ਨਵੀਂ ਦਿੱਲੀ: ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ ਹੈ। 12 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਦਿੱਲੀ ਦੇ ਮਯੂਰ ਵਿਹਾਰ ਥਾਣਾ ਖੇਤਰ 'ਚ ਇਕ ਦਰਜ਼ੀ ਦੇ ਬੇਟੇ ਨੇ 12 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਹੈ। ਬੱਚੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਘਟਨਾ 27 ਸਤੰਬਰ ਦੀ ਦੁਪਹਿਰ ਨੂੰ ਵਾਪਰੀ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੋਕਸੋ ਅਤੇ ਸਬੰਧਤ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ 27 ਸਤੰਬਰ ਦੀ ਦੁਪਹਿਰ ਨੂੰ ਸਕੂਲ ਤੋਂ ਘਰ ਵਾਪਸ ਆਈ ਸੀ। ਜਿਵੇਂ ਹੀ ਉਹ ਖਾਣਾ ਖਾਣ ਬੈਠੀ ਤਾਂ ਟੇਲਰ ਦੇ ਬੇਟੇ ਦੀ ਮਾਂ ਦੇ ਫੋਨ 'ਤੇ ਕਾਲ ਆਈ। ਉਸ ਨੇ ਦੱਸਿਆ ਕਿ ਕੱਪੜੇ ਸਿਲਾਈ ਹੋਏ ਹਨ, ਲੈ ਜਾਓ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਆਪਣੀ ਛੋਟੀ ਭੈਣ ਨਾਲ ਕੱਪੜੇ ਲਿਆਉਣ ਲਈ ਕਿਹਾ, ਪਰ ਉਸ ਦੀ ਛੋਟੀ ਭੈਣ ਜਾਣ ਲਈ ਤਿਆਰ ਨਹੀਂ ਹੋਈ। ਉਹ ਇਕੱਲੀ ਹੀ ਟੇਲਰ ਦੇ ਘਰ ਪਹੁੰਚੀ। ਜਿੱਥੇ ਮੁਲਜ਼ਮ ਅਤੇ ਉਸ ਦਾ ਪਿਤਾ ਇੱਕ ਕਮਰੇ ਵਿੱਚ ਬੈਠੇ ਸਨ। ਮੁਲਜ਼ਮ ਨੇ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਉਸ ਨੇ ਕਿਹਾ ਕਿ ਕੱਪੜਾ ਕਿਸੇ ਹੋਰ ਕਮਰੇ ਵਿੱਚ ਹੈ। ਇਸ ਤੋਂ ਬਾਅਦ ਉਹ ਉਸ ਨੂੰ ਦੂਜੇ ਕਮਰੇ ਵਿੱਚ ਲੈ ਗਿਆ। ਜਿੱਥੇ ਉਸ ਨੂੰ ਮਜਬੂਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਪੀੜਤਾ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਘਰ ਆ ਕੇ ਰੋਂਦੇ ਹੋਏ ਮਾਪਿਆਂ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੀੜਤਾ ਨੇ ਇਹ ਵੀ ਦੱਸਿਆ ਕਿ ਆਰੋਪੀ ਪਹਿਲਾਂ ਹੀ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ। ਉਸ ਨੇ ਕਈ ਵਾਰ ਉਸ ਦੀਆਂ ਗੰਦੀਆਂ ਵੀਡੀਓ ਵੀ ਦਿਖਾਈਆਂ ਸਨ। ਪਰ ਡਰ ਦੇ ਮਾਰੇ ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਨਹੀਂ ਦਿੱਤੀ।
- Jaishankar discusses Katherine: ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਥਰੀਨ ਤਾਈ ਨਾਲ ਕੀਤੀ ਚਰਚਾ
- India Canada Relations: ਨਿੱਝਰ ਦੇ ਕਤਲ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਟਰੂਡੋ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ 'ਗੂੜੇ ਸਬੰਧਾਂ' ਲਈ ਵਚਨਬੱਧ
- Hardeep Singh Nijjar Murder Update: ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਨੂੰ ਲੈ ਕੇ ਕੈਨੇਡੀਅਨ ਪੁਲਿਸ ਨੇ ਦਿੱਤਾ ਵੱਡਾ ਬਿਆਨ