ਐਕਸਾਈਜ਼ ਵਿਭਾਗ ਵਕੀਲ ਦੇ ਘਰ ਵਿੱਚੋਂ ਬਰਾਮਦ ਕੀਤੀਆਂ ਨਜਾਇਜ਼ ਸ਼ਰਾਬ ਦੀਆਂ 44 ਪੇਟੀਆਂ - 44 cases of illegal liquor

By ETV Bharat Punjabi Team

Published : Jul 4, 2024, 3:18 PM IST

thumbnail
ਵਕੀਲ ਦੇ ਘਰ ਵਿੱਚੋਂ ਬਰਾਮਦ ਨਜਾਇਜ਼ ਸ਼ਰਾਬ ਦੀਆਂ 44 ਪੇਟੀਆਂ (SRI MUKTSAR SAHIB REPORTER)

ਸ੍ਰੀ ਮੁਕਤਸਰ ਸਾਹਿਬ : ਹਲਕਾ ਮਲੋਟ ਵਿਖੇ ਲੰਘੀ ਰਾਤ ਗੁਪਤ ਸੂਚਨਾ ਦੇ ਅਧਾਰ 'ਤੇ ਦਵਿੰਦਰਾ ਵਾਲੀ ਗਲੀ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਵਲੋਂ ਆਪਣੀ ਟੀਮ ਸਮੇਤ ਛਾਪੇਮਾਰੀ ਕੀਤੀ ਗਈ ਤਾਂ ਇੱਕ ਰਣਜੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਵਿਚੋਂ 44 ਪੇਟੀਆ ਸ਼ਰਾਬ ਬਰਾਮਦ ਕੀਤੀਆਂ ਗਈਆਂ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ  ਲਵਿਸ਼ ਅਤੇ ਮੋਹਿਤ ਨਾਮ ਦੇ ਨੌਜਵਾਨ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦੇ ਆ ਰਹੇ ਹਨ। ਜਿਸ ਸਬੰਧੀ ਸੂਚਨਾ 'ਮਿਲਣ ਤੇ ਛਾਪੇਮਾਰੀ ਕੀਤੀ ਤਾਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਉਹਨਾਂ ਦਸਿਆ ਕਿ ਉਕਤ ਵਿਅਕਤੀ ਪੇਸ਼ੇ ਵਜੋਂ ਵਕੀਲ ਹੈ ਅਤੇ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਜਮਾਂ ਕੀਤੀ ਹੋਈ ਸੀ। ਉਹਨਾਂ ਦੱਸਿਆ ਕਿ ਇੱਕ ਵੈਗਨਰ ਕਾਰ ਅਤੇ ਇਕ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ। ਜਿਸ ਵਿੱਚ ਇਹ ਲੋਕ ਸ਼ਰਾਬ ਦੀ ਸਪਲਾਈ ਕਰਦੇ ਸਨ। ਦੂਜੇ ਪਾਸੇ ਮਲੌਟ ਪੁਲਿਸ ਦੇ ਉਪ ਕਪਤਾਨ ਪਵਨਜੀਤ ਨੇ ਦੱਸਿਆ ਕਿ ਮਲੌਟ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਸਾਂਝੇ ਅਪਰੇਸ਼ਨ ਦੌਰਾਨ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਵਿਚ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.