ETV Bharat / bharat

ਸੁਖਬੀਰ ਨੇ ਬੀਐਸਐਫ ਦੀ ਵਧੇ ਦਾਇਰੇ ਨੂੰ ਕਾਲੇ ਦੌਰ ਨਾਲ ਜੋੜਿਆ, ਦਿੱਤਾ ਵੱਡਾ ਬਿਆਨ - ਆਮ ਆਦਮੀ ਪਾਰਟੀ

ਕੇਂਦਰ ਸਰਕਾਰ ਵੱਲੋਂ ਗੈਰ ਭਾਜਪਾ ਸਾਸ਼ਤ ਸੂਬਿਆਂ ਵਿੱਚ ਕੌਮਾਂਤਰੀ ਸਰਹੱਦਾਂ ‘ਤੇ ਬੀਐਸਐਫ (BSF) ਦੇ ਵਧਾਏ ਦਾਇਰੇ ਨੂੰ ਪੰਜਾਬ ਵਿੱਚ ਵਿੱਚ ਵਖਰੇ ਨਜਰੀਏ ਨਾਲ ਵੇਖਿਆ ਜਾਣ ਲੱਗਾ ਹੈ। ਬੀਐਸਐਫ ਵੱਲੋਂ ਆਪਣੀਆਂ ਵਧੀਆਂ ਸ਼ਕਤੀਆਂ ਨੂੰ ਕਾਲੇ ਦੌਰ (Black Days) ਵਿੱਚ ਪੈਰਾ ਮਿਲਟਰੀ ਫੋਰਸਿਜ਼ (Para Military Forces) ਵਾਂਗ ਇਸਤੇਮਾਲ ਕਰਨ ਦਾ ਖ਼ਦਸਾ ਪ੍ਰਗਟਾਇਆ ਗਿਆ ਹੈ।

http://10.10.50.70:6060///finalout1/punjab-nle/finalout/16-October-2021/13372354_sukhabadal.mp4
ਸੁਖਬੀਰ ਨੇ ਬੀਐਸਐਫ ਮੁੱਦੇ ਨੂੰ ਕਾਲੇ ਦੌਰ ਨਾਲ ਜੋੜਿਆ
author img

By

Published : Oct 16, 2021, 5:18 PM IST

Updated : Oct 16, 2021, 8:19 PM IST

Sukhbir on BSF issue:It can now enter Golden Templeਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬੀਐਸਐਫ ਦਾ ਦਾਇਰਾ ਵਧਾਉਣ ਦੀ ਕਾਰਵਾਈ ਬਾਰੇ ਅੱਜ ਇਸ ਮਾਮਲੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਖਦਸਾ ਪ੍ਰਗਟਾਇਆ ਹੈ ਕਿ ਹੁਣ ਬੀਐਸਐਫ ਕਿਸੇ ਵੀ ਵੇਲੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋ ਸਕਦੀ (Can enter Golden Temple) ਹੈ ਤੇ ਨਾਲ ਹੀ ਇਸੇ ਤਰ੍ਹਾਂ ਦੁਰਗਿਆਣਾ ਮੰਦਰ (Durgiana Mandir) ਵਿੱਚ ਵੀ ਇਹ ਪੈਰਾ ਮਿਲਟਰੀ ਫੋਰਸ ਵੜ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਇਸ ਦਾ ਨਜਾਇਜ ਫਾਇਦਾ ਚੁੱਕਣ ਦੀ ਤਾਕ ਵਿੱਚ ਹੈ।

ਕਾਂਗਰਸ ਨੇ ਜਾਣਬੁੱਝ ਕੇ ਸੌਂਪੀ ਸ਼ਕਤੀ

ਉਨ੍ਹਾਂ ਨੇ ਕਿਹਾ ਕਿ ਕਾਂਗਰਸ (Congress) ਨੇ ਜਾਣ ਬੁੱਝ ਕੇ ਸੂਬੇ ਦੀਆਂ ਸ਼ਕਤੀਆਂ ਕੇਂਦਰ ਨੂੰ ਸੌਂਪ ਦਿੱਤੀਆਂ (Power handed over to center) ਉਨ੍ਹਾਂ ਕਿਹਾ ਕਿ ਚੰਨੀ (Channi) ਬਿਨਾਂ ਸੋਚੇ ਸਮਝੇ ਕਿਤੇ ਵੀ ਸਾਈਨ ਕਰ ਦਿੰਦੇ ਨੇ ਜਦੋਂ ਕਿ ਹੁਣ ਅੱਧਾ ਪੰਜਾਬ ਬੀ ਐੱਸ ਐੱਫ ਦੇ ਅਧੀਨ ਆ ਗਿਆ ਜਿਸ ਨਾਲ ਬੀ ਐੱਸ ਐੱਫ ਜਦੋਂ ਮਰਜ਼ੀ ਚਾਹੇ ਦਰਬਾਰ ਸਾਹਿਬ ਜਾਂ ਦੁਰਗਿਆਨਾ ਮੰਦਿਰ ਵੜ ਸਕਦੀ ਹੈ ਜਿਕਰਯੋਗ ਹੈ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੱਕ ਕੇਂਦਰੀ ਸੁਰੱਖਿਆ ਬਲਾਂ ਦਾ ਸੁਰੱਖਿਆ ਘੇਰਾ ਰਿਹਾ ਸੀ ਤੇ ਇਥੇ ਜੋ ਵੀ ਕਾਰਵਾਈ ਹੁੰਦੀ ਸੀ ਉਹ ਕੇਂਦਰੀ ਬਲਾਂ ਦੇ ਅਧਿਕਾਰ ਖੇਤਰ ਵਿੱਚ ਹੀ ਹੁੰਦੀ ਸੀ ਤੇ ਅਖਤਿਆਰ ਕੇਂਦਰੀ ਬਲਾਂ ਕੋਲ ਹੀ ਸੀ।

ਸੁਖਬੀਰ ਨੇ ਬੀਐਸਐਫ ਦੀ ਵਧੇ ਦਾਇਰੇ ਨੂੰ ਕਾਲੇ ਦੌਰ ਨਾਲ ਜੋੜਿਆ, ਦਿੱਤਾ ਵੱਡਾ ਬਿਆਨ

ਹਾਲ ‘ਚ ਹੀ ਗੈਰ ਭਾਜਪਾ ਸਾਸ਼ਤ ਸੂਬਿਆਂ ‘ਚ ਵਧਾਇਆ ਦਾਇਰਾ

ਹੁਣੇ ਕੇਂਦਰ ਸਰਕਾਰ ਨੇ ਪੰਜਾਬ, ਪੱਛਮੀ ਬੰਗਾਲ ਤੇ ਹੋਰ ਗੈਰ ਭਾਜਪਾ ਸਾਸ਼ਤ ਪ੍ਰਦੇਸ਼ਾਂ ਵਿੱਚ ਕੌਮਾਂਤਰੀ ਸਰਹੱਦਾਂ ‘ਤੇ ਬੀਐਸਐਫ ਦਾ ਦਾਇਰਾ ਵਧਾ ਦਿੱਤਾ ਹੈ। ਪੰਜਾਬ ਵਿੱਚ ਪਹਿਲਾਂ ਇਹ ਦਾਇਰਾ 15 ਕਿਲੋਮੀਟਰ ਸੀ ਤੇ ਹੁਣ ਇਹ ਦਾਇਰਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ। ਬੀਐਸਐਫ ਦੇ ਦਾਇਰਾ ਵਧਣ ‘ਤੇ ਪੰਜਾਬ ਦੇ ਛੇ ਸਰਹੱਦੀ ਜਿਲ੍ਹੇ ਲਗਭਗ ਪੂਰੀ ਤਰ੍ਹਾਂ ਨਾਲ ਬੀਐਸਐਫ ਦੇ ਦਾਇਰੇ ਵਿੱਚ ਆ ਗਏ ਹਨ। ਬੀਐਸਐਫ ਇਸ ਹੱਦ ਵਿੱਚ ਆਪਣੀ ਮਰਜੀ ਨਾਲ ਛਾਪੇਮਾਰੀ ਕਰ ਸਕਦੀ ਹੈ ਤੇ ਕਿਸੇ ਨੂੰ ਵੀ ਗਿਰਫਤਾਰ ਕਰ ਸਕਦੀ ਹੈ ਤੇ ਉਸ ਨੂੰ ਮਾਮਲਾ ਦਰਜ ਕਰਨ ਦੇ ਅਖਤਿਆਰ ਵੀ ਦਿੱਤੇ ਗਏ ਹਨ।

ਦਿੱਲੀ ਵਾਂਗ ਪੰਜਾਬ ਨੂੰ ਸ਼ਕਤੀ ਰਹਿਤ ਬਣਾਉਣ ਦੀ ਕੋਸ਼ਿਸ਼

ਉਨ੍ਹਾਂ ਕਿਹਾ ਇਸ ਤੋਂ ਵੀ ਮਾੜੀ ਗੱਲ ਕਾਂਗਰਸ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਅਧਿਕਾਰ ਕੇਂਦਰ ਨੂੰ ਦੇ ਦਿੱਤੇ ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੇ ਵਿਚ ਪੁਲਿਸ ਤੱਕ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਅਧੀਨ ਨਹੀਂ ਉਸੇ ਤਰ੍ਹਾਂ ਪੰਜਾਬ ਚ ਵੀ ਮਾਹੌਲ ਬਣਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦਾ ਹੁਣ ਕੀ ਰੋਲ ਹੈ ਉਨ੍ਹਾਂ ਕਿਹਾ ਕਿ ਆਪਣੀ ਸਿਆਸੀ ਕਿੜ ਕੱਢਣ ਲਈ ਜਦੋਂ ਮਰਜ਼ੀ ਬੀਐੱਸਐਫ ਰਾਹੀਂ ਕੇਂਦਰ ਸਰਕਾਰ ਜਿਸ ਮਰਜ਼ੀ ਨੂੰ ਚੁੱਕ ਕੇ ਕਾਰਵਾਈ ਕਰ ਸਕਦੀ ਹੈ..ਇਸ ਦੌਰਾਨ ਬਿਜਲੀ ਦੇ ਮੁੱਦੇ ਤੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਘੇਰਿਆ।
ਬੀਐਸਐਫ ਮੁੱਦੇ ਨੂੰ ਲੈ ਕੇ ਹਾਲਾਂਕਿ ਪਿਛਲੇ ਦਿਨਾਂ ਤੋਂ ਰਾਜਸੀ ਭੂਚਾਲ ਆਇਆ ਹੋਇਆ ਹੈ। ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ (Pargat Singh), ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਦੇ ਕੌਮੀ ਬੁਲਾਰੇ ਨੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਨਿਸ਼ਾਨੇ ‘ਤੇ ਲਿਆ ਸੀ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਕੇਂਦਰ ਨੇ ਇਹ ਕਾਰਵਾਈ ਕੀਤੀ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਆਖਰ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਹੈ।

ਕਾਲੇ ਦੌਰ ਨਾਲ ਜੋੜਿਆ

ਇਸੇ ਦੌਰਾਨ ਅੱਜ ਸੁਖਬੀਰ ਬਾਦਲ ਨੇ ਵੱਡਾ ਬਿਆਨ ਦੇ ਕੇ ਇਸ ਨੂੰ ਕਾਲੇ ਦੌਰ ਨਾਲ ਜੋੜ ਦਿੱਤਾ ਹੈ। ਉਨ੍ਹਾਂ ਸਿੱਧੇ ਤੌਰ ਸੀਐਮ ਚੰਨੀ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਹਸਤਾਖਰ ਕਰਕੇ ਬੀਐਸਐਫ ਦੀਆਂ ਸ਼ਕਤੀਆਂ ਵਿੱਚ ਵਾਧਾ ਕਰਨ ਲਈ ਕੇਂਦਰ ਦਾ ਹੱਥ ਖੁੱਲ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਸੂਬੇ ਦੀਆਂ ਸ਼ਕਤੀਆਂ ਕੇਂਦਰ ਨੂੰ ਦੇ ਦਿੱਤੀਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਨਵਾਂ ਨਵਾਂ ਮੁੱਖ ਮੰਤਰੀ ਬਣਨ ਦਾ ਚਾਅ ਚੜ੍ਹਿਆ ਹੋਇਆ ਹੈ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੀ ਕਰਨਾ ਹੈ ਕਿ ਨਹੀਂ।

ਚੰਨੀ ਬਿਨਾ ਸੋਚੇ ਸਮਝੇ ਕਰਦੇ ਨੇ ਹਸਤਾਖਰ

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਜਾਣ ਬੁੱਝ ਕੇ ਸੂਬੇ ਦੀਆਂ ਸ਼ਕਤੀਆਂ ਕੇਂਦਰ ਨੂੰ ਸੌਂਪ ਦਿੱਤੀਆਂ ਉਨ੍ਹਾਂ ਕਿਹਾ ਕਿ ਚੰਨੀ ਬਿਨਾਂ ਸੋਚੇ ਸਮਝੇ ਕਿਤੇ ਵੀ ਸਾਈਨ ਕਰ ਦਿੰਦੇ ਨੇ ਜਦੋਂ ਕਿ ਹੁਣ ਅੱਧਾ ਪੰਜਾਬ ਬੀ ਐੱਸ ਐੱਫ ਦੇ ਅਧੀਨ ਆ ਗਿਆ ਜਿਸ ਨਾਲ ਬੀ ਐੱਸ ਐੱਫ ਜਦੋਂ ਮਰਜ਼ੀ ਚਾਹੇ ਦਰਬਾਰ ਸਾਹਿਬ ਜਾਂ ਦੁਰਗਿਆਨਾ ਮੰਦਿਰ ਵੜ ਸਕਦੀ ਹੈ। ਸੁਖਬੀਰ ਬਾਦਲ ਦਾ ਇਹ ਵੱਡਾ ਬਿਆਨ ਲੁਧਿਆਣਾ ਵਿਖੇ ਆਇਆ, ਜਿਥੇ ਉਹ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਾਣ ਬੁੱਝ ਕੇ ਸੂਬੇ ਦੀਆਂ ਸ਼ਕਤੀਆਂ ਦਿੱਤੀਆਂ ਕੇਂਦਰ ਨੂੰ, ਹੁਣ ਕਿਸੇ ਵੀ ਵੇਲੇ ਬੀਐਸਐਫ ਵੜ ਸਕਦੀ ਹੈ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿੱਚ ਦਾਖ਼ਲ ਹੋ ਸਕਦੀ ਹੈ।

ਇਹ ਵੀ ਪੜ੍ਹੋ:ਗੁਰਪਤਵੰਤ ਸਿੰਘ ਪੰਨੂੰ ਖ਼ਿਲਾਫ਼ ਦਾਖ਼ਲ ਪਟੀਸ਼ਨ 'ਤੇ ਹਾਈ ਕੋਰਟ ਨੇ ਕੀਤੀ ਸੁਣਵਾਈ

Last Updated : Oct 16, 2021, 8:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.