ਰਾਜਸਥਾਨ:ਰਾਜਸਥਾਨ ਦੇ ਬੀਕਾਨੇਰ ਵਿੱਚ ਦੂਜੇ ਦਿਨ ਵੀ ਭੂਚਾਲ ਆਇਆ ਹੈ। ਬੀਕਾਨੇਰ ਵਿੱਚ ਅੱਜ ਸਵੇਰੇ 7:42 ਵਜੇ ਭੂਚਾਲ ਆਇਆ। ਜਿਸਦਾ ਰਿਕਟਰ ਪੈਮਾਨੇ ਤੇ 4.8 ਮਾਪਿਆ ਗਿਆ।ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਦੱਸਿਆ ਕਿ ਅੱਜ ਸਵੇਰੇ 7:42 ਵਜੇ ਰਿਕਟਰ ਪੈਮਾਨੇ ਤੇ 4.8 ਮਾਪ ਦਾ ਭੂਚਾਲ ਰਾਜਸਥਾਨ ਦੇ ਬੀਕਾਨੇਰ ਵਿੱਚ ਆਇਆ।
-
An earthquake of magnitude 4.8 on the Richter scale occurred hit Bikaner, Rajasthan at 7:42 am today: National Center for Seismology
— ANI (@ANI) July 22, 2021 " class="align-text-top noRightClick twitterSection" data="
">An earthquake of magnitude 4.8 on the Richter scale occurred hit Bikaner, Rajasthan at 7:42 am today: National Center for Seismology
— ANI (@ANI) July 22, 2021An earthquake of magnitude 4.8 on the Richter scale occurred hit Bikaner, Rajasthan at 7:42 am today: National Center for Seismology
— ANI (@ANI) July 22, 2021
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਹਾਲਾਂਕਿ, ਇਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।ਅਤੇ ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਦੱਸਿਆ ਸੀ ਕਿ, ਬੁੱਧਵਾਰ ਸਵੇਰੇ 5:24 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਮਾਪੀ ਗਈ।
ਭੂਚਾਲ ਦਾ ਕੇਂਦਰ ਧਰਤੀ ਤੋਂ 110 ਕਿਲੋਮੀਟਰ ਦੀ ਡੂੰਘਾਈ ਤੇ ਸੀ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਸ ਸਮੇਂ ਦੌਰਾਨ ਬਹੁਤੇ ਲੋਕ ਸੁੱਤੇ ਹੋਏ ਸਨ। ਇਸ ਲਈ ਕਿਸੇ ਵੀ ਤਰ੍ਹਾਂ ਦੇ ਹਫੜਾ-ਦਫੜੀ ਦਾ ਮਾਹੌਲ ਨਹੀਂ ਸੀ। ਭੂਚਾਲ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ :Farmers Protest: ਪਾਰਲੀਮੈਂਟ ਘੇਰਨ ਲਈ ਮਾਨਸਾ ਤੋਂ ਕਿਸਾਨਾਂ ਦੀ ਦਿੱਲੀ ਕੂਚ