ਸਰਹਿੰਦ ਵਿਖੇ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਦੀ ਮੌਤ, ਪੁਲਿਸ ਕਰ ਰਹੀ ਜਾਂਚ - TWO DIED DURING ACCIDENT
🎬 Watch Now: Feature Video
Published : Oct 14, 2024, 10:56 PM IST
ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿੱਚ ਖਰਾਬ ਹੋਈ ਇੱਕ ਕਾਰ ਨੂੰ ਟੋਅ ਕਰਨ ਲੱਗੇ ਦੋ ਵਿਅਕਤੀਆਂ ਨੂੰ ਇੱਕ ਕਾਰ ਨੇ ਦਰੜ ਦਿੱਤਾ ਅਤੇ ਦੋਵਾਂ ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਦਰਸ਼ਨ ਸਿੰਘ ਅਤੇ ਰਾਹੁਲ ਵਰਮਾ ਵਜੋਂ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਥਾਣਾ ਸਰਹਿੰਦ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ 'ਤੇ ਰਾਹੁਲ ਵਰਮਾ ਦੀ ਕਾਰ ਖਰਾਬ ਹੋ ਗਈ ਹੈ ਅਤੇ ਉਸ ਨੂੰ ਟੋਅ ਵੈਨ ਦੀ ਜ਼ਰੂਰਤ ਸੀ। ਇਸ ਦੌਰਾਨ ਦਰਸ਼ਨ ਸਿੰਘ ਟੋਅ ਵੈਨ ਲੈ ਕੇ ਮੌਕੇ 'ਤੇ ਪੁੱਜੇ ਅਤੇ ਪਿੱਛੋਂ ਆਈ ਕਾਰ ਨੇ ਦਰਸ਼ਨ ਸਿੰਘ ਅਤੇ ਰਾਹੁਲ ਵਰਮਾ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ । ਕਾਰ ਦੇ ਕਥਿਤ ਡਰਾਇਵਰ ਸਚਿਨ ਵਾਸੀ ਰਾਜਪੁਰਾ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।