ਨਵੀਂ ਦਿੱਲੀ: ਅਪ੍ਰੈਲ ਦੇ ਪਹਿਲੇ ਹੀ ਦਿਨ ਗਾਹਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅੱਜ LPG ਸਿਲੰਡਰ (LPG cylinder) ਦੀ ਕੀਮਤ 'ਚ 250 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ (COMMERCIAL COOKING GAS LPG PRICE HIKED) ਵਿੱਚ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦਾ ਐਲਪੀਜੀ ਸਿਲੰਡਰ ਹੁਣ 2253 ਰੁਪਏ ਦਾ ਹੋ ਗਿਆ ਹੈ।
ਇਹ ਵੀ ਪੜੋ: ਸਫ਼ਰ ਕਰਨਾ ਹੋਇਆ ਹੋਰ ਵੀ ਮਹਿੰਗਾ, ਅੱਧੀ ਰਾਤ ਤੋਂ ਲਾਗੂ ਹੋਏ ਵਧੇ ਹੋਏ ਟੋਲ
-
19 kg commercial cooking gas LPG price hiked by Rs 250 per cylinder. It will now cost Rs 2253 effective from today. No increase in the prices of domestic gas cylinders. pic.twitter.com/h8acfRh6mn
— ANI (@ANI) April 1, 2022 " class="align-text-top noRightClick twitterSection" data="
">19 kg commercial cooking gas LPG price hiked by Rs 250 per cylinder. It will now cost Rs 2253 effective from today. No increase in the prices of domestic gas cylinders. pic.twitter.com/h8acfRh6mn
— ANI (@ANI) April 1, 202219 kg commercial cooking gas LPG price hiked by Rs 250 per cylinder. It will now cost Rs 2253 effective from today. No increase in the prices of domestic gas cylinders. pic.twitter.com/h8acfRh6mn
— ANI (@ANI) April 1, 2022
ਹਾਲਾਂਕਿ ਘਰੇਲੂ ਰਸੋਈ ਗੈਸ ਦੀ ਕੀਮਤ (price of domestic cooking gas) 'ਚ ਕੋਈ ਬਦਲਾਅ ਨਹੀਂ ਹੋਇਆ ਹੈ। 10 ਦਿਨ ਪਹਿਲਾਂ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਕਮਰਸ਼ੀਅਲ ਸਿਲੰਡਰ ਮਹਿੰਗਾ (Commercial cylinders expensive) ਹੋਣ ਕਾਰਨ ਹੁਣ ਬਾਹਰ ਦਾ ਖਾਣਾ ਮਹਿੰਗਾ ਹੋਣ ਦੀ ਸੰਭਾਵਨਾ ਹੈ। 10 ਦਿਨ ਪਹਿਲਾਂ ਹੀ ਘਰੇਲੂ ਰਸੋਈ ਗੈਸ ਸਿਲੰਡਰ (Domestic LPG Cylinder) ਦੇ ਰੇਟ ਵਧਾਏ ਗਏ ਸਨ, ਜਦਕਿ 22 ਮਾਰਚ ਨੂੰ ਵਪਾਰਕ ਸਿਲੰਡਰ ਸਸਤਾ ਹੋ ਗਿਆ ਸੀ।
ਇਹ ਵੀ ਪੜੋ: Government procurement of wheat: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ