ਸ਼ਾਰਟ ਸਰਕਟ ਨਾਲ ਸੜੀ ਫਸਲ ਦਾ ਮੁਆਵਜ਼ਾ ਨਾ ਮਿਲਣ 'ਤੇ ਭੜਕੇ ਬਠਿੰਡਾ ਵਾਸੀ, ਆਪ ਉਮੀਦਵਾਰਾਂ ਦੀ ਆਮਦ 'ਤੇ ਲਾਈ ਰੋਕ - farmer ban on aap candidate - FARMER BAN ON AAP CANDIDATE
🎬 Watch Now: Feature Video
Published : May 7, 2024, 11:57 AM IST
ਬਠਿੰਡਾ : ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਗਈ ਫਸਲ ਜਦੋਂ ਕਿਸੇ ਨਾ ਕਿਸੇ ਕਾਰਨ ਕਰਕੇ ਬਰਬਾਦ ਹੁੰਦੀ ਹੈ ਤਾਂ ਕਿਸਾਨਾਂ ਦਾ ਹਾਲ ਬੇਹਾਲ ਹੋ ਜਾਂਦਾ ਹੈ। ਅਜਿਹੇ ਵਿੱਚ ਇੱਕ ਹੀ ਆਸ ਬੱਝਦੀ ਹੈ ਸਰਕਾਰ, ਪਰ ਸਰਕਾਰ ਵੀ ਉਹਨਾਂ ਦੀ ਨਹੀਂ ਸੁਣਦੀ ਤਾਂ ਕਿਸਾਨ ਧਰਨੇ ਮੁਜਾਹਰੇ ਦਾ ਰੁਖ ਅਖਤਿਆਰ ਕਰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਬਤੀਹਿੰਦਾ ਵਿਖੇ। ਜਿਥੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸੜੀ ਕਣਕ ਦਾ ਮੁਆਵਜ਼ਾ ਨਾ ਮਿਲਣ 'ਤੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਆਮਦ 'ਤੇ ਰੋਕ ਲਗਾ ਕੇ ਪਿੰਡ ਘੁਦਾ ਵਿਖੇ ਲਗਾਈਆਂ ਗਈਆਂ ਫਲੈਕਸਾਂ ਹਟਾਈਆਂ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਸਾਨੂ ਮੁਆਵਾ ਨਹੀਂ ਦਿੰਦੀ ਉਦੋਂ ਤੱਕ ਉਹ ਪਿੰਡ ਵਿੱਚ ਕਿਸੇ ਵੀ ਮੰਤਰੀ ਨੂੰ ਪ੍ਰਚਾਰ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਪੁੱਤਾਂ ਵਾਂਗ ਪਾਲੀ ਫਸਲ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਸੜ ਕੇ ਸੁਆਹ ਹੋ ਗਈ ਸੀ। ਜਿਸ ਦੀ ਸ਼ਿਕਾਇਤ ਉਹਨਾਂ ਨੇ ਗੁਰਮੀਤ ਖੁਡੀਆਂ ਨੂੰ ਵੀ ਕੀਤੀ ਸੀ। ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਫਿਰ ਕਰੇ ਫਿਰ ਆਪਣਾ ਪ੍ਰਚਾਰ ਕਰਨ ਜੋ ਮਰਜੀ ਕਰਨ ਸਾਨੂ ਕੋਈ ਇਤਰਾਜ਼ ਨਹੀਂ ਹੋਵੇਗਾ।