈਲੇਰੋ ਚ ਸਵਾਰ ਵਿਅਕਤੀ ਬਾਰਾਤ 'ਚ ਜਾ ਰਹੇ ਸੀ।

ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ
ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ
author img

By

Published : Apr 18, 2022, 2:01 PM IST

Updated : Apr 18, 2022, 2:27 PM IST

ਅਮੇਠੀ: ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਟਰੱਕ ਅਤੇ ਬੋਲੈਰੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਬੋਲੋਰੋ 'ਤੇ ਸਵਾਰ ਸਾਰੇ ਲੋਕ ਬਾਰਾਤ 'ਚ ਜਾ ਰਹੇ ਸੀ। ਸੂਚਨਾ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ 'ਚ ਮੌਕੇ 'ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਕਾਰਜ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਚਾਰ ਲੋਕ ਜ਼ਖਮੀ ਹੋ ਗਏ ਹਨ।

ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ

ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੌਰੀਗੰਜ ਇਲਾਕੇ 'ਚ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਅਤੇ ਹਾਦਸੇ ਦੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਅਤੇ ਮਦਦ ਪ੍ਰਦਾਨ ਕਰਨ।

ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ
ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ
ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ
ਅਮੇਠੀ ’ਚ ਟਰੱਕ ਅਤੇ ਬੋਲੈਰੋ ਦੀ ਭਿਆਨਕ ਟੱਕਰ

ਦੱਸ ਦਈਏ ਕਿ ਇਹ ਘਟਨਾ ਗੌਰੀਗੰਜ ਕੋਤਵਾਲੀ ਇਲਾਕੇ ਦੇ ਬਾਬੂਗੰਜ ਸਾਗਰਾ ਨੇੜੇ ਵਾਪਰੀ। ਐਤਵਾਰ ਦੇਰ ਰਾਤ ਟਰੱਕ ਅਤੇ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਬੋਲੈਰੋ ਪਲਟ ਗਈ। ਉਸ ’ਚ ਸਵਾਰ 10 ਲੋਕਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਜ਼ਿਲਾ ਹਸਪਤਾਲ 'ਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਚਾਰ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਮੁਕੇਸ਼, ਅਨੁਜ, ਅਨਿਲ ਅਤੇ ਲਵਕੁਸ਼ ਸ਼ਾਮਲ ਹਨ।

ਚੰਦਰਿਕਾ ਵਾਸੀ ਪੂਰੀ ਗਣੇਸ਼ਲਾਲ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਦੇਰ ਰਾਤ ਉਸ ਦਾ ਲੜਕਾ ਅਨਿਲ ਆਪਣੇ ਸਹੁਰੇ ਨਾਲ ਬੋਲੈਰੋ 'ਚ ਬਾਰਾਤ ’ਚ ਜਾ ਰਿਹਾ ਸੀ। ਰਸਤੇ ਵਿੱਚ ਮੌਨੀ ਬਾਬਾ ਆਸ਼ਰਮ ਨੇੜੇ ਜੈਸ ਵਾਲੇ ਪਾਸਿਓਂ ਆ ਰਹੇ ਟਰੱਕ ਚਾਲਕ ਨੇ ਸਾਹਮਣਿਓਂ ਆ ਰਹੀ ਬੋਲੈਰੋ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਉਸ ਦਾ ਪੁੱਤਰ ਅਨਿਲ ਜ਼ਖ਼ਮੀ ਹੋ ਗਿਆ। ਕੱਲੂ, ਰਾਮਬਰਨ ਅਤੇ ਉਸ ਦੇ ਲੜਕੇ ਕ੍ਰਿਸ਼ਨ ਕੁਮਾਰ ਸਿੰਘ ਆਦਿ 6 ਵਿਅਕਤੀਆਂ ਦੀ ਮੌਤ ਹੋ ਗਈ। ਲਵਕੁਸ਼, ਮੁਕੇਸ਼ ਅਤੇ ਅਨੁਜ ਗੰਭੀਰ ਜ਼ਖਮੀ ਹੋ ਗਏ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਟਰੌਮਾ ਸੈਂਟਰ ਲਖਨਊ ਰੈਫਰ ਕਰ ਦਿੱਤਾ। ਮਰਨ ਵਾਲਿਆਂ ਵਿਚ ਚਾਰ ਲੋਕ ਅਮੇਠੀ ਕੋਤਵਾਲੀ ਖੇਤਰ ਦੇ ਗੁੰਗਵਾਚ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ ਇਹ ਲੋਕ ਨਾਸੀਰਾ ਤੋਂ ਬਾਅਦ ਬਾਰਾਤ ਵਿੱਚ ਥਾਣਾ ਖੇਤਰ ਤੋਂ ਬੋਲੋਰੋ ਚ ਬਾਰਾਤ ਚ ਜਾ ਰਹੇ ਸੀ। ਬਾਬੂਗੰਜ ਸਾਗਰਾ ਨੇੜੇ ਇੱਕ ਟਰੱਕ ਨਾਲ ਬੋਲੋਰੋ ਦੀ ਟੱਕਰ ਹੋ ਗਈ। ਇਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜੋ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, SC ਨੇ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ

Last Updated : Apr 18, 2022, 2:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.