ਅੰਮ੍ਰਿਤਸਰ ਦੇ ਪੱਤਰਕਾਰਾਂ ਨੇ ਮਹਿਲਾ ਡਾਕਟਰ ਨੂੰ ਮੋਮਬੱਤੀਆਂ ਜਗਾ ਕੇ ਦਿੱਤੀ ਸ਼ਰਧਾਂਜਲੀ - A tribute to a female doctor - A TRIBUTE TO A FEMALE DOCTOR
🎬 Watch Now: Feature Video
Published : Aug 20, 2024, 7:20 PM IST
ਅੰਮ੍ਰਿਤਸਰ: ਕੋਲਕੱਤਾ ਵਿਖੇ ਵਾਪਰੀ ਘਟਨਾ ਦੌਰਾਨ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਮਹਿਲਾ ਡਾਕਟਰ ਦੇ ਰੇਪ ਅਤੇ ਕਤਲ ਦੇ ਮਾਮਲੇ ਵਿੱਚ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਹੇਰਿੰਗ ਚੱਲ ਰਹੀ। ਦੂਜੇ ਪਾਸੇ ਦ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਡਾਕਟਰਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝ ਕੇ ਅੰਮ੍ਰਿਤਸਰ ਦੇ ਪੱਤਰਕਾਰਾਂ ਡਾਕਟਰਾਂ ਦਾ ਸਾਥ ਦਿੰਦੇ ਹੋਏ ਮੋਮਬੱਤੀਆਂ ਜਗਾ ਕੇ ਜਿੱਥੇ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਉੱਥੇ ਹੀ ਡਾਕਟਰਾਂ ਦੇ ਪ੍ਰੋਟੈਸਟ ਦਾ ਸਮਰਥਨ ਵੀ ਕੀਤਾ ਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਮਾਮਲੇ ਦੇ ਵਿੱਚ ਜੋ ਮੀਡੀਆ ਨੇ ਜੋਂ ਕੰਮ ਕੀਤਾ ਹੈ ਉਹ ਸ਼ਲਾਗਾਯੋਗ ਹੈ ਮੀਡੀਆ 'ਤੇ ਕਈ ਇਲਜ਼ਾਮ ਲੱਗਦੇ ਹਨ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਢੰਗ ਨਾਲ ਮੀਡੀਆ ਨੇ ਹਾਈਲਾਈਟ ਕੀਤਾ ਬਹੁਤ ਵੱਡੀ ਗੱਲ ਹੈ। ਮੀਡੀਆ ਦੀ ਬਦੌਲਤ ਹੀ ਇਹ ਕੇਸ ਸੁਪਰੀਮ ਕੋਰਟ ਤੱਕ ਗਿਆ ਅਤੇ ਸੁਪਰੀਮ ਕੋਰਟ ਨੇ ਸੋ ਮੋਟੋ ਐਕਸ਼ਨ ਲਿਆ। ਦ ਪ੍ਰੈਸ ਕਲੱਬ ਅੰਮ੍ਰਿਤਸਰ ਦਾ ਹਿੱਸਾ ਹੋਣ ਦੇ ਨਾਤੇ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਆਪਣਾ ਫਰਜ ਸਮਝਦੇ ਹੋਏ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।