ਨਸ਼ੇ ਰੋਕਣ ਨੂੰ ਲੈ ਕੇ ਸਿਵਲ ਵਰਦੀ ਵਿੱਚ ਖੁਦ ਚੈਕਿੰਗ ਲਈ ਨਿਕਲੇ SSP ਬਠਿੰਡਾ, ਨਸ਼ੇੜੀਆਂ ਨੂੰ ਪਈਆਂ ਭਾਜੜਾਂ - SSP Bathinda checking

By ETV Bharat Punjabi Team

Published : Jul 10, 2024, 10:53 AM IST

thumbnail
ਸਿਵਲ ਵਰਦੀ ਵਿੱਚ ਖੁਦ ਚੈਕਿੰਗ ਲਈ ਨਿਕਲੇ SSP ਬਠਿੰਡਾ (ETV BHARAT)

ਬਠਿੰਡਾ 'ਚ ਨਸ਼ਿਆਂ ਦੇ ਮਾਮਲੇ ਵਿੱਚ ਸਭ ਤੋਂ ਹੋਟ ਸਪੋਟ ਮੰਨਿਆ ਜਾਂਦਾ ਜਨਤਾ ਨਗਰ, ਜਿਸ ਵਿੱਚ ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਸਿਵਲ ਵਰਦੀ ਵਿੱਚ ਆਪਣੀ ਸਿਵਲ ਪੁਲਿਸ ਨੂੰ ਨਾਲ ਲੈਕੇ ਨਸ਼ਾ ਵੇਚਣ ਵਾਲੇ ਤਸਕਰਾਂ ਅਤੇ ਨਸ਼ੇ ਦੇ ਆਦੀ ਲੋਕਾਂ ਦੇ ਘਰਾਂ ਵਿੱਚ ਛਾਪਾ ਮਾਰਿਆ। ਇਸ ਦੌਰਾਨ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਸ਼ੇ ਸਬੰਧੀ ਏਰੀਏ ਵਿੱਚ ਵੇਚਣ ਵਾਲਿਆਂ ਦੀ ਜਾਣਕਾਰੀ ਲਈ। ਉਹਨਾਂ ਕਿਹਾ ਕਿ ਬਠਿੰਡਾ ਵਿੱਚ ਤਿੰਨ ਚਾਰ ਅਜਿਹੇ ਏਰੀਏ ਹਨ,ਜੋ ਨਸ਼ੇ ਨੂੰ ਲੈਕੇ ਹੋਟ ਸਪੋਟ ਮੰਨੇ ਜਾਂਦੇ ਹਨ। ਸਾਡੇ ਵੱਲੋਂ ਹੁਣ ਵੱਡੇ ਪੱਧਰ 'ਤੇ ਆਮ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਖਾਣ ਵਾਲੇ ਲੋਕਾਂ ਨੂੰ ਰੋਕਣ ਲਈ ਇੱਕ ਮੁਹਿੰਮ ਵਿੱਢੀ ਗਈ ਹੈ। ਅਸੀਂ ਜਨਤਾ ਨਗਰ ਵਿੱਚ ਲੋਕਾਂ ਤੋਂ ਇਸ ਬਾਰੇ ਪੁੱਛਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਸਕੇ। ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਠਿੰਡਾ ਵਿੱਚ ਨਸ਼ਾ ਬੰਦ ਕਰਵਾਇਆ ਜਾ ਸਕੇ। ਇਸ ਦੌਰਾਨ ਐਸਐਸਪੀ ਨੇ ਟ੍ਰੇਨ ਦੀਆਂ ਲਾਈਨਾਂ 'ਤੇ ਬੈਠ ਕੇ ਜੋ ਨਸ਼ੇੜੀ ਨਸ਼ਾ ਕਰਦੇ ਸਨ ਅਤੇ ਨਸ਼ੇ ਦੇ ਇੰਜੈਕਸ਼ਨ ਲੈਂਦੇ ਸਨ, ਉਨ੍ਹਾਂ ਲੋਕਾਂ ਨੂੰ ਵੀ ਚੈੱਕ ਕੀਤਾ ਅਤੇ ਕੁਝ ਨੂੰ ਹਿਰਾਸਤ ਵਿੱਚ ਵੀ ਲਿਆ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.