ਕੇਂਦਰੀ ਜ਼ੇਲ੍ਹ ਹੁਸ਼ਿਆਰਪੁਰ ਵਿੱਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ, ਹੋਈਆਂ ਭਾਵੁਕ - Sisters arrived tie rakhi in jail - SISTERS ARRIVED TIE RAKHI IN JAIL
🎬 Watch Now: Feature Video


Published : Aug 19, 2024, 4:43 PM IST
ਹੁਸ਼ਿਆਰਪੁਰ: ਕੇਂਦਰੀ ਜ਼ੇਲ੍ਹ ਹੁਸ਼ਿਆਰਪੁਰ ਵਿੱਚ ਅੱਜ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਕਹੇ ਜਾਣ ਵਾਲੇ ਰੱਖੜੀ ਦੇ ਤਿਉਹਾਰ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਜ਼ੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਭੈਣਾਂ ਕਾਫ਼ੀ ਵੱਡੀ ਗਿਣਤੀ ’ਚ ਦੇਖਣ ਨੂੰ ਮਿਲੀਆਂ। ਕਈ ਭੈਣਾਂ ਦੀਆਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਸਮੇਂ ਅੱਖਾਂ ਨਮ ਹੋ ਗਈਆਂ ਅਤੇ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਜਲਦੀ ਬਾਹਰ ਆਉਣ ਦੀ ਅਰਦਾਸ ਵੀ ਕੀਤੀ। ਜ਼ੇਲ੍ਹ ਪ੍ਰਸ਼ਾਸਨ ਵੱਲੋਂ ਤਿਉਹਾਰ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜ਼ੇਲ੍ਹ ’ਚ ਬੰਦ ਭਰਾਵਾਂ ਨੂੰ ਭੇਣਾਂ ਦੇ ਸਾਹਮਣੇ ਕੁਰਸੀ ’ਤੇ ਬਿਠਾ ਕੇ ਰੱਖੜੀ ਬੰਨ੍ਹਵਾਈ ਗਈ। ਇਸ ਨੂੰ ਦੇਖਦੇ ਹੋਏ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਮੂੰਹ ਮਿੱਠਾ ਕਰਵਾਉਣ ਲਈ ਮਿਸ਼ਰੀ ਰੱਖੀ ਗਈ ਸੀ।