ਅੰਮ੍ਰਿਤਸਰ : ਮਾਰਚ 2020 ਤੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੱਗੇ ਲੌਕਡਾਊਨ ਕਾਰਨ ਸੰਸਾਰ ਦੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਫਸ ਗਏ ਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੇ ਚਲਦੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾ ਵੀ ਸੀਲ ਕਰ ਦਿੱਤੀਆਂ ਗਈਆਂ। ਸਮਾਂ ਬੀਤਦਾ ਗਿਆ ਤੇ ਸਰਹੱਦਾਂ 'ਤੇ ਵੀ ਕੁਝ ਨਰਮੀ ਵਰਤੀ ਗਈ ਤੇ ਵੱਖ ਵੱਖ ਦੇਸ਼ਾਂ ਵਿੱਚ ਫਸੇ ਲੋਕ ਆਪਣੇ ਆਪਣੇ ਵਤਨ ਪਰਤਣੇ ਸ਼ੁਰੂ ਹੋਏ। ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਵਤਨ ਜਾਣ ਲਈ ਉਤਾਵਲੇ ਹਨ। ਜਿਨ੍ਹਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਉਹ ਵਾਪਸ ਪਰਤ ਰਹੇ ਹਨ।
ਇਸੇ ਲੜੀ ਦੇ ਤਹਿਤ 142 ਦੇ ਕਰੀਬ ਪਾਕਿਸਤਾਨੀ ਨਾਗਰਿਕ ਅੱਜ ਵਾਘਾ- ਅਟਾਰੀ ਸਰਹੱਦ ਰਾਹੀਂ ਆਪਣੇ ਵਤਨ ਪਰਤ ਰਹੇ ਹਨ। ਇਨ੍ਹਾਂ ਵਿਚੋਂ 133 ਲੋਕ ਤਾਂ ਉਹ ਹਨ ਜਿਹੜੇ ਪਾਕਿਸਤਾਨੀ ਨਾਗਰਿਕ ਹਨ,ਜਿਹੜੇ ਲੌਕਡਾਊਨ ਕਾਰਨ ਭਾਰਤ ਵਿਚ ਫਸ ਗਏ ਸਨ ਤੇ 9 ਭਾਰਤੀ ਹਨ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਨ ਲਈ ਪਾਕਿਸਤਾਨ ਜਾ ਰਹੇ ਹਨ। ਇਸ ਮੌਕੇ ਕੁਝ ਲੋਕ ਜੰਮੂ ਕਸ਼ਮੀਰ ਤੋਂ ਅਟਾਰੀ ਵਾਹਗਾ ਸਰਹੱਦ ਤੇ ਵੀ ਮਜੂਦ ਸਨ ਜਿਨਾਂ ਦਾ ਕਹਿਣਾ ਸੀ ਕਿ ਸਾਨੂੰ ਅੰਮ੍ਰਿਤਸਰ ਦੇ ਅਟਾਰੀ ਆਏ ਕਈ ਦਿਨ ਹੋ ਗਏ ਹਨ ਉਨ੍ਹਾਂ ਕੋਲ ਵੀਜ਼ਾ ਵੀ ਹੈ, ਪਰ ਇਥੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਲਿਸਟ ਵਿੱਚ ਨਾਮ ਨਹੀਂ। ਉਨ੍ਹਾਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ ਅਸੀਂ ਪਾਕਿਸਤਾਨ ਜਾਣਾ ਹੈ ਸਾਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਤੁਹਾਨੂੰ ਦਸ ਦਈਏ ਕਿ ਹੁਣ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਦੋਵੇਂ ਸਰਕਾਰਾਂ ਇੱਕ ਵਾਰ ਫਿਰ ਤੋਂ ਸੁਚੇਤ ਹੋ ਗਈਆਂ ਹਨ ਤੇ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਵੀ ਲਗਾਇਆ ਜਾ ਰਿਹਾ।