ਜੰਮੂ ਕਸ਼ਮੀਰ: ਐਲਓਸੀ ਨੇੜੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਫੌਜ ਅਤੇ ਪੁਲਿਸ ਨੇ ਐਤਵਾਰ ਨੂੰ ਜੰਮੂ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਡਰੋਨ ਤੋਂ ਡਿੱਗੇ ਹਥਿਆਰਾਂ ਦੇ ਦੋ ਪੈਕੇਟ ਅਤੇ ਨਕਦੀ ਜ਼ਬਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨੀ ਡਰੋਨਾਂ ਦੁਆਰਾ ਵਿਨਾਸ਼ਕਾਰੀ ਗਤੀਵਿਧੀਆਂ ਨਾਲ ਸਬੰਧਤ ਪੈਕਟ ਸੁੱਟੇ ਗਏ ਸਨ ਜੋ ਸਵੇਰੇ 8 ਵਜੇ ਦੇ ਕਰੀਬ ਖੌਰ ਖੇਤਰ ਦੇ ਪਿੰਡ ਚੰਨੀ ਦੀਵਾਨੋ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਪਏ ਦੇਖੇ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਨੇ ਤੁਰੰਤ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਉਨ੍ਹਾਂ ਪੈਕਟਾਂ ਨੂੰ ਖੋਲ੍ਹਿਆ ਗਿਆ, ਜਿਨ੍ਹਾਂ ਤੋਂ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬਰਾਮਦਗੀ ਵਿੱਚ ਇੱਕ 9 ਐਮਐਮ ਇਟਾਲੀਅਨ ਪਿਸਤੌਲ, ਤਿੰਨ ਮੈਗਜ਼ੀਨ, 30 ਕਾਰਤੂਸ, ਤਿੰਨ ਆਈ.ਈ.ਡੀ., ਤਿੰਨ ਆਈ.ਈ.ਡੀ. ਬੈਟਰੀਆਂ, ਇੱਕ ਹੈਂਡ ਗਰਨੇਡ ਅਤੇ 35,000 ਰੁਪਏ ਦੀ ਨਕਦੀ ਸ਼ਾਮਿਲ ਹੈ।
- ਵੱਧਦੇ ਪ੍ਰਦੂਸ਼ਣ ਕਾਰਨ ਦਿੱਲੀ NCR 'ਚ ਫਿਰ ਤੋਂ ਲਾਗੂ ਹੋ ਸਕਦੀ ਹੈ Grap 4 ਪਾਬੰਦੀਆਂ, ਵਾਤਾਵਰਨ ਮੰਤਰੀ ਨੇ ਆਖੀ ਇਹ ਗੱਲ
- Terror Atack Jammu Kashmir : ਨਮਾਜ਼ ਅਦਾ ਕਰ ਰਹੇ ਸੇਵਾਮੁਕਤ ਪੁਲਿਸ ਅਧਿਕਾਰੀ ਨੂੰ ਅੱਤਵਾਦੀਆਂ ਨੇ ਬਾਰਾਮੂਲਾ 'ਚ ਮਾਰੀ ਗੋਲੀ, ਹੋਈ ਮੌਤ
- Attack On Merchant Ship: ਭਾਰਤੀ ਸਮੁੰਦਰੀ ਤੱਟ 'ਤੇ ਵਪਾਰੀ ਜਹਾਜ਼ 'ਤੇ ਡਰੋਨ ਹਮਲੇ ਦੀ ਜਾਂਚ ਕਰ ਰਹੀ ਨੇਵੀ: ਅਧਿਕਾਰੀ
ਇਹ ਬਰਾਮਦਗੀ ਫੌਜ ਦੇ ਜਵਾਨਾਂ ਨੇ ਅਖਨੂਰ ਸੈਕਟਰ ਵਿੱਚ ਇੱਕ ਅੱਤਵਾਦੀ ਨੂੰ ਮਾਰਨ ਦੇ ਇੱਕ ਦਿਨ ਬਾਅਦ ਕੀਤੀ ਹੈ। ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅੱਤਵਾਦੀ ਨੂੰ ਮਾਰ ਦਿੱਤਾ ਸੀ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਸੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।