ETV Bharat / bharat

ਸੂਰਿਆਨਗਰੀ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 12 ਡੱਬੇ, ਕਈ ਲੋਕ ਜਖਮੀ

author img

By

Published : Jan 2, 2023, 7:22 AM IST

Updated : Jan 2, 2023, 7:45 AM IST

ਰਾਜਸਥਾਨ ਵਿੱਚ ਸੋਮਵਾਰ ਨੂੰ ਸੂਰਿਆਨਗਰੀ ਐਕਸਪ੍ਰੈਸ ਦੇ 12 ਡੱਬੇ ਪਟੜੀ ਤੋਂ ਉਤਰ (Bandra Jodhpur Express derailed) ਗਏ। ਇਸ ਹਾਦਸੇ 'ਚ 20 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜੋਧਪੁਰ ਤੋਂ ਰਾਹਤ ਰੇਲ ਗੱਡੀ ਨੂੰ ਮੌਕੇ 'ਤੇ ਭੇਜਿਆ ਗਿਆ ਹੈ।

12 COACHES OF BANDRA TERMINUS JODHPUR SURYANAGARI EXPRESS DERAILED BEFORE PALI RAILWAY STATION
ਸੂਰਿਆਨਗਰੀ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 12 ਡੱਬੇ

ਪਾਲੀ: ਬਾਂਦਰਾ ਤੋਂ ਜੋਧਪੁਰ ਆ ਰਹੀ ਸੂਰਿਆਨਗਰੀ ਐਕਸਪ੍ਰੈਸ ਸੋਮਵਾਰ ਸਵੇਰੇ ਪਾਲੀ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਪਟੜੀ ਤੋਂ (Suryanagari derailed in Rajasthan) ਉਤਰ ਗਈ। ਇਸ ਟਰੇਨ ਦੀਆਂ 9 ਬੋਗੀਆਂ ਪਲਟ ਗਈਆਂ ਅਤੇ 3 ਬੋਗੀਆਂ ਪਟੜੀ ਤੋਂ ਉਤਰ ਗਈਆਂ। ਹਾਦਸੇ ਵਿੱਚ ਦੋ ਦਰਜਨ ਤੋਂ ਵੱਧ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਦਸੇ ਤੋਂ ਬਾਅਦ ਮੌਕੇ 'ਤੇ ਭਗਦੜ ਮੱਚ (Bandra Jodhpur Express derailed) ਗਈ।

ਇਹ ਵੀ ਪੜੋ: Punjab School Reopen: ਪੰਜਾਬ 'ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ, ਹੁਣ 9 ਜਨਵਰੀ ਨੂੰ ਖੁੱਲ੍ਹਣੇ ਸਕੂਲ

ਉੱਤਰੀ ਪੱਛਮੀ ਰੇਲਵੇ ਦੇ ਸੀਪੀਆਰ ਮੁਤਾਬਕ ਹਾਦਸੇ ਦੀ ਸੂਚਨਾ ਮਿਲਦੇ ਹੀ ਜੋਧਪੁਰ ਤੋਂ ਰਾਹਤ ਰੇਲ ਗੱਡੀ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 12480, ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ Bandra Terminus Jodhpur Suryanagari Express) ਦੇ 12 ਡੱਬੇ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਾਦਰਾ ਸੈਕਸ਼ਨ ਦੇ ਵਿਚਕਾਰ ਅੱਜ ਤੜਕੇ 03.27 ਵਜੇ ਪਟੜੀ ਤੋਂ ਉਤਰ (Suryanagari Express derailed in Rajasthan) ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਵੱਲੋਂ ਜੋਧਪੁਰ ਤੋਂ ਦੁਰਘਟਨਾ ਰਾਹਤ ਰੇਲ ਗੱਡੀ ਰਵਾਨਾ ਕੀਤੀ ਗਈ ਹੈ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਵਿਜੇ ਸ਼ਰਮਾ, ਜਨਰਲ ਮੈਨੇਜਰ-ਉੱਤਰ ਪੱਛਮੀ ਰੇਲਵੇ ਅਤੇ ਹੋਰ ਉੱਚ ਅਧਿਕਾਰੀ ਹੈੱਡਕੁਆਰਟਰ, ਜੈਪੁਰ ਵਿਖੇ ਕੰਟਰੋਲ ਰੂਮ ਵਿੱਚ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਇਸ ਘਟਨਾ 'ਚ 20 ਤੋਂ ਵੱਧ ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ। ਫਿਲਹਾਲ ਜੋਧਪੁਰ ਤੋਂ ਰਾਹਤ ਟਰੇਨ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਅਸਲ ਸਥਿਤੀ ਇਸ ਟਰੇਨ ਦੇ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਡਵੀਜ਼ਨਲ ਅਧਿਕਾਰੀ ਡੀਆਰਐਮ-ਏਡੀਆਰਐਮ ਰਾਹਤ ਵਾਹਨ ਸਮੇਤ ਮੌਕੇ ’ਤੇ ਪਹੁੰਚ ਗਏ ਹਨ। ਕੰਟਰੋਲ ਰੂਮ ਤੋਂ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਭਿਆਨਕ ਸੜਕ ਹਾਦਸਾ: ਪਿਕਅੱਪ ਦੀ ਪਹਿਲਾਂ ਬਾਈਕ ਤੇ ਫਿਰ ਟਰੱਕ ਨਾਲ ਹੋਈ ਟੱਕਰ, ਹੁਣ ਤੱਕ 8 ਲੋਕਾਂ ਦੀ ਮੌਤ...

ਹੈਲਪਲਾਈਨ ਨੰਬਰ ਜਾਰੀ- ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਜੋਧਪੁਰ ਹੈਲਪਲਾਈਨ ਨੰਬਰ- 02912654979, 02912654993, 02912624125, 02912431646. ਪਾਲੀ- 02932250324। ਇਸ ਤੋਂ ਇਲਾਵਾ ਤੁਸੀਂ 138 ਅਤੇ 102 'ਤੇ ਵੀ ਘਟਨਾ ਦੀ ਜਾਣਕਾਰੀ ਲੈ ਸਕਦੇ ਹੋ।

Last Updated : Jan 2, 2023, 7:45 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.