ਕਪੂਰਥਲਾ 'ਚ ਗੈਸ ਲੀਕ ਹੋਣ ਕਾਰਨ ਝੂਲਸੀਆਂ ਮਾਵਾਂ-ਧੀਆਂ, ਹਸਪਤਾਲ 'ਚ ਦਾਖਲ - gas leak in Kapurthala - GAS LEAK IN KAPURTHALA
🎬 Watch Now: Feature Video
Published : May 12, 2024, 1:44 PM IST
ਕਪੂਰਥਲਾ : ਸ਼ਹਿਰ ਦੇ ਓਂਕਾਰ ਨਗਰ 'ਚ ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਖਾਣਾ ਬਣਾਉਂਦੇ ਸਮੇਂ ਦੋ ਔਰਤਾਂ ਝੂਲਸ ਗਈਆਂ। ਖਬਰ ਮਿਲਦੇ ਹੀ ਲੋਕਾਂ ਨੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਔਰਤਾਂ ਦੀ ਪਛਾਣ ਗੀਤਾ ਦੇਵੀ ਅਤੇ ਉਸ ਦੀ ਪੁੱਤਰੀ ਜੋਤੀ ਵੱਜੋਂ ਹੋਈ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸਤਿੰਦਰ ਰਾਏ ਨੇ ਦੱਸਿਆ ਕਿ ਗਲੀ ਨੰਬਰ 8 'ਚੋਂ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ 'ਤੇ ਲੋਕ ਇਕੱਠੇ ਹੋ ਗਏ। ਉਥੇ ਹੀ ਅਚਾਨਕ ਅੱਗ ਲੱਗ ਗਈ ਜਿਸ ਨਾਲ ਇਲਾਕੇ 'ਚ ਭਗਦੜ ਮੱਚ ਗਈ, ਜਿਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਜਿੰਨਾ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਉਥੇ ਹੀ ਇਲਾਕਾ ਨਿਵਾਸੀਆਂ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਜਿਥੇ ਦੋਵੇਂ ਮਾਵਾਂ ਧੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਮੁਤਾਬਿਕ ਅਜੇ ਇਲਾਜ ਚ ਸਮਾਂ ਲੱਗੇਗਾ।