ਇਨਸਾਨੀਅਤ ਹੋਈ ਸ਼ਰਮਸਾਰ, ਬੇਜ਼ੁਬਾਨੇ ਪਸ਼ੂ ਨੂੰ ਛੋਟੀ ਜਿਹੀ ਗਲਤੀ ਦੀ ਦਿੱਤੀ ਇੰਨੀ ਵੱਡੀ ਸਜ਼ਾ, ਰੌਂਗਟੇ ਖੜ੍ਹੇ ਕਰ ਦੇਵੇਗੀ ਵੀਡੀਓ - Tran Taran news
🎬 Watch Now: Feature Video
Published : Jul 5, 2024, 8:02 PM IST
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੱਭਰਾ 'ਚ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਦਿਨੀਂ ਖੇਤ ਵਿੱਚ ਵੜ੍ਹ ਕੇ ਚਾਰਾ ਖਾਣ ਦੀ ਸਜ਼ਾ ਇੱਕ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਕੇ ਦਿੱਤੀ ਗਈ। ਹਾਲਾਂਕਿ ਉਕਤ ਘਟਨਾਕ੍ਰਮ ਦੀ ਵੀਡੀਓ ਜਦੋਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਸ਼ੂ ਪ੍ਰੇਮੀਆਂ ਵੱਲੋਂ ਇਸਦੀ ਨਿਖੇਧੀ ਵੀ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸੱਭਰਾ ਦਾ ਇੱਕ ਵਿਅਕਤੀ ਮੱਝ ਨੂੰ ਖੇਤ ਤੋਂ ਘਰ ਲਿਜਾ ਰਿਹਾ ਸੀ। ਇਸ ਦੌਰਾਨ ਮੱਝ ਗਲਤੀ ਨਾਲ ਪਿੰਡ ਸੱਭਰਾ ਦੇ ਹੀ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਚਰਨ ਲਈ ਚਲੀ ਗਈ, ਜਿਸ ਤੋਂ ਗੁੱਸੇ ਵਿੱਚ ਆਏ ਖੇਤ ਦੇ ਮਾਲਕ ਨੇ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ 'ਤੇ ਇੱਕ ਕਿਲੋਮੀਟਰ ਦੇ ਕਰੀਬ ਘੜੀਸਿਆ, ਜਿਸ ਦੌਰਾਨ ਬੇਜ਼ੁਬਾਨ ਮੱਝ ਬੇਸੁੱਧ ਹੋ ਗਈ। ਮੱਝ ਦੇ ਮਾਲਕ ਨੇ ਮੌਕੇ 'ਤੇ ਪੁੱਜ ਕੇ ਉਸ ਨੂੰ ਛਡਵਾਇਆ ਅਤੇ ਸੱਭਰਾ ਚੌਂਕੀ ਵਿਖੇ ਸ਼ਿਕਾਇਤ ਵੀ ਦੇ ਦਿੱਤੀ। ਪੁਲਿਸ ਨੇ ਐਕਸਨ ਲੈਂਦਿਆਂ ਐੱਫਆਈਆਰ ਨੰਬਰ 66 ਦਰਜ ਕਰਕੇ ਗੁਰਲਾਲ ਸਿੰਘ ਖਿਲਾਫ ਧਾਰਾ 325,324, ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।