ਭੁਵਨੇਸ਼ਵਰ: ਉੜੀਸਾ-ਛੱਤੀਸਗੜ੍ਹ ਸਰਹੱਦ 'ਤੇ ਨੁਪਾਡਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਨਕਸਲੀ ਹਮਲੇ 'ਚ ਸੀਆਰਪੀਐੱਫ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਕ ਸੀ.ਆਰ.ਪੀ.ਐੱਫ. ਦੇ ਜਵਾਨ ਰੋਡ ਓਪਨਿੰਗ ਪਾਰਟੀ 'ਚ ਸ਼ਾਮਲ ਹੋਣ ਲਈ ਭਿਸਦਾਨੀ ਇਲਾਕੇ 'ਚ ਪਹੁੰਚੇ ਸਨ, ਇਸ ਦੌਰਾਨ ਨਕਸਲੀਆਂ ਨੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਸ਼ਹੀਦਾਂ ਵਿੱਚ ਸੀਆਰਪੀਐਫ ਦਾ ਇੱਕ ਕਾਂਸਟੇਬਲ ਅਤੇ ਦੋ ਸਹਾਇਕ ਸਬ-ਇੰਸਪੈਕਟਰ ਪੱਧਰ ਦੇ ਜਵਾਨ ਸ਼ਾਮਲ ਹਨ।
ਅਧਿਕਾਰੀਆਂ ਨੇ ਸ਼ੁਰੂਆਤੀ ਸੂਚਨਾ ਦੇ ਆਧਾਰ 'ਤੇ ਦੱਸਿਆ ਕਿ ਮਾਓਵਾਦੀਆਂ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਸੜਕ ਨੂੰ ਖੋਲ੍ਹਣ ਦੇ ਕੰਮ 'ਚ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮਾਓਵਾਦੀਆਂ ਨੇ ਸੀਆਰਪੀਐਫ ਜਵਾਨਾਂ 'ਤੇ ਹਮਲਾ ਕਰਨ ਲਈ ਗ੍ਰੇਨੇਡ ਲਾਂਚਰ ਦੀ ਵਰਤੋਂ ਕੀਤੀ। ਸ਼ਹੀਦ ਹੋਏ ਜਵਾਨਾਂ ਵਿੱਚ ਉੱਤਰ ਪ੍ਰਦੇਸ਼ ਦੇ ਏਐਸਆਈ ਸ਼ਿਸ਼ੂਪਾਲ ਸਿੰਘ, ਹਰਿਆਣਾ ਦੇ ਏਐਸਆਈ ਸ਼ਿਵਲਾਲ ਅਤੇ ਕਾਂਸਟੇਬਲ ਧਰਮਿੰਦਰ ਸਿੰਘ ਸ਼ਾਮਲ ਹਨ।
ਉੜੀਸਾ-ਛੱਤੀਸਗੜ੍ਹ ਸਰਹੱਦ 'ਤੇ ਨੁਆਪਾੜਾ ਜ਼ਿਲੇ 'ਚ ਸੀਆਰਪੀਐੱਫ 19 ਬਟਾਲੀਅਨ ਦੇ ਜਵਾਨ ਮੰਗਲਵਾਰ ਨੂੰ ਸੜਕ ਖੋਲ੍ਹਣ ਲਈ ਨਿਕਲੇ ਸਨ। ਇਸ ਦੌਰਾਨ ਘਾਤਕ ਨਕਸਲੀਆਂ ਨੇ ਜਵਾਨਾਂ 'ਤੇ ਅਚਾਨਕ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਪਹਿਲਾਂ ਕਿ ਜਵਾਨ ਮੋਰਚਾ ਸੰਭਾਲਦੇ, ਏਐਸਆਈ ਸ਼ਿਸ਼ੂਪਾਲ ਸਿੰਘ, ਏਐਸਆਈ ਸ਼ਿਵਲਾਲ ਅਤੇ ਕਾਂਸਟੇਬਲ ਧਰਮਿੰਦਰ ਕੁਮਾਰ ਸਿੰਘ ਸ਼ਹੀਦ ਹੋ ਗਏ।
ਇਸ ਦੇ ਨਾਲ ਹੀ ਹੋਰ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਅਤੇ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿੱਤਾ। ਇਸ ਤੋਂ ਬਾਅਦ ਨਕਸਲੀ ਫ਼ਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਫੋਰਸ ਅਜੇ ਵੀ ਨਕਸਲੀਆਂ ਦਾ ਪਿੱਛਾ ਕਰ ਰਹੀ ਹੈ।
ਇਹ ਵੀ ਪੜੋ:- ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ, ਕਸ਼ਮੀਰ 'ਚ ਹੁਣ ਤੱਕ 32 ਵਿਦੇਸ਼ੀਆਂ ਸਮੇਤ 118 ਅੱਤਵਾਦੀ ਢੇਰ