ਗਿੱਦੜਬਾਹਾ 'ਚ ਸੜਕ ਕਿਨਾਰੇ ਖੜ੍ਹੀ ਕਾਰ ਲੁੱਟ ਲੈ ਗਏ ਲੁਟੇਰੇ, ਪੁਲਿਸ ਕਰ ਰਹੀ ਜਾਂਚ - car Robbery in Giddarbaha - CAR ROBBERY IN GIDDARBAHA
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/24-03-2024/640-480-21061270-601-21061270-1711269481500.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Mar 24, 2024, 2:14 PM IST
ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਕਾਰ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਸੜਕ ਕਿਨਾਰੇ ਆਪਣੀ ਬਰੀਜਾ ਕਾਰ 'ਤੇ ਰੁਕਿਆ ਹੋਇਆ ਸੀ ਕਿ ਅਚਾਨਕ ਦੋ ਅਣਪਛਾਤੇ ਵਿਅਕਤੀ ਆਏ ਅਤੇ ਕਾਰ ਖੋਹ ਕੇ ਲੈ ਗਏ। ਉਸਨੇ ਦੱਸਿਆ ਕਿ ਬਠਿੰਡਾ ਮਾਰਗ 'ਤੇ ਮਾਲਵਾ ਸਕੂਲ ਕੋਲ ਖੜ੍ਹਾ ਸੀ ਕਿ ਦੋ ਵਿਅਕਤੀ ਆਏ ਜਿੰਨ੍ਹਾ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਨੂੰ ਧੱਕੇ ਨਾਲ ਕਾਰ 'ਚੋਂ ਕੱਢ ਕੇ ਕਾਰ ਖੋਹ ਕੇ ਲੈ ਗਏ। ਉਧਰ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗੱਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਿਆਨਕਰਤਾ ਅਨੁਸਾਰ ਸ਼ਹਿਰ ਵਾਲੇ ਪਾਸੇ ਤੋਂ ਆਏ ਇਹ ਵਿਅਕਤੀ ਭਾਰੂ ਪਿੰਡ ਵੱਲ ਕਾਰ ਲੈ ਕੇ ਗਏ। ਇਸ ਮਾਮਲੇ 'ਚ ਐਸ ਐਚ ਓ ਪਰਮਜੀਤ ਕੁਮਾਰ ਨੇ ਕਿਹਾ ਕਿ ਫਿਲਹਾਲ ਇਸ ਵਿਅਕਤੀ ਦੇ ਬਿਆਨਾਂ ਤੇ ਪੁਲਿਸ ਜਾਂਚ ਕਰ ਰਹੀ ਹੈ। ਆਸ ਪਾਸ ਦੇ ਸੀ ਸੀ ਟੀ ਵੀ ਖੰਘਾਲੇ ਜਾ ਰਹੇ ਹਨ। ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ।