ਸਖ਼ਤੀ ਦੇ ਬਾਵਜੂਦ ਨਹੀਂ ਬਾਜ਼ ਆਏ 18 ਸਾਲ ਤੋਂ ਘਟ ਉਮਰ ਦੇ ਵਾਹਨ ਚਾਲਕ,ਪੁਲਿਸ ਨੇ ਸਕੂਲਾਂ ਦੇ ਬਾਹਰ ਕੱਟੇ ਚਲਾਨ - traffic rule breakers by students - TRAFFIC RULE BREAKERS BY STUDENTS
🎬 Watch Now: Feature Video
Published : Aug 23, 2024, 5:01 PM IST
ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਅੰਡਰ ਏਜ ਯਾਨੀ ਕਿ ਨਬਾਲਗ ਬੱਚਿਆਂ ਦੇ ਵਾਹਨ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਅਤੇ ਸ਼ਰਤਾਂ ਤਹਿਤ ਸਖਤੀ ਕਰਨ ਦਾ ਫੈਸਲਾ ਸੁਣਾਇਆ । ਇਸ ਦੇ ਚਲਦਿਆਂ ਨਵੇਂ ਕਾਨੂੰਨ ਤਹਿਤ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ 'ਤੇ ਮਾਪਿਆਂ ਖਿਲਾਫ ਕਾਰਵਾਈ ਕਰਨ ਤਹਿਤ ਭਾਰੀ ਜੁਰਮਾਨਾ ਅਤੇ ਸਜ਼ਾ ਦਾ ਐਲਾਨ ਕੀਤਾ ਗਿਆ ਪਰ ਬਾਵਜੂਦ ਇਸ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੱਲੋਂ ਦੋ ਪਹੀਆ ਵਾਹਨ ਅਤੇ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅੰਮ੍ਰਿਤਸਰ ਪੁਲਿਸ ਨੇ ਸਕੂਲਾਂ ਦੇ ਬਾਹਰ ਹੀ ਵਿਦਿਆਰਥੀਆਂ ਸਣੇ ਨੌਜਵਾਨਾਂ ਦੇ ਚਲਾਨ ਕੱਟੇ। ਅੰਮ੍ਰਿਤਸਰ ਟਰੈਫਿਕ ਪੁਲਿਸ ਵੱਲੋਂ ਅੰਮ੍ਰਿਤਸਰ ਜੀਟੀ ਰੋਡ 'ਤੇ ਨਾਕੇਬੰਦੀ ਕਰਕੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ। ਜਿਨਾਂ ਵਿਦਿਆਰਥੀਆਂ ਤੋਂ 100 ਸੀਸੀ ਜਾਂ ਇਸ ਤੋਂ ਵੱਧ ਸੀਸੀ ਦੇ ਦੋ ਪਈਆ ਵਾਹਨ ਸਨ ਉਹਨਾਂ ਦੇ ਚਲਾਨ ਕੀਤੇ ਗਏ।